ਇੰਜੀਨੀਅਰਾਂ ਵੱਲੋਂ ਵਿਜੀਲੈਂਸ ਦੀ ਕਾਰਵਾਈ ਖ਼ਿਲਾਫ਼ ਧਰਨਾ ਸ਼ੁਰੂ

ਵਿਜੀਲੈਂਸ ਨਹੀਂ ਰੁਕੀ ਤਾਂ ਹੋਵੇਗੀ ਮੁਕੰਮਲ ਹੜਤਾਲ

ਅਸ਼ਵਨੀ ਚਾਵਲਾ, ਚੰਡੀਗੜ੍ਹ: ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੋਂ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ‘ਤੇ ਸ਼ਿਕੰਜਾ ਕਸ ਰਹੀਂ ਪੰਜਾਬ ਵਿਜੀਲੈਂਸ ਬਿਊਰੋ ਦੇ ਖ਼ਿਲਾਫ਼ ਹੁਣ ਪੰਜਾਬ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਨੇ ਮੋਰਚਾ ਖੋਲ ਦਿੱਤਾ ਹੈ।

ਇੰਜੀਨੀਅਰਾਂ ਨੇ ਦਿੱਤਾ 72 ਘੰਟੇ ਦਾ ਸਮਾ

ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਦੀ ਐਸੋਸੀਏਸ਼ਨ ਦੀ ਸਾਂਝੀ ਕਾਰਜ ਕਮੇਟੀ ਨੇ ਚੰਡੀਗੜ ਥਿੱਤ ਹਾਈਡਲ ਬਿਲਡਿੰਗ ‘ਚ ਆਪਣਾ ਧਰਨਾ ਸ਼ੁਰੂ ਕਰਦੇ ਹੋਏ ਪੰਜਾਬ ਸਰਕਾਰ ਨੂੰ 72 ਘੰਟੇ ਦੀ ਧਮਕੀ ਦੇ ਦਿੱਤੀ ਹੈ ਕਿ ਜੇਕਰ ਇਨਾਂ 72 ਘੰਟੇ ਦੌਰਾਨ ਵਿਜੀਲੈਂਸ ਦੀ ਕਾਰਵਾਈ ਨੂੰ ਪੰਜਾਬ ਸਰਕਾਰ ਨੇ ਨਹੀਂ ਰੋਕਿਆ ਤਾਂ ਪੰਜਾਬ ਦੇ ਸਾਰੇ ਇੰਜੀਨੀਅਰ ਸਮੂਹਿਕ ਛੁੱਟੀ ਜਾਂ ਫਿਰ ਹੜਤਾਲ ‘ਤੇ ਜਾਣ ਲਈ ਮਜਬੂਰ ਹੋ ਸਕਦੇ ਹਨ।  ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਇੰਜੀ. ਬੀ ਪੀ ਐਸ ਬਰਾੜ ਨੇ ਦੱਸਿਆ ਵਿਜੀਲੈਂਸ ਬਿਊਰੋ ਵੱਲੋਂ ਸਿੰਚਾਈ ਇੰਜੀਨੀਅਰਾਂ ਦੇ ਖ਼ਿਲਾਫ਼ ਗੈਰ ਜ਼ਰੂਰੀ ਅਭਿਆਨ ਛੇੜਿਆ ਹੈ।