Punjab News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਜਿੱਥੇ ਨਸ਼ੇ ਨੂੰ ਖਤਮ ਕਰਨ ਲਈ ਅੱਗੇ ਵਧ ਰਹੀ ਹੈ, ਨਾਲ ਹੀ ਪੰਜਾਬ ਪੁਲਿਸ ਵੀ ਨਸ਼ੇ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਦੇ ਮੱਦੇਨਜ਼ਰ, ਸੰਗਰੂਰ ਜ਼ਿਲ੍ਹੇ ਦੇ ਪਿੰਡ ਖਿਲਰੀਆਂ ’ਚ ਪੰਚਾਇਤ ਵੱਲੋਂ ਇੱਕ ਅਨੋਖਾ ਮਤਾ ਪਾਸ ਕੀਤਾ ਗਿਆ ਹੈ। ਸਰਪੰਚ ਨੇ ਆਪਣੀ ਪੰਚਾਇਤ ਨਾਲ ਮਿਲਕੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਲਈ ਜਿਹੜੇ ਸੰਕਲਪ ਰੱਖੇ ਹਨ, ਉਹ ਪਿੰਡ ਤੇ ਪੰਜਾਬ ਦੀ ਭਲਾਈ ਲਈ ਬਹੁਤ ਚੰਗੇ ਹਨ। ਪਿੰਡ ਦੇ ਨਵੇਂ ਸਰਪੰਚ ਨੇ ਪਿੰਡ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇਨ੍ਹਾਂ ਪ੍ਰਸਤਾਵਾਂ ਨੂੰ ਵੱਖਰੇ ਤੌਰ ’ਤੇ ਰਜਿਸਟਰ ਕਰਵਾਇਆ।
ਇਹ ਖਬਰ ਵੀ ਪੜ੍ਹੋ : Haryana Railway News: ਸਰਸਾ ਸਮੇਤ ਇਨ੍ਹਾਂ ਜ਼ਿਲ੍ਹਿਆਂ ਦੀ ਹੋ ਗਈ ਬੱਲੇ-ਬੱਲੇ, ਮੋਦੀ ਸਰਕਾਰ ਨੇ ਨਵੀਂ ਰੇਲਵੇ ਲਾਈਨ ਦੀ…
ਤਾਂਕਿ ਇਨ੍ਹਾਂ ਪ੍ਰਸਤਾਵਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਮਿਲਣ ਵਾਲੀ ਫੰਡ ਦੀ ਰਕਮ ਸਰਕਾਰ ਤੇ ਪੰਚਾਇਤ ਵਿਚਕਾਰ ਵੰਡ ਦਿੱਤੀ ਜਾਵੇ। ਪਿੰਡਾਂ ਦੀਆਂ ਦੁਕਾਨਾਂ ’ਤੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀ ਵੇਚਿਆ ਜਾਵੇਗਾ। ਜਿਵੇਂ ਕਿ ਬੀੜੀ, ਜ਼ਰਦਾ, ਤੰਬਾਕੂ, ਕੂਲ ਲਿਪ ਜਾਂ ਸਟਿੰਗ ਆਦਿ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਗ੍ਰਾਮ ਪੰਚਾਇਤ ਤੇ ਐੱਨਆਰਆਈ ਦੇ ਸਹਿਯੋਗ ਨਾਲ ਇੱਕ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਹੈ। ਸਰਪੰਚ ਨੇ ਕਿਹਾ ਕਿ ਐੱਨਆਰਆਈ ਹੀਰੋਜ਼ ਦੀ ਮੱਦਦ ਨਾਲ ਇਸ ਸਟੇਡੀਅਮ ’ਚ ਜਿੰਮ ਦੇ ਸਾਮਾਨ ਤੇ ਹੋਰ ਚੀਜ਼ਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। Punjab News