ਕਸ਼ਮੀਰ: ਜੰਮੂ-ਕਸ਼ਮੀਰ ਦੇ ਸ਼ੋਪੀਆ ਵਿੱਚ ਐਤਵਾਰ ਨੂੰ ਇਨਕਾਊਂਟਰ ਵਿੱਚ 2 ਜਵਾਨ ਸ਼ਹੀਦ ਅਤੇ ਤਿੰਨ ਜ਼ਖ਼ਮੀ ਹੋ ਗਏ। ਉੱਥੇ, ਬਾਂਦੀਪੋਰਾ ਵਿੱਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਘੇਰ ਲਿਆ। 2-3 ਅੱਤਵਾਦੀਆਂ ਦੇ ਇਲਾਕੇ ਵਿੱਚ ਹੋਣ ਦੀ ਸੰਭਾਵਨਾ ਹੈ। ਬਾਂਦੀਪੋਰਾ ਵਿੱਚ ਪੁਲਿਸ ਦੀ ਸਰਚਿੰਗ ਪਾਰਟੀ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਇਸ ਵਿੱਚ ਦੋ ਪੁਲਿਸ ਵਾਲੇ ਜ਼ਖ਼ਮੀ ਹੋਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ੋਪੀਆ ਦੇ ਅਨਵੀਰਾ ਪਿੰਡ ਵਿੱਚ ਮੁਕਾਬਲਾ ਚੱਲ ਰਿਹਾ ਹੈ, ਸਥਾਨਕ ਪੱਧਰ ‘ਤੇ ਇਸ ਇਲਆਕੇ ਨੂੰ ਬਗਦਾਦ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਫਾਇਰਿੰਗ ਵਿੱਚ ਸ਼ਹੀਦ ਹੋਏ ਸੂਬੇਦਾਰ ਜਗਰਾਮ
ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਵਿੱਚ ਕੰਟਰੋਲ ਲਾਈਨ ਦੇ ਨੇੜੇ ਭਾਰਤੀ ਚੌਕੀਆਂ ‘ਤੇ ਪਾਕਿਸਤਾਨੀ ਫੌਜੀਆਂ ਦੇ ਸ਼ਨਿੱਚਰਵਾਰ ਸ਼ਾਮ ਬਿਨਾਂ ਕਿਸੇ ਉਕਸਾਵੇ ਤੋਂ ਗੋਲੀ ਚਲਾਉਣ ਨਾਲ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ। ਰੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਹਿਕਾ ਕਿ ਪਾਕਿਸਤਾਨੀ ਫੌਜੀਆਂ ਨੇ ਸ਼ਾਮ ਪੰਜ ਵਜੇ ਭਾਰਤੀ ਚੌਂਕੀਆਂ ‘ਤੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ, ਭਾਰਤੀ ਫੌਜ ਨੇ ਮਜ਼ਬੂਤੀ ਨਾਲ ਅਤੇ ਪ੍ਰਭਾਵੀ ਰੂਪ ਨਾਲ ਜਵਾਬ ਦਿੱਤਾ। ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਮੱਧ ਪ੍ਰਦੇਸ਼ ਨਿਵਾਸੀ ਨਾਇਬ ਸੂਬੇਦਾਰ ਜਗਰਾਮ ਸਿੰਘ ਤੋਮਰ (42) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਆਰਮੀ ਬੇਸ ‘ਤੇ ਅੱਤਵਾਦੀਆਂ ਨੇ ਕੀਤਾ ਸੀ ਹਮਲਾ
- ਕਸ਼ਮੀਰ ਦੇ ਕੁਪਵਾੜਾ ਦੇ ਕਲਾਰੂਸ ਫਾਰੈਸਟ ਏਰੀਆ ਵਿੱਚ ਬਣੇ ਆਰਮੀ ਹੈੱਡਕੁਆਰਟਰ ‘ਤੇ ਸ਼ੁੱਕਰਵਾਰ ਰਾਤ ਅੱਤਵਾਦੀ ਹਮਲਾ ਹੋਇਆ।
- ਇਸ ਵਿੱਚ ਇੱਕ ਜਵਾਨ ਜ਼ਖਮੀ ਹੋ ਗਿਆ।
- ਤਰਾਲ ਵਿੱਚ ਸੁਰੱਖਿਆ ਬਲਾਂ ਨੇ ਭਾਰਤ ਵਿੱਚ ਅਲਕਾਇਦਾ ਦੇ ਚੀਫ਼ ਜਾਕਿਰ ਮੂਸਾ ਸਮੇਤ 3 ਅੱਤਵਾਦੀਆਂ ਨੂੰ ਘੇਰ ਰੱਖਿਆ ਸੀ।
- ਜੋ ਹਨ੍ਹੇਰੇ ਦਾ ਫਾਇਦਾ ਲੈਂਦੇ ਹੋਏ ਫਰਾਰ ਹੋਣ ‘ਚ ਕਾਮਯਾਬ ਰਹੇ।
- ਸ਼ਨਿੱਚਰਵਾਰ ਨੂੰ ਪਾਕਿ ਨੇ ਪੁੰਛ ਵਿੱਚ ਐਲਓਸੀ ਦੇ ਕੋਲ ਸੀਜਫਾਇਰ ਵਾਇਲੇਸ਼ਨ ਕੀਤਾ।
- ਸਰਹੱਦ ਨਾਲ ਲੱਗਦੇ ਇਲਾਕੇ ਵਿੱਚ ਪਾਕਿ ਦੀ ਗੋਲੀਬਾਰੀ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ।
- ਇੱਕ ਅਗਸਤ ਤੱਕ ਪਾਕਿ ਵੱਲੋਂ 285 ਵਾਰ ਸੀਜਫਾਇਰ ਵਾਇਲੇਸ਼ਨ ਹੋ ਚੁੱਕਿਆ ਹੈ।
ਦੁਜਾਨਾ ਨੂੰ ਮਾਰਨ ਵਿੱਚ ਮਿਲੀ ਸੀ ਸਫ਼ਲਤਾ
ਇਸੇ ਮਹੀਨੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ਨੇ ਲਸ਼ਕਰ ਅੱਤਵਾਦੀ ਅਬੁ ਦੁਜਾਨਾ ਨੂੰ ਮਾਰ ਮੁਕਾਇਆ ਸੀ। ਦੁਜਾਨਾ ਪਿਛਲੇ ਸੱਤ ਸਾਲ ਤੋਂ ਕਸ਼ਮੀਰ ਵਿੱਚ ਸਰਗਰਮ ਸੀ ਅਤੇ ਉਸ ‘ਤੇ ਸੁਰੱਖਿਆ ਏਜੰਸੀਆਂ ਨੇ 15 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਘਾਟੀ ਵਿੱਚ ਆਪ੍ਰੇਸ਼ਨ ਆਲ ਆਊਟ ਚਲਾ ਰਹੀ ਫੌਜ ਲਈ ਇਹ ਇੱਕ ਵੱਡੀ ਕਾਮਯਾਬੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।