ਲਸ਼ਕਰੇ ਤੈਇਬਾ ਦੇ ਅੱਤਵਾਦੀਆਂ ਨੇ ਕੀਤਾ ਪੁਲਿਸ ਨਾਕੇ ‘ਤੇ ਹਮਲਾ
ਸ੍ਰੀਨਗਰ (ਏਜੰਸੀ)।
ਜੰਮੂ ਕਸ਼ਮੀਰ ਦੇ ਅਨੰਤਨਾਗ ‘ਚ ਅਲਰਟ ਪੁਲਿਸ ਨੇ ਸ਼ਨਿੱਚਰਵਾਰ ਨੂੰ ਇੱਕ ਨਾਕੇ ‘ਤੇ ਅੱਤਵਾਦੀਆਂ ਦੇ ਹਮਲੇ ਨੂੰ ਅਸਫ਼ਲ ਕਰ ਦਿੱਤਾ। ਮੁਕਾਬਲੇ ਵਿੱਚ ਇੱਕ ਜਵਾਨ ਵੀ ਜ਼ਖਮੀ ਹੋਇਆ ਹੈ। ਪੁਲਿਸ ਸੂਤਰਾਂ ਨੇ ਦੱਕਿਸਆ ਕਿ ਅਨੰਤਨਾਗ ‘ਚ ਅਚਾਬਲ ਦੇ ਨੇੜੇ ਸਵੇਰੇ ਇੱਕ ਪੁਲਿਸ ਨਾਕੇ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ, ਪਰ ਪੁਲਿਸ ਨੇ ਮੁਕਾਬਲਾ ਕਰਕੇ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ। ਪਬੁਲਿਸ ਦੀ ਜਵਾਬੀ ਕਾਰਵਾਈ ‘ਚ ਇੱਕ ਅੱਤਵਾਦੀ ਮਾਰਿਆ ਗਿਆ। (Anantnag)
ਉਸ ਦੀ ਪਛਾਣ ਕੁਲਗਾਮ ਜ਼ਿਲ੍ਹੇ ਦੇ ਤਾਤਰੀਪੋਰਾ ਨਿਵਾਸੀ ਬਿਲਾਲ ਅਹਿਮਦ ਦੇ ਰੂਪ ਵਿੱਚ ਕੀਤੀ ਗਈ ਹੈ। ਉਸ ਕੋਲੋਂ ਕੁਝ ਹਥਿਆਰ ਤੇ ਵਿਸਫੋਟਕ ਵੀ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਲਾਲ ਤਿੰਨ ਮਹੀਨੇ ਪਹਿਲਾਂ ਲਸ਼ਕਰੇ ਤੈਇਬਾ ਸਮੂਹ ‘ਚ ਸ਼ਾਮਲ ਹੋਇਆ ਸੀ। ਉਹ ਸੁਰੱਖਿਆ ਬਲਾਂ ‘ਤੇ ਅੱਤਾਵਦੀ ਹਮਲੇ ਕਰਵਾਉਣ ਅਤੇ ਨਾਗਰਿਕਾਂ ‘ਤੇ ਅੱਤਿਆਚਾਰ ਤੇ ਹਥਿਆਰ ਲੁੱਟਣ ਦੇ ਮਾਮਲੇ ‘ਚ ਸ਼ਾਮਲ ਸੀ। ਜ਼ਖ਼ਮੀ ਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਅਤੇ ਜਾਂਚ ਦਾ ਕੰਮ ਜ਼ੋਰਾਂ ‘ਤੇ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।