Sunam News: ਐਮਰਜੈਂਸੀ ’ਚ ਮਰੀਜ਼ ਦੇ ਇਲਾਜ ਲਈ ਕੀਤਾ ਖੂਨਦਾਨ

Sunam News
Sunam News: ਐਮਰਜੈਂਸੀ ’ਚ ਮਰੀਜ਼ ਦੇ ਇਲਾਜ ਲਈ ਕੀਤਾ ਖੂਨਦਾਨ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ ਨਿਭਾ ਰਹੇ ਹਨ। ਇਸੇ ਤਹਿਤ ਬਲਾਕ ਸਨਾਮ ਦੇ ਪਿੰਡ ਸ਼ੇਰੋਂ ਦੇ ਡੇਰਾ ਸ਼ਰਧਾਲੂ ਮਨਪ੍ਰੀਤ ਸਿੰਘ ਇੰਸਾਂ ਨੇ ਇੱਕ ਮਰੀਜ਼ ਜਿਸ ਦਾ ਓਪਰੇਸ਼ਨ ਹੋਣਾ ਸੀ ਤਾਂ ਡਾਕਟਰ ਨੇ ਐਮਰਜਂਸੀ ’ਚ ਇੱਕ ਯੂਨਿਟ ਖੂਨ ਦੀ ਮੰਗ ਕੀਤੀ। Sunam News

ਜਿਸ ਉਪਰੰਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਨਾਲ ਰਾਬਤਾ ਕੀਤਾ, ਜਿਸ ਉਪਰੰਤ ਜਿੰਮੇਵਾਰਾਂ ਵੱਲੋਂ ਮਨਪ੍ਰੀਤ ਇੰਸਾਂ ਨੂੰ ਇੱਕ ਯੂਨਿਟ ਖੂਨਦਾਨ ਕਰਨ ਲਈ ਭੇਜਿਆ ਗਿਆ ਤੇ ਮਨਪ੍ਰੀਤ ਇੰਸਾਂ ਨੇ ਇੱਕ ਯੂਨਿਟ ਖੂਨਦਾਨ ਕਰਕੇ ਮਰੀਜ਼ ਦੇ ਇਲਾਜ ’ਚ ਸਹਾਇਤਾ ਕੀਤੀ ਹੈ। ਉਸ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦਾ ਤੇ ਮਨਪ੍ਰੀਤ ਇੰਸਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ।

ਇਹ ਖਬਰ ਵੀ ਪੜ੍ਹੋ : Sunam News: ਚੱਠਾ ਨਨਹੇੜਾ ਵਿਖੇ ਪੰਚਾਇਤ ਘਰ ਤੇ ਨਵੀਂ ਸੜਕ ਦਾ ਉਦਘਾਟਨ