ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚਲਦਿਆਂ 2 ਡੇਰਾ ਸ਼ਰਧਾਲੂਆਂ ਵੱਲੋਂ ਇੱਕ ਬਿਮਾਰ ਲੜਕੀ ਦੇ ਇਲਾਜ ਲਈ ਦੋ ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ। ਇਸ ਸਬੰਧੀ ਬਲਾਕ ਪ੍ਰੇਮੀ ਸੇਵਕ ਰਣਜੀਤ ਸਿੰਘ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਹੁਸਨਪ੍ਰੀਤ ਕੌਰ ਪੁੱਤਰੀ ਕਰਮਜੀਤ ਸਿੰਘ ਪਿੰਡ ਮੰਗਵਾਲ (ਸੰਗਰੂਰ) ਬਿਮਾਰ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ ਤੇ ਉਸਦੇ ਇਲਾਜ ਲਈ ਐਮਰਜੰਸੀ ਦੇ ਵਿੱਚ ਡਾਕਟਰਾਂ ਵੱਲੋਂ ਦੋ ਯੂਨਿਟ ਖੂਨ ਦੀ ਮੰਗ ਕੀਤੀ ਗਈ ਸੀ।
ਇਹ ਖਬਰ ਵੀ ਪੜ੍ਹੋ : Haryana Monsoon: ਵੇਖ ਲਵੋ ਘੱਗਰ ਦੀ ਤਾਜ਼ਾ ਤਸਵੀਰ… ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਤੇ ਪਿੰਡਾਂ ’ਚ ਵਧਿਆ ਹੜ੍ਹ …
ਜਿਸ ਉਪਰੰਤ ਪਿੰਡ ਨਮੋਲ ਦੇ ਡੇਰਾ ਸ਼ਰਧਾਲੂ ਭੂਪਿੰਦਰ ਸਿੰਘ ਇੰਸਾਂ (ਰਿੰਕੂ) ਤੇ ਪ੍ਰਕਾਸ਼ ਸਿੰਘ ਇੰਸਾਂ ਵੱਲੋਂ ਇਕ-ਇਕ ਯੂਨਿਟ ਖੂਨਦਾਨ ਕਰਕੇ ਉਕਤ ਲੜਕੀ ਦੇ ਇਲਾਜ ਦੇ ਲਈ ਮਦਦ ਕੀਤੀ ਹੈ, ਉਨਾਂ ਦੱਸਿਆ ਕਿ ਭੂਪਿੰਦਰ ਸਿੰਘ ਇੰਸਾਂ (ਰਿੰਕੂ) ਵੱਲੋਂ ਇਸ ਵਾਰ 21ਵੀਂ ਵਾਰ ਅਤੇ ਪ੍ਰਕਾਸ਼ ਸਿੰਘ ਇੰਸਾਂ ਵੱਲੋਂ ਇਸ ਬਾਰ ਚੌਥੀ ਵਾਰ ਖੂਨਦਾਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਖੂਨਦਾਨ ਕਰਨ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਦੀ ਭਰਭੂਰ ਸ਼ਲਾਘਾ ਕਰਦੇ ਹੋਏ ਪੂਜਨੀਕ ਗੁਰੂ ਜੀ ਦਾ ਤੇ ਸੇਵਾਦਾਰਾਂ ਦਾ ਤਹਿ-ਦਿਲ ਤੋਂ ਧੰਨਵਾਦ ਕੀਤਾ ਗਿਆ ਹੈ। Sunam News
