ਜੰਗਲ ‘ਚ ਬਜ਼ੁਰਗ ‘ਤੇ ਹਾਥੀਆਂ ਦਾ ਹਮਲਾ, ਮੌਕੇ ‘ਤੇ ਹੀ ਮੌਤ

Elephants

ਪਥਲਗਾਓਂ (ਏਜੰਸੀ)। ਛੱਤੀਸਗੜ੍ਹ ਦੇ ਜਸ਼ਪੁਰ ਵਣ ਮੰਡਲ ਵਿੱਚ ਅੱਜ ਵੀ ਜੰਗਲਾਤ ਵਿਭਾਗ ਦੇ ਜੰਗਲ ਤੋਂ ਦੂਰ ਰਹਿਣ ਦੀ ਚਿਤਾਵਨੀ ਦੇ ਬਾਵਜੂਦ ਇੱਕ ਬਜ਼ੁਰਗ ਦਾ ਜੰਗਲ ’ਚ ਲੱਕੜਾਂ ਵੱਢਣਾ ਜਾਨਲੇਵਾ ਸਾਬਤ ਹੋ ਗਿਆ। (Elephants) ਮਰਨ ਵਾਲੇ ਦੀ ਪਛਾਣ ਅਬਰਾਹਿਮ ਵਜੋਂ ਹੋਈ। ਹਾਲਾਂਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜੰਗਲ ’ਚ ਜਾਣ ਤੋਂ ਮਨਾ ਕੀਤਾ ਸੀ ਪਰ ਫਿਰ ਉਹ ਲੱਕੜਾਂ ਕੱਟਣ ਲਈ ਜੰਗਲ ਚਲਾ ਗਿਆ ਸੀ, ਜਿੱਥੇ ਅਚਾਨਕ ਹਾਥੀ ਨੇ ਉਸ ’ਤੇ ਹਮਲਾ ਕਰ ਦਿੱਤਾ ਇਸ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ

ਜਸ਼ਪੁਰ ਦੇ ਵਣ ਮੰਡਲ ਅਧਿਕਾਰੀ ਜਿਤੇਂਦਰ ਉਪਾਧਿਆਏ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ 22 ਹਾਥੀ ਇੱਥੇ ਦੇ ਜੰਗਲਾਂ ਵਿੱਚ ਛੇ ਵੱਖ-ਵੱਖ ਸਮੂਹਾਂ ਵਿੱਚ ਘੁੰਮ ਰਹੇ ਹਨ। ਇਨ੍ਹਾਂ ਹਾਥੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਕੇ ਪਿੰਡ ਵਾਸੀਆਂ ਨੂੰ ਸੁਚੇਤ ਕਰਨ ਲਈ ਸਵੇਰ ਤੋਂ ਰਾਤ ਤੱਕ ਗਸ਼ਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਗੀਚਾ ਵਣ ਰੇਂਜ ਦੇ ਖੰਤਾਡਾਢ ਅਤੇ ਪਰਸਾ ਪਿੰਡਾਂ ਵਿੱਚ ਹਾਥੀਆਂ (Elephants) ਦੀ ਮੌਜੂਦਗੀ ਸਬੰਧੀ ਜੰਗਲਾਤ ਵਿਭਾਗ ਵੱਲੋਂ ਅਲਰਟ ਜਾਰੀ ਕੀਤੇ ਜਾਣ ਦੇ ਬਾਵਜੂਦ ਅਬਰਾਹਿਮ ਨਾਂਅ ਦਾ ਬਜ਼ੁਰਗ ਲੱਕੜਾਂ ਕੱਟਣ ਲਈ ਨੇੜਲੇ ਜੰਗਲ ਵਿੱਚ ਪਹੁੰਚ ਗਿਆ ਸੀ। ਹਾਥੀਆਂ ਨੇ ਇਸ ਬਜ਼ੁਰਗ ‘ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।