132kv ਹਾਈਵੋਲਟੇਜ ਲਾਈਨ ਨਾਲ ਟਕਰਾ ਜਾਣ ਕਾਰਨ ਵਾਪਰਿਆ ਹਾਦਸਾ
(ਵਿੱਕੀ ਕੁਮਾਰ) ਮੋਗਾ। ਮੋਗਾ ‘ਚ ਚਾਈਨਾ ਡੋਰ ( China Door) ਨਾਲ ਪਤੰਗ ਉਡਾ ਰਹੇ 10 ਸਾਲਾਂ ਬੱਚੇ ਲਵਿਸ਼ ਦੀ ਘਰ ਦੀ ਛੱਤ ਤੋਂ ਲੰਘ ਰਹੀ 132kv ਹਾਈਵੋਲਟੇਜ ਲਾਈਨ ਨਾਲ ਟਕਰਾ ਜਾਣ ਕਾਰਨ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ। ਮਿਲੀ ਜਾਣਕਾਰੀ ਅਨੁਸਾਰ ਬੱਚਾ ਲਵਿਸ਼ ਚਾਈਨਾ ਡੋਰ ਨਾਲ ਪਤੰਗ ਉਡਾ ਰਿਹਾ ਸੀ ਤਾਂ ਅਚਾਨਕ ਚਾਈਨਾ ਡੋਰ ਛੱਤ ਲੰਘਦੀ 132kv ਹਾਈ ਵੋਲਟੇਜ਼ ਲਾਈਨ ਵਿੱਚ ਫਸ ਗਈ। ਜਦੋਂ ਲਵਿਸ਼ ਨੇ ਹਾਈਵੋਲਟੇਜ ਤਾਰ ਵਿੱਚ ਫਸੀ ਚਾਈਨਾ ਦੀ ਡੋਰ ( China Door) ਨੂੰ ਖਿੱਚਿਆ ਤਾਂ ਉੱਥੇ ਅਚਾਨਕ ਬਹੁਤ ਵੱਡਾ ਧਮਾਕਾ ਹੋ ਗਿਆ ਅਤੇ ਬੱਚਾ 100 ਫੀਸਦੀ ਝੁਲਸ ਗਿਆ। ਆਸ ਪਾਸ ਦੇ ਲੋਕਾਂ ਦੇ ਕਹਿਣ ਮੁਤਾਬਿਕ ਧਮਾਕਾ ਐਨਾ ਭਿਆਨਕ ਸੀ ਕਿ ਬੇਦੀ ਨਗਰ ਇਲਾਕੇ ਦੇ ਆਸ-ਪਾਸ ਦੇ ਘਰਾਂ ਦਾ ਇਲੈਕਟ੍ਰਾਨਿਕ ਸਾਮਾਨ ਵੀ ਸੜ ਗਿਆ।
ਬੱਚੇ ਨੂੰ ਗੰਭੀਰ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਹਾਲਤ ਕਾਫੀ ਖ਼ਰਾਬ ਦੇਖਦੇ ਹੋਏ ਲਵਿਸ਼ ਨੂੰ ਮੋਗਾ ਤੋਂ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਕਿਹਾ ਹੈ ਕਿ ਉਹ 100 ਫੀਸਦੀ ਸੜ ਗਿਆ ਹੈ। ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਪਹਿਲਾਂ ਸਬੰਧਿਤ ਅਧਿਕਾਰੀਆਂ ਨੂੰ ਹਾਈ ਵੋਲਟੇਜ ਤਾਰਾਂ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਪਰ ਇਸ ’ਤੇ ਕਿਸੇ ਵੀ ਅਧਿਕਾਰੀ ਨੇ ਗੋਰ ਨਹੀਂ ਕੀਤੀ। ਜਿਸ ਦਾ ਖਮਿਆਜ਼ਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਧਰ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਜਿੰਦਗੀਆਂ ਨਾਲ ਖਿਲਵਾੜ ਕਿਉਂ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ