ਦਵਿੰਦਰ ਸਿੰਘ ਪੂਨੀਆ ਦੀ ਸੂਬਾ ਪ੍ਰਧਾਨ ਅਤੇ ਜਸਵਿੰਦਰ ਝਬੇਲਵਾਲੀ ਦੀ ਸੂਬਾ ਜਨਰਲ ਸਕੱਤਰ ਵਜੋਂ ਹੋਈ ਚੋਣ
ਸੱਚ ਕਹੂੰ ਨਿਊਜ਼/ਜਲੰਧਰ। ਸਰਕਾਰੀ ਸਕੂਲਾਂ ਵਿਚਲੇ ਸਾਰੇ ਵਰਗਾਂ ਦੇ ਅਧਿਆਪਕਾਂ ਦੀ ਨੁਮਾਇੰਦਾ ਸਿਰਮੌਰ ਜੱਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦਾ ਸੂਬਾ ਚੋਣ ਇਜਲਾਸ ਦੇਸ਼ ਭਗਤ ਯਾਦਗਾਰ, ਜਲੰਧਰ ਵਿਖੇ ਹੋਇਆ। ਡੀ.ਟੀ.ਐਫ. ਪੰਜਾਬ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਇਜ਼ਲਾਸ ‘ਚ ਸੂਬਾ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਜਥੇਬੰਦੀ ਦੀਆਂ ਸੰਘਰਸ਼ੀ ਸਰਗਰਮੀਆਂ ਦੀ ਪੇਸ਼ ਕੀਤੀ ਰਿਪੋਰਟ ਰਾਹੀਂ ਅਧਿਆਪਕ ਸੰਘਰਸ਼ਾਂ ਵਿੱਚ ਡੀ.ਟੀ.ਐਫ. ਵੱਲੋਂ ਨਿਭਾਈ ਮੋਹਰੀ ਭੂਮਿਕਾ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਅਤੇ ਉਸ ਉਪਰੰਤ ਸੂਬਾ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ।
ਸਰਕਾਰੀ ਸਕੂਲਾਂ ਵਿਚਲੇ 35 ਹਜ਼ਾਰ ਤੋਂ ਵਧੇਰੇ ਅਧਿਆਪਕਾਂ ਦੀ ਹੋਈ ਮੈਂਬਰਸ਼ਿਪ ਦੇ ਅਧਾਰ ‘ਤੇ 18 ਜਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਚੋਣ ਇਜ਼ਲਾਸ ਵਿੱਚ ਪਹੁੰਚੇ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਦਵਿੰਦਰ ਸਿੰਘ ਪੂਨੀਆ ਦੀ ਸੂਬਾ ਪ੍ਰਧਾਨ ਅਤੇ ਜਸਵਿੰਦਰ ਝਬੇਲਵਾਲੀ ਦੀ ਸੂਬਾ ਜਨਰਲ ਸਕੱਤਰ ਵਜੋਂ ਚੋਣ ਕੀਤੀ। ਸੰਵਿਧਾਨਕ ਸੋਧਾਂ ਤੋਂ ਬਾਅਦ ਸੂਬਾ ਪ੍ਰਧਾਨ ਪੂਨੀਆ ਵੱਲੋਂ ਪੇਸ਼ ਕੀਤੇ ਪੈਨਲ ਦੇ ਅਧਾਰ ‘ਤੇ ਵਿਕਰਮ ਦੇਵ ਪਟਿਆਲਾ ਨੂੰ ਸੀਨੀਅਰ ਮੀਤ ਪ੍ਰਧਾਨ, ਅਸ਼ਵਨੀ ਅਵਸਥੀ ਨੂੰ ਵਿੱਤ ਸਕੱਤਰ, ਰਾਜੀਵ ਬਰਨਾਲਾ, ਧਰਮ ਸਿੰਘ ਲੁਧਿਆਣਾ, ਓਮ ਪ੍ਰਕਾਸ਼ ਮਾਨਸਾ ਅਤੇ ਜਗਪਾਲ ਬੰਗੀ ਨੂੰ ਮੀਤ ਪ੍ਰਧਾਨ, ਅਸ਼ਵਨੀ ਟਿੱਬਾ ਨੂੰ ਸਹਾਇਕ ਵਿੱਤ ਸਕੱਤਰ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸਨ ਨੂੰ ਸੰਯੁਕਤ ਸਕੱਤਰ, ਪਵਨ ਕੁਮਾਰ ਮੁਕਤਸਰ ਨੂੰ ਪ੍ਰੈਸ ਸਕੱਤਰ, ਨਛੱਤਰ ਸਿੰਘ ਤਰਨਤਾਰਨ ਅਤੇ ਰੁਪਿੰਦਰਪਾਲ ਗਿੱਲ ਲੁਧਿਆਣਾ ਨੂੰ ਜਥੇਬੰਦਕ ਸਕੱਤਰ, ਸੁਖਦੇਵ ਡਾਂਸੀਵਾਲ ਨੂੰ ਪ੍ਰਚਾਰ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ।
ਇਨ੍ਹਾਂ ਤੋਂ ਇਲਾਵਾ ਸੂਬਾ ਕਮੇਟੀ ‘ਚ ਜਰਮਨਜੀਤ ਸਿੰਘ, ਗੁਰਮੀਤ ਸੁੱਖਪੁਰਾ, ਗੁਰਪਿਆਰ ਕੋਟਲੀ, ਅਤਿੰਦਰ ਘੱਗਾ, ਮੁਲ਼ਖ ਰਾਜ ਨਵਾਂ ਸ਼ਹਿਰ, ਲਖਵਿੰਦਰ ਸਿੰਘ ਰੁੜਕੀ, ਹਰਜਿੰਦਰ ਢਿੱਲੋਂ ਫਰੀਦਕੋਟ, ਸੁਨੀਲ ਕੁਮਾਰ ਫਾਜ਼ਿਲਕਾ, ਅਮਰੀਕ ਸਿੰਘ ਮੋਹਾਲੀ, ਮੇਘ ਰਾਜ ਸੰਗਰੂਰ, ਗੁਰਮੇਲ ਭੁਟਾਲ, ਕੁਲਦੀਪ ਸਿੰਘ ਜੇਠੂਮਾਜਰਾ, ਅਮੋਲਕ ਡੇਲੂਆਣਾ, ਹਰਭਜਨ ਸਿੰਘ ਲੁਧਿਆਣਾ, ਗੁਰਵਿੰਦਰ ਖਹਿਰਾ, ਰਮਨਜੀਤ ਸੰਧੂ, ਜਸਵਿੰਦਰ ਬਾਲੀ, ਬਲਵਿੰਦਰ ਭੰਡਾਲ, ਮੁਕੇਸ਼ ਗੁਜਰਾਤੀ, ਅਮਰਜੀਤ ਸਿੰਘ ਮਨੀ, ਬੇਅੰਤ ਸਿੰਘ ਫੂਲੇਵਾਲ, ਸਿਕੰਦਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਅੰਮ੍ਰਿਤਸਰ ਨੂੰ ਵੀ ਸ਼ਾਮਿਲ ਕੀਤਾ ਗਿਆ। ਡੀ. ਟੀ. ਐਫ. ਦੀ ਨਵੀਂ ਚੁਣੀ ਸੂਬਾ ਕਮੇਟੀ ਵੱਲੋਂ ਸਰਕਾਰ ਦੀ ਜਨਤਕ ਸਿੱਖਿਆ ਤੰਤਰ ਨੂੰ ਨਿੱਜੀਕਰਨ ਤੇ ਭਗਵਾਂਕਰਨ ਵੱਲ ਧੱਕਣ ਦੀ ਸਖਤ ਨਿਖੇਧੀ ਕੀਤੀ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਭੁਪਿੰਦਰ ਵੜੈਚ ਤੇ ਜਨਰਲ ਸਕੱਤਰ ਜਰਮਨਜੀਤ ਸਿੰਘ ਛੱਜਲਵੱਡੀ, ਭਰਾਤਰੀ ਜਥੇਬੰਦੀਆਂ ਵੱਲੋਂ ਐੱਸ.ਐਸ.ਏ. ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ, ਜੀ.ਐੱਸ.ਟੀ.ਯੂ. ਦੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ, 3582 ਅਧਿਆਪਕ ਯੂਨੀਅਨ ਦੇ ਸੂਬਾ ਆਗੂ ਦਲਜੀਤ ਸ਼ਫੀਪੁਰ, ਬੀ. ਐੱਡ ਬੇਰੁਜ਼ਗਾਰ ਯੂਨੀਅਨ ਦੇ ਆਗੂ ਨਵਜੀਵਨ ਸਿੰਘ ਵੀ ਮੌਜੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।