ਭਾਜਪਾ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਆਪਣੇ ਮੁੱਖ ਮੰਤਰੀਆਂ ਦੀ ਚੋਣ ਜਿਸ ਤਰ੍ਹਾਂ ਕੀਤੀ ਹੈ ਉਹ ਸਿਆਸਤ ’ਚ ਇੱਕ ਨਵਾਂ ਰੁਝਾਨ ਹੈ ਪਾਰਟੀ ਨੇ ਛੱਤੀਸਗੜ੍ਹ ’ਚ ਆਦਿਵਾਸੀ ਪਿਛੋਕੜ ਨਾਲ ਸਬੰਧਿਤ ਵਿਧਾਇਕ ਵਿਸ਼ਨੂੰ ਦੇਵ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਹੈ ਭਾਵੇਂ ਇਸ ਚੋਣ ਲਈ ਪਾਰਟੀ ਦਾ ਉਦੇਸ਼ 2024 ਦੀਆਂ ਲੋਕ ਸਭਾ ਚੋਣਾਂ ਵੀ ਹੋ ਸਕਦੀਆਂ ਹਨ ਫਿਰ ਵੀ ਪਾਰਟੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ’ਚ ਹੈ ਕਿ ਪਾਰਟੀ ਮਜ਼ਬੂਤ ਫੈਸਲਾ ਲੈਣ ਦਾ ਦਮ ਰੱਖਦੀ ਹੈ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਰਮਨ ਸਿੰਘ ਵਰਗੇ ਆਗੂ ਨੂੰ ਛੱਡ ਕੇ ਨਵੇਂ ਨੇਤਾ ਦੀ ਚੋਣ ਵੱਡੀ ਗੱਲ ਹੁੰਦੀ ਹੈ ਇਸ ਦੇ ਨਾਲ ਹੀ ਪਾਰਟੀ ਨੇ ਅਨੁਸ਼ਾਸਨ ਕਾਇਮ ਰੱਖਣ ’ਚ ਵੀ ਕਾਮਯਾਬੀ ਹਾਸਲ ਕੀਤੀ ਹੈ ਦੂਜੇ ਪਾਸੇ ਮੱਧ ਪ੍ਰਦੇਸ਼ ਹੈ। (Rajasthan CM)
ਇਹ ਵੀ ਪੜ੍ਹੋ : ਛਾਂਟੀ ਖਿਲਾਫ ਭੜਕੇ ਜੰਗਲਾਤ ਕਾਮਿਆਂ ਨੇ ਕੀਤਾ ਰੋਸ ਪ੍ਰਦਰਸ਼ਨ
ਜਿੱਥੇ ਨਵੇਂ ਚਿਹਰੇ ਮੋਹਨ ਯਾਦਵ ਨੂੰ ਮੁੱਖ ਮੰਤਰੀ ਚੁਣਿਆ ਗਿਆ ਹੈ ਮੱਧ ਪ੍ਰਦੇਸ਼ ’ਚ ਸ਼ਿਵਰਾਜ ਚੌਹਾਨ ਵੀ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਪਾਰਟੀ ਦੇ ਅੰਦਰ ਉਹਨਾਂ ਦਾ ਕਿਧਰੇ ਵੀ ਵਿਰੋਧ ਨਹੀਂ ਸੀ ਇਸ ਵੱਡੇ ਸੂਬੇ ਦੀ ਅਗਵਾਈ ਕਿਸੇ ਨਵੇਂ ਆਗੂ ਨੂੰ ਦੇਣੀ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਅੱਗੇ ਸੂਬਾ ਰਾਜਸਥਾਨ ਹੈ ਜਿੱਥੇ ਪਹਿਲੀ ਵਾਰ ਦੇ ਵਿਧਾਇਕ ਭਜਨ ਸ਼ਰਮਾ ਨੂੰ ਸਰਕਾਰ ਦੀ ਕਮਾਨ ਸੌਂਪੀ ਗਈ ਹੈ ਰਾਜਸਥਾਨ ਦਾ ਮਾਮਲਾ ਹੋਰ ਵੀ ਦਿਲਚਸਪ ਹੈ ਕਿ ਇੱਥੇ ਮੁੱਖ ਮੰਤਰੀ ਦੀ ਦੌੜ ’ਚ ਦਰਜਨ ਭਰ ਵਿਅਕਤੀ ਸਨ ਜਿਨ੍ਹਾਂ ’ਚੋਂ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਵਸੰੁਧਰਾ ਰਾਜੇ ਵੀ ਸਨ ਪਾਰਟੀ ਨੂੰ ਸਾਰੇ ਵੱਡੇ ਆਗੂਆਂ ਤੇ ਦਮਦਾਰ ਦਾਅਵੇਦਾਰਾਂ ਨੂੰ ਮਨਾਉਣ ਤੇ ਸਹਿਮਤੀ ਬਣਾਉਣ ਲਈ ਆਬਜਰਵਰ ਵੀ ਭੇਜਣੇ ਪਏ ਹਨ। (Rajasthan CM)