ਬਠਿੰਡਾ (ਅਸ਼ੋਕ ਵਰਮਾ) | ਚੋਣ ਕਮਿਸ਼ਨ ਨੇ ਅੱਜ ਅਫਸਰਸ਼ਾਹੀ ਨੂੰ ਪਹਿਲਾ ਝਟਕਾ ਸਿਆਸੀ ਪੱਖ ਤੋਂ ਅਹਿਮ ਸਮਝੇ ਜਾਂਦੇ ਲੋਕ ਸਭਾ ਹਲਕਾ ਬਠਿੰਡਾ ‘ਚ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਾਇਤ ਤੇ ਡਿਪਟੀ ਕਮਿਸ਼ਨਰ ਬਠਿੰਡਾ ਪਰਨੀਤ ਭਾਰਦਵਾਜ ਦੀ ਬਦਲੀ ਕਰ ਦਿੱਤੀ ਹੈ ਪਰ ਅਜੇ ਕਿਧਰੇ ਤਾਇਨਾਤ ਨਹੀਂ ਕੀਤਾ ਹੈ ਚੋਣ ਕਮਿਸ਼ਨ ਨੇ ਆਪਣੇ ਆਦੇਸ਼ਾਂ ‘ਚ ਸ੍ਰੀ ਭਾਰਦਵਾਜ ਨੂੰ ਤਿਲੰਗਾਨਾ ‘ਚ ਜਰਨਲ ਆਬਜ਼ਰਵਰ ਲਾਇਆ ਸੀ ਪਰ ਬਾਅਦ ‘ਚ ਆਪਣੇ ਹੁਕਮਾਂ ਵਿਚ ਸੋਧ ਕਰਦਿਆਂ ਆਈ ਏ ਐਸ ਅਧਿਕਾਰੀ ਕੁਮਾਰ ਰਾਹੁਲ ਨੂੰ ਤਿਲੰਗਾਨਾ ਭੇਜ ਦਿੱਤਾ ਗਿਆ ਹੈ ਕੁਮਾਰ ਰਾਹੁਲ ਨੂੰ ਫੌਰੀ ਤੌਰ ‘ਤੇ ਤੇਲੰਗਾਨਾ ਪੁੱਜਣ ਦੇ ਹੁਕਮ ਦਿੱਤੇ ਗਏ ਹਨ ਓਧਰ ਤਿਲੰਗਾਨਾਂ ‘ਚ ਜਰਨਲ ਆਬਜ਼ਰਵਰ ਵਜੋਂ ਡਿਊਟੀ ਦੇ ਰਹੇ ਬੀ ਸ੍ਰੀਨਿਵਾਸਨ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨਿਯੁਕਤ ਕੀਤਾ ਗਿਆ ਹੈ ਸ੍ਰੀ ਬੀ ਨਿਵਾਸਨ ਦੇ ਅਹੁਦਾ ਸੰਭਾਲਣ ਤੱਕ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਦਾ ਕੰਮਕਾਜ ਦੇਖਣਗੇ ਪਰਨੀਤ ਭਾਰਦਵਾਜ ਦੀ ਨਵੀਂ ਨਿਯੁਕਤੀ ਬਾਰੇ ਫਿਲਹਾਲ ਕੁਝ ਨਹੀਂ ਦੱਸਿਆ ਗਿਆ ਹੈ ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਲੰਘੀ 22 ਮਾਰਚ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਡਿਪਟੀ ਕਮਿਸ਼ਨਰ ਖ਼ਿਲਾਫ ਦਿੱਤੀ ਸ਼ਿਕਾਇਤ ‘ਚ ਆਖਿਆ ਸੀ ਕਿ ਅਜਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਾਸਤੇ ਇਸ ਅਧਿਕਾਰੀ ਦਾ ਤੁਰੰਤ ਤਬਾਦਲਾ ਕੀਤਾ ਜਾਵੇ ਅਕਾਲੀ ਦਲ ਪ੍ਰਧਾਨ ਦੇ ਸਿਆਸੀ ਸਕੱਤਰ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਡਿਪਟੀ ਕਮਿਸ਼ਨਰ ਤੇ ਕਾਂਗਰਸ ਦਾ ਏਜੰਟ ਬਣ ਕੇ ਕੰਮ ਕਰਨ ਦੇ ਦੋਸ਼ ਲਾਏ ਸਨ ਅਕਾਲੀ ਦਲ ਦੀ ਦਲੀਲ ਸੀ ਕਿ ਇਸੇ ਵਰ੍ਹੇ ਸਤੰਬਰ ‘ਚ ਉਨ੍ਹਾਂ ਨੇ ਸੇਵਾਮੁਕਤ ਹੋ ਜਾਣਾ ਹੈ ਫਿਰ ਵੀ ਸੱਤਾਧਾਰੀ ਪਾਰਟੀ ਨੇ ਉਨ੍ਹਾਂ ਨੂੰ ਇਸ ਅਹਿਮ ਅਹੁਦੇ ਉੱਤੇ ਤਾਇਨਾਤ ਕਰ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਮੁੱਖ ਚੋਣ ਕਮਿਸ਼ਨਰ ਦੇ ਨਿਰਦੇਸ਼ਾਂ ਮੁਤਾਬਕ ਸੇਵਾ ਮੁਕਤੀ ‘ਚ ਸਿਰਫ ਛੇ ਮਹੀਨਾਂ ਰਹਿੰਦਾ ਹੋਵੇ ਤਾਂ ਕਿਸੇ ਵੀ ਆਈਏਐਸ ਅਧਿਕਾਰੀ ਨੂੰ ਰਿਟਰਨਿੰਗ ਅਫਸਰ ਲਾਇਆ ਨਹੀਂ ਜਾ ਸਕਦਾ ਹੈ ਬਰਾੜ ਨੇ ਇਹ ਵੀ ਦੱਸਿਆ ਸੀ ਕਿ ਡਿਪਟੀ ਕਮਿਸ਼ਨਰ ਹਲਕੇ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਆਪਣੇ ਦਫਤਰ ‘ਚ ਕੰਮਕਾਜ ਲਈ ਆਉਣ ਵਾਲਿਆਂ ਨੂੰ ਕਾਂਗਰਸੀ ਆਗੂਆਂ ਦੀ ਸਿਫਾਰਿਸ਼ ਲਿਆਉਣ ਅਤੇ ਕਾਂਗਰਸ ਦੀ ਹਮਾਇਤ ਕਰਨ ਲਈ ਕਿਹਾ ਜਾ ਰਿਹਾ ਹੈ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਮੌਜੂਦਾ ਪ੍ਰਸ਼ਾਸ਼ਕ ਤਹਿਤ ਬਠਿੰਡਾ ਸੰਸਦੀ ਹਲਕੇ ਵਿਚ ਨਿਰਪੱਖ ਅਤੇ ਅਮਨ ਅਮਾਨ ਚੋਣ ਅਮਲ ਨੇਪਰੇ ਚਾੜ੍ਹਨਾ ਅਸੰਭਵ ਹੈ ਇਸ ਲਈ ਡਿਪਟੀ ਕਮਿਸ਼ਨਰ ਨੂੰ ਤੁਰੰਤ ਹਟਾਉਣ ਦੀ ਲੋੜ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।