ਸੁਧੀਰ ਕੁਮਾਰ
ਬਜ਼ੁਰਗਾਂ ਪ੍ਰਤੀ ਵਧਦੇ ਦੁਰਵਿਵਹਾਰ ਅਤੇ ਨਾਇਨਸਾਫ਼ੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ 14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਸੰਘ ਨੇ ਇਹ ਫੈਸਲਾ ਲਿਆ ਸੀ ਕਿ ਹਰ ਸਾਲ 1 ਅਕਤੂਬਰ ਨੂੰ ਬਜ਼ੁਰਗਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਇਆ ਜਾਵੇਗਾ।
ਸਭ ਤੋਂ ਪਹਿਲਾਂ 1 ਅਕਤੂਬਰ 1991 ਨੂੰ ਇਹ ਦਿਵਸ ਮਨਾਇਆ ਗਿਆ, ਉਸ ਤੋਂ ਬਾਅਦ ਪਿਛਲੇ 28 ਸਾਲਾਂ ਤੋਂ ਇਹ ਦਿਵਸ ਵਿਸ਼ਵ ਦੇ ਕਈ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ ਇਹ ਦਿਵਸ ਮਨਾਉਣ ਦਾ ਇੱਕੋ-ਇੱਕ ਟੀਚਾ ਇਹ ਹੈ ਕਿ ਲੋਕਾਂ ਨੂੰ ਵੱਡੇ-ਬਜ਼ੁਰਗਾਂ ਦੇ ਆਦਰ ਅਤੇ ਦੇਖਭਾਲ ਲਈ ਪ੍ਰੇਰਿਤ ਕੀਤਾ ਜਾਵੇ ਦੇਸ਼ ‘ਚ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਵਿਸਥਾਰ ਨਾਲ ਪਰਿਵਾਰ ਦੇ ਮੂਲ ਸਵਰੂਪ ਵਿਚ ਵੀ ਵਿਆਪਕ ਬਦਲਾਅ ਹੋਏ ਹਨ, ਉੱਥੇ ਬਦਲਦੇ ਸਮਾਜਿਕ ਮਾਹੌਲ ਵਿਚ ਸਾਂਝੇ ਪਰਿਵਾਰ ਬੜੀ ਤੇਜ਼ੀ ਨਾਲ ਸਿੰਗਲ ਪਰਿਵਾਰਾਂ ਵਿਚ ਟੁੱਟ ਗਏ ਹਨ ਹੁਣ ਗਿਣੇ-ਚੁਣੇ ਪਰਿਵਾਰਾਂ ‘ਚ ਹੀ ਸਾਂਝੇ ਪਰਿਵਾਰ ਦੀ ਧਾਰਨਾ ਦੇਖਣ ਨੂੰ ਮਿਲਦੀ ਹੈ ਸ਼ਹਿਰਾਂ ‘ਚ ਸਿੰਗਲ ਪਰਿਵਾਰ ਦਾ ਹੀ ਬੋਲਬਾਲਾ ਹੈ, ਜਦੋਂ ਕਿ ਸਮਾਜੀਕਰਨ ਦੀ ਇਸ ਪ੍ਰਕਿਰਿਆ ਤੋਂ ਹੁਣ ਪਿੰਡ ਵੀ ਅਛੂਤੇ ਨਹੀਂ ਰਹੇ ਹਾਲਾਂਕਿ, ਟੁੱਟਦੀ ਸਾਂਝੀ ਪਰਿਵਾਰ ਵਿਵਸਥਾ ਦੇ ਸਿੰਗਲ ਪਰਿਵਾਰ ਸਵਰੂਪ ਨੇ ਆਧੁਨਿਕ ਅਤੇ ਪਰੰਪਰਾਗਤ, ਦੋਵਾਂ ਪੀੜ੍ਹੀਆਂ ਨੂੰ ਬਰਾਬਰ ਪ੍ਰਭਾਵਿਤ ਕੀਤਾ ਹੈ ਇੱਕ ਪਾਸੇ ਜਿੱਥੇ ਅੱਜ ਵੀ ਕਥਿਤ ਆਧੁਨਿਕ ਪੀੜ੍ਹੀ ਪਰੰਪਰਾਗਤ ਪਾਲਣ-ਪੋਸ਼ਣ, ਬਜ਼ੁਰਗਾਂ ਦੇ ਪਿਆਰ-ਦੁਲਾਰ ਅਤੇ ਸਮਾਜਿਕ ਕਦਰਾਂ-ਕੀਮਤਾਂ/ਸੰਸਕਾਰਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸਿੰਗਲ ਪਰਿਵਾਰਕ ਵਿਵਸਥਾ ਨੇ ਬਜ਼ੁਰਗਾਂ ਨੂੰ ਇਕੱਲਤਾ ਦਾ ਜੀਵਨ ਜਿਉਣ ਲਈ ਮਜ਼ਬੂਰ ਕੀਤਾ ਹੈ।
ਤ੍ਰਿਸਕਾਰਿਤ ਜ਼ਿੰਦਗੀ ਗੁਜ਼ਾਰ ਰਹੇ ਬਜ਼ੁਰਗ:
ਦੇਸ਼ ‘ਚ ਬਜ਼ੁਰਗਾਂ ਦਾ ਇੱਕ ਵੱਡਾ ਤਬਕਾ ਜਾਂ ਤਾਂ ਆਪਣੇ ਘਰਾਂ ‘ਚ ਤ੍ਰਿਸਕਾਰਪੂਰਨ ਤੇ ਅਣਦੇਖਿਆ ਜੀਵਨ ਜੀਅ ਰਿਹਾ ਹੈ ਜਾਂ ਬਿਰਧ ਆਸ਼ਰਮਾਂ ‘ਚ ਆਪਣੀ ਬਾਕੀ ਜਿੰਦਗੀ ਬੇਬਸੀ ਦੇ ਸਾਏ ‘ਚ ਬਿਤਾਉਣ ਨੂੰ ਮਜ਼ਬੂਰ ਹੈ ਇਹ ਦੌਰਾਨ, ਸਮਾਜ ‘ਚ ਬਜ਼ੁਰਗਾਂ ‘ਤੇ ਹੋਣ ਵਾਲੇ ਮਾਨਸਿਕ ਅਤੇ ਸਰੀਰਕ ਅੱਤਿਆਚਾਰ ਦੇ ਵਧਦੇ ਮਾਮਲਿਆਂ ਦੀ ਤੇਜ਼ੀ ਨੇ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ ਪਰਿਵਾਰਾਂ ਤੋਂ ਮਿਲਦੀ ਲਗਾਤਾਰ ਅਣਦੇਖੀ, ਨਿਰਾਦਰ ਭਾਵ ਤੇ ਮਤਰੇਏੇ ਵਿਵਹਾਰ ਨੇ ਬਜ਼ੁਰਗਾਂ ਨੂੰ ਕਾਫ਼ੀ ਕਮਜ਼ੋਰ ਕੀਤਾ ਹੈ ਬਜ਼ੁਰਗ ਜਿਸ ਸਨਮਾਨ ਦੇ ਹੱਕਦਾਰ ਹਨ, ਉਹ ਉਨ੍ਹਾਂ ਨੂੰ ਨਸੀਬ ਨਹੀਂ ਹੋ ਰਿਹਾ ਹੈ, ਇਹੀ ਉਨ੍ਹਾਂ ਦੇ ਦਰਦ ਦੀ ਮੂਲ ਵਜ੍ਹਾ ਹੈ ਦਰਅਸਲ, ਦੇਸ਼ ‘ਚ ਜਨਮ ਦਰ ‘ਚ ਕਮੀ ਆਉਣ ਅਤੇ ਜੀਵਨ-ਉਮੀਦ ‘ਚ ਵਾਧੇ ਦੀ ਵਜ੍ਹਾ ਨਾਲ ਦੇਸ਼ ‘ਚ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਪਰ ਦੂਜੇ ਪਾਸੇ ਗੁਣਵੱਤਾਪੂਰਨ ਮੈਡੀਕਲ ਅਤੇ ਸਮੁੱਚੀ ਦੇਖਭਾਲ ਦੀ ਕਮੀ ਅਤੇ ਪਰਿਵਾਰ ਦੀ ਦੁਰਕਾਰ ਦੀ ਵਜ੍ਹਾ ਨਾਲ ਦੇਸ਼ ‘ਚ ਬਜ਼ੁਰਗਾਂ ਦੀ ਸਥਿਤੀ ਬੇਹੱਦ ਤਰਸਯੋਗ ਹੋ ਗਈ ਹੈ ਭਾਰਤ ਇਸ ਸਮੇਂ ਦੁਨੀਆ ਦਾ ਸਭ ਤੋਂ ਯੁਵਾ ਦੇਸ਼ ਹੈ ਦੇਸ਼ ‘ਚ ਨੌਜਵਾਨਾਂ ਦੀ ਗਿਣਤੀ 65 ਫੀਸਦੀ ਹੈ ਪਰ, ਬੀਤੇ ਦਿਨੀਂ ਅਮਰੀਕਾ ਦੇ ‘ਜਨਸੰਖਿਆ ਸਬੰਧੀ ਬਿਊਰੋ’ ਵੱਲੋਂ ਕੀਤੇ ਗਏ ਇੱਕ ਸਰਵੇ ਮੁਤਾਬਕ ਸਾਲ 2050 ਤੱਕ ਅੱਜ ਦਾ ਯੁਵਾ ਭਾਰਤ ਉਦੋਂ ‘ਬੁੱਢਾ’ ਹੋ ਜਾਵੇਗਾ ਉਸ ਸਮੇਂ ਦੇਸ਼ ਵਿਚ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਗਿਣਤੀ 3 ਗੁਣਾ ਤੱਕ ਵਧ ਜਾਵੇਗੀ ਸਵਾਲ ਇਹ ਹੈ ਕਿ ਕੀ ਉਦੋਂ ਅਸੀਂ ਆਪਣੀ ‘ਬਜ਼ੁਰਗ ਜਨਸੰਖਿਆ’ ਦੀ ਸਮੁੱਚੀ ਦੇਖਭਾਲ ਦੀ ਸਹੀ ਵਿਵਸਥਾ ਕਰ ਸਕਾਂਗੇ?
ਸਹਿਣੇ ਪੈਂਦੇ ਹਨ ਦੁੱਖ: ਚੈਰੀਟੇਬਲ ਸੰਸਥਾ ‘ਹੈਲਪਏਜ ਇੰਡੀਆ’ ਵੱਲੋਂ ਕੁਝ ਸਮਾਂ ਪਹਿਲਾਂ ਦੇਸ਼ ਦੇ 23 ਸ਼ਹਿਰਾਂ ‘ਚ ਕਰਵਾਏ ਗਏ ਸਰਵੇਖਣ ਤੋਂ ਬਾਦ ਜੋ ਨਤੀਜੇ ਸਾਹਮਣੇ ਆਏ ਹਨ, ਉਹ ਹੈਰਾਨੀ ਵਾਲੇ ਹਨ ਰਿਸਰਚ ਮੁਤਾਬਿਕ, ਭਾਰਤੀ ਘਰਾਂ ‘ਚ ਕਈ ਤਰੀਕਿਆਂ ਨਾਲ ਬਜ਼ੁਰਗਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਨ੍ਹਾਂ ‘ਚ ਪਰਿਵਾਰ ਵੱਲੋਂ ਅਪਮਾਨ, ਗਾਲੀ-ਗਲੋਚ, ਅਣਦੇਖੀ, ਆਰਥਿਕ ਸ਼ੋਸ਼ਣ ਅਤੇ ਸਰੀਰਕ ਤਸੀਹਿਆਂ ਵਰਗੇ ਅਪਮਾਨਜਨਕ ਤਰੀਕੇ ਪ੍ਰਮੁੱਖਤਾ ਨਾਲ ਸ਼ਾਮਲ ਹਨ ਇਹ ਸਭ ਦੇਖ ਕੇ ਲੱਗਦਾ ਹੈ ਕਿ ਬਜ਼ੁਰਗਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਭਾਰਤੀ ਸਮਾਜ ਦਿਨ-ਬ-ਦਿਨ ਅਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ ਰਿਪੋਰਟ ‘ਚ ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਸਤਾਏ ਗਏ 82 ਫੀਸਦੀ ਬਜ਼ੁਰਗ ਆਪਣੇ ਨਾਲ ਹੋਏ ਬੁਰੇ ਵਿਵਹਾਰ ਦੀ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦੇ ਹਨ ਉਹ ਇਨ੍ਹਾਂ ਮਾਮਲਿਆਂ ਨੂੰ ਪਰਿਵਾਰਕ ਮੰਨ ਕੇ ਛੱਡ ਦਿੰਦੇ ਹਨ ਜਾਂ ਭਵਿੱਖ ਦੀ ਅਸੁਰੱਖਿਆ ਨੂੰ ਸੋਚ ਕੇ ਭੁੱਲ ਜਾਣਾ ਪਸੰਦ ਕਰਦੇ ਹਨ ਹਾਲਾਂਕਿ, ਜਿਸ ਤੇਜ਼ੀ ਨਾਲ ਦੇਸ਼ ‘ਚ ਬਜ਼ੁਰਗਾਂ ਦੇ ਮਾਣ-ਸਨਮਾਨ ‘ਚ ਕਮੀ ਆਈ ਹੈ, ਉਹ ਸਾਡੀ ਸਮਾਜਿਕ-ਸੱਭਿਆਚਾਰਕ ਨਿਘਾਰ ਨੂੰ ਦਰਸ਼ਾਉਂਦੀ ਹੈ।
ਵੱਡਿਆਂ ਦੇ ਮਹੱਤਵ ਤੋਂ ਅਣਜਾਣ ਵਰਤਮਾਨ ਪੀੜ੍ਹੀ:
ਭਾਰਤੀ ਸੱਭਿਆਚਾਰ ‘ਚ ਵੱਡਿਆਂ ਦਾ ਸਨਮਾਨ ਅਤੇ ਆਦਰ ਕਰਨਾ ਆਦਰਸ਼ ਸੰਸਕਾਰ ਰਿਹਾ ਹੈ, ਪਰ ਉਪਭੋਗਤਾਵਾਦ, ਭੌਤਿਕਵਾਦ ਅਤੇ ਪੱਛਮੀ ਸੰਸਕ੍ਰਿਤੀ ਨੂੰ ਅਪਣਾਉਣ ‘ਚ ਅਸੀਂ ਐਨੇ ਮਸ਼ਗੂਲ ਹਾਂ ਕਿ ਸਾਨੂੰ ‘ਆਪਣਿਆਂ’ ਦੀ ਫਿਕਰ ਹੀ ਨਹੀਂ ਹੈ ਅੱਜ ਅਸੀਂ ਉਨ੍ਹਾਂ ਨੂੰ ਸਨਮਾਨ ਦੇ ਰਹੇ ਹਾਂ, ਜਿਸ ਤੋਂ ਸਾਨੂੰ ਕੁਝ ਲਾਭ ਦੀ ਉਮੀਦ ਹੁੰਦੀ ਹੈ ਜਦੋਂਕਿ ਘਰ ਦੇ ਜੀਆਂ ਦਾ ਸਨਮਾਨ ਨਫ਼-ਨੁਕਸਾਨ ਦੇ ਸਿਧਾਂਤ ਤੋਂ ਪਰ੍ਹੇ ਹੈ ਬਜ਼ੁਰਗ ਚਾਹੇ ਆਰਥਿਕ ਤੌਰ ‘ਤੇ ਅਣਉਤਪਾਦਕ ਹੁੰਦੇ ਹਨ, ਪਰੰਤੂ ਪਰਿਵਾਰ ਨੂੰ ਉੱਚਿਤ ਦਿਸ਼ਾ ਦਿਖਾਉਣ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ।
ਕੁਝ ਦਹਾਕੇ ਪਹਿਲਾਂ ਤੱਕ ਘਰ ਦੇ ਵੱਡੇ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਸੁਣਾਈਆਂ ਜਾਣ ਵਾਲੀਆਂ ਪੰਚਤੰਤਰ, ਹਿੱਤ ਉਪਦੇਸ਼ ਦੀਆਂ ਕਹਾਣੀਆਂ ਅਤੇ ਕਥਾਵਾਂ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਸਮਝਦਾਰ ਤੇ ਸੰਸਕਾਰੀ ਬਣਾਉਣ ਵਿਚ ਮੱਦਦ ਕਰਦੀਆਂ ਸਨ ਬਚਪਨ ਵਿਚ ਬੱਚਿਆਂ ਨੂੰ ਮਿਲੇ ਸਮਾਜਿਕ ਆਦਰਸ਼, ਕਦਰਾਂ-ਕੀਮਤਾਂ ਅਤੇ ਨੈਤਿਕਤਾ ਨਾਲ ਹੀ ਸੱਭਿਆ ਸਮਾਜ ਦੇ ਨਿਰਮਾਣ ਨੂੰ ਬਲ ਮਿਲਦਾ ਸੀ ਪਰ ਅੱਜ ਹਾਲਾਤ ਬਦਲ ਗਏ ਹਨ ਵਿਡੰਬਨਾ ਹੈ ਕਿ ਜਦੋਂ ਬੱਚੇ ਨੂੰ ਦਾਦਾ-ਦਾਦੀ ਦੀ ਗੋਦੀ ਦੀ ਲੋੜ ਹੁੰਦੀ ਹੈ, ਉਦੋਂ ਉਹ ਸ਼ਹਿਰ ਦੇ ਕਿਸੇ ‘ਕਿਡਸ ਪਲੇ ਸਕੂਲ’ ਵਿਚ ਰੋ ਰਹੇ ਹੁੰਦੇ ਹਨ ਬੱਚੇ ਕੁਝ ਹੋਰ ਵੱਡੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਦਾਦੀ-ਨਾਨੀ ਤੋਂ ਕਹਾਣੀਆਂ ਸੁਣਨ ਦੇ ਮੌਕੇ ਦੇਣ ਦੀ ਬਜਾਏ ਉਨ੍ਹਾਂ ਦੇ ਹੱਥਾਂ ‘ਚ ਮਾਪਿਆਂ ਦੁਆਰਾ ਵੀਡੀਓ ਗੇਮ, ਮੋਬਾਇਲ ਫੋਨ ਆਦਿ ਫੜ੍ਹਾ ਦਿੱਤੇ ਜਾਂਦੇ ਹਨ ਨਵੀਂ ਪੀੜ੍ਹੀ ਦਾ ਪਰੰਪਰਾ, ਸੰਸਕਾਰ ਤੇ ਸਮਾਜਿਕ ਕਦਰਾਂ-ਕੀਮਤਾਂ ਤੋਂ ਦੂਰ ਹੋਣ ਦਾ ਇੱਕ ਵੱਡਾ ਕਾਰਨ ਬਜ਼ੁਰਗਾਂ ਦੀ ਅਣਦੇਖੀ ਹੈ।
ਕਾਨੂੰਨ ਦੀ ਲੋੜ ਕਿਉਂ:
ਭਾਰਤ ਵਿਚ ਬਜ਼ੁਰਗਾਂ ਦੀ ਸੇਵਾ ਅਤੇ ਉਨ੍ਹਾਂ ਦੀ ਰੱਖਿਆ ਲਈ ਕਈ ਕਾਨੂੰਨ ਅਤੇ ਨਿਯਮ ਬਣਾਏ ਗਏ ਹਨ ਕੇਂਦਰ ਸਰਕਾਰ ਨੇ ਭਾਰਤ ਵਿਚ ਸੀਨੀਅਰ ਸਿਟੀਜ਼ਨ ਦੀ ਅਰੋਗਤਾ ਅਤੇ ਕਲਿਆਣ ਨੂੰ ਉਤਸ਼ਾਹ ਦੇਣ ਲਈ ਸਾਲ 1999 ਵਿਚ ਬਜ਼ੁਰਗਾਂ ਲਈ ਰਾਸ਼ਟਰੀ ਨੀਤੀ ਤਿਆਰ ਕੀਤੀ ਹੈ ਇਸ ਨੀਤੀ ਦਾ ਮਕਸਦ ਵਿਅਕਤੀਆਂ ਨੂੰ ਖੁਦ ਲਈ ਅਤੇ ਉਨ੍ਹਾਂ ਦੇ ਪਤੀ ਜਾਂ ਪਤਨੀ ਦੇ ਬੁਢਾਪੇ ਲਈ ਵਿਵਸਥਾ ਕਰਨ ਲਈ ਉਤਸ਼ਾਹਿਤ ਕਰਨਾ ਹੈ ਇਸ ਨਾਲ ਪਰਿਵਾਰਾਂ ਨੂੰ ਆਪਣੇ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਦੀ ਦੇਖਭਾਲ ਕਰਨ ਲਈ ਉਤਸ਼ਾਹਿਤ ਕਰਨ ਦਾ ਵੀ ਯਤਨ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ, 2007 ‘ਚ ‘ਮਾਤਾ ਪਿਤਾ ਅਤੇ ਬਜ਼ੁਰਗ ਭਰਨ-ਪੋਸ਼ਣ ਬਿੱਲ’ ਸੰਸਦ ‘ਚ ਪੇਸ਼ ਕੀਤਾ ਗਿਆ ਹੈ ਇਸ ‘ਚ ਮਾਤਾ-ਪਿਤਾ ਦਾ ਪਾਲਣ ਪੋਸ਼ਣ, ਬਿਰਧ ਆਸ਼ਰਮਾਂ ਦੀ ਸਥਾਪਨਾ, ਮੈਡੀਕਲ ਸੁਵਿਧਾ ਦੀ ਵਿਵਸਥਾ ਅਤੇ ਬਜ਼ੁਰਗਾਂ ਦੇ ਜੀਵਨ ਅਤੇ ਸੰਪੱਤੀ ਦੀ ਸੁਰੱਖਿਆ ਦੀ ਤਜਵੀਜ਼ ਕੀਤੀ ਗਈ ਹੈ ਸਾਡਾ ਸਮਾਜ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੈ, ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਹੈ ਕਿ ਨੈਤਿਕ ਜਿੰਮੇਵਾਰੀ ਸਮਝਣ ਦੀ ਬਜਾਇ ਬਜ਼ੁਰਗ ਮਾਤਾ-ਪਿਤਾ ਦੀ ਸੁਰੱਖਿਆ ਲਈ ਸਾਨੂੰ ਕਾਨੂੰਨ ਬਣਾਉਣੇ ਪੈ ਰਹੇ ਹਨ ਘਰ ਦੇ ਬਜ਼ੁਰਗਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸਿਰਫ਼ ਸਰਕਾਰੀ ਸੰਪੱਤੀ ਮੰਨ ਕੇ ਆਪਣੇ ਫਰਜ਼ਾਂ ਤੋਂ ਮੂੰਹ ਮੋੜਨਾ ਗਲਤ ਹੈ।
ਸਮਝਣੀ ਹੋਵੇਗੀ ਜ਼ਿੰਮੇਵਾਰੀ:
ਬਜ਼ੁਰਗ ਅਵਸਥਾ, ਮਨੁੱਖੀ ਜੀਵਨ ਦੀ ਸੰਵੇਦਨਸ਼ੀਲ ਅਵਸਥਾ ਹੈ ਬਜ਼ੁਰਗ, ਪਿਆਰ ਅਤੇ ਸਨਮਾਨ ਦੇ ਮੁਥਾਜ ਹੁੰਦੇ ਹਨ ਬਜ਼ੁਰਗਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਪਰਿਵਾਰ ਦਾ ਫਰਜ਼ ਹੈ ਆਖ਼ਰ ਅਸੀਂ ਵੀ ਕਦੇ ਉਮਰ ਦੀ ਉਸ ਦਹਿਲੀਜ਼ ‘ਤੇ ਕਦਮ ਰੱਖਣਾ ਹੈ, ਲਿਹਾਜ਼ਾ ਇਸ ਦਰਦ ਨੂੰ ਸਾਨੂੰ ਸਮਝਣਾ ਹੋਵੇਗਾ ਬਜ਼ੁਰਗਾਂ ਨੂੰ ਸਮੇਂ ਸਿਰ ਭੋਜਨ, ਦਵਾਈ, ਪਖਾਨੇ ਦੀਆਂ ਸੁਵਿਧਾਵਾਂ ਅਤੇ ਕੁਝ ਪਲ ਘਰ ਦੇ ਜੀਆਂ ਨਾਲ ਉਨ੍ਹਾਂ ਨੂੰ ਸਮਾਂ ਗੁਜ਼ਾਰਨ ਨੂੰ ਮਿਲੇ, ਤਾਂ ਪਿਆਰ ਅਤੇ ਸਨਮਾਨ ਦੇ ਭੁੱਖੇ ਬਜ਼ੁਰਗਾਂ ਦੇ ਦਰਦ ਨੂੰ ਯਕੀਨਨ ਘੱਟ ਕੀਤਾ ਜਾ ਸਕਦਾ ਹੈ ਵਧਦੀ ਉਮਰ ਦੇ ਨਾਲ, ਜਦੋਂ ਤਮਾਮ ਤਰ੍ਹਾਂ ਦੇ ਰੋਗਾਂ ਨਾਲ ਸਰੀਰ ਕਮਜ਼ੋਰ ਹੋਣ ਲੱਗਦਾ ਹੈ ਅਤੇ ਸਰੀਰਕ ਅਤੇ ਮਾਨਸਿਕ ਥਕਾਵਝ ਜੀਵਨਸ਼ੈਲੀ ‘ਤੇ ਹਾਵੀ ਹੋ ਜਾਂਦੀ ਹੈ, ਉਦੋਂ ਵਾਰਸਾਂ ਦਾ ਉਨ੍ਹਾਂ ਪ੍ਰਤੀ ਅਸਹਿਯੋਗ ਅਤੇ ਅਨਾਦਰ ਦੀ ਭਾਵਨਾ ਕਿੰਨੀ ਸਹੀ ਹੈ! ਇਹ ਸੋਚਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।