BJP List : ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਅੱਠਵੀਂ ਸੂਚੀ ਜਾਰੀ, ਪੰਜਾਬ ਦੇ ਉਮੀਦਵਾਰਾਂ ਦਾ ਐਲਾਨ

Punjab Municipal Corporation Election
ਫਾਈਲ ਫੋਟੋ

ਗੁਰਦਾਸਪੁਰ ਤੋਂ ਸੰਨੀ ਦਿਓਲ ਦੀ ਟਿਕਟ ਕੱਟੀ | Lok Sabha Elections 2024

  • ਬੀਜੇਡੀ ਤੋਂ ਆਏ ਭਰਥਰਿ ਮਹਿਤਾਬ ਨੂੰ ਵੀ ਉਤਾਰਿਆ | Lok Sabha Elections 2024
  • 3 ਸੂਬਿਆਂ ਦੇ 11 ਨਾਂਅ

ਨਵੀਂ ਦਿੱਲੀ (ਏਜੰਸੀ)। ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ’ਚ 3 ਰਾਜਾਂ ਦੇ 11 ਉਮੀਦਵਾਰਾਂ ਦੇ ਨਾਂਅ ਹਨ। ਉੜੀਸਾ ਤੋਂ 3, ਪੰਜਾਬ ਤੋਂ 6 ਤੇ ਪੱਛਮੀ ਬੰਗਾਲ ਤੋਂ 2 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਨੇ ਪੰਜਾਬ ਦੇ ਗੁਰਦਾਸਪੁਰ ਤੋਂ ਸੰਨੀ ਦਿਓਲ ਦੀ ਟਿਕਟ ਰੱਦ ਕਰ ਦਿੱਤੀ ਹੈ। ਬੀਜੇਪੀ ਨੇ ਕਟਕ ਸੀਟ ਤੋਂ ਬੀਜੇਡੀ ਵੱਲੋਂ ਭਰਤਰਿਹਰੀ ਮਹਿਤਾਬ ਨੂੰ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਲੋਕ ਸਭਾ ਚੋਣਾਂ ਲਈ ਹੁਣ ਤੱਕ 8 ਸੂਚੀਆਂ ’ਚ 418 ਨਾਵਾਂ ਦਾ ਐਲਾਨ ਕੀਤਾ ਹੈ। ਪਹਿਲੀ ਸੂਚੀ ’ਚ 195, ਦੂਜੀ ’ਚ 75, ਤੀਜੀ ’ਚ 9, ਚੌਥੀ ’ਚ 15, 5ਵੀਂ ’ਚ 111, 6ਵੀਂ ਤੇ 7ਵੀਂ ’ਚ 2-2 ਨਾਂਅ ਐਲਾਨੇ ਗਏ ਹਨ। (Lok Sabha Elections 2024)

Daughter Rights : ਪਿਤਾ ਦੀ ਜਾਇਦਾਦ ’ਤੇ ਧੀਆਂ ਦਾ ਕਿੰਨਾ ਹੈ ਅਧਿਕਾਰ, ਜਾਣੋ ਸੁਪਰੀਮ ਕੋਰਟ ਦਾ ਇਹ ਵੱਡਾ ਫੈਸਲਾ

ਹੁਣ ਗੁਰਦਾਸਪੁਰ ’ਚ ਜੋ ਭਾਜਪਾ ਨੇ ਸੰਨੀ ਦਿਓਲ ਦੀ ਟਿੱਕਟ ਕੱਟੀ ਹੈ, ਉਸ ਦੀ ਜਗ੍ਹਾ ’ਤੇ ਪਾਰਟੀ ਨੇ ਦਿਨੇਸ਼ ਬੱਬੂ ਨੂੰ ਟਿੱਕਟ ਦਿੱਤੀ ਹੈ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਤੇ ਰਵਨੀਤ ਬਿੱਟੂ ਵੀ ਪਾਰਟੀ ਨੇ ਟਿੱਕਟ ਦੇ ਦਿੱਤੀ ਹੈ। ਸੁਸ਼ੀਲ ਰਿੰਕੂ ਜਲੰਧਰ ਤੇ ਰਵਨੀਤ ਬਿੱਟੂ ਲੁਧਿਆਣਾ ਤੋਂ ਚੋਣਾਂ ਲੜਨਗੇ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਗਾਇਕ ਹੰਸਰਾਜ ਹੰਸ ਵੀ ਆਪ ਛੱਡ ਕੇ ਭਾਜਪਾ ’ਚ ਜਾ ਸਕਦੇ ਹਨ ਪਰ ਹੁਣ ਸਿੱਧਾਂ ਭਾਜਪਾ ਨੇ ਗਾਇਕ ਹੰਸਰਾਜ ਹੰਸ ਨੂੰ ਟਿੱਕਟ ਦੇ ਕੇ ਇਹ ਸਾਰੀਆਂ ਗੱਲਾਂ ਨੂੰ ਖਤਮ ਕਰ ਦਿੱਤਾ ਹੈ। ਗਾਇਕ ਹੰਸਰਾਜ ਹੰਸ ਹੁਣ ਫਰੀਦਕੋਟ ਤੋਂ ਉਮੀਦਵਾਰ ਹੋਣਗੇ। (Lok Sabha Elections 2024)

ਇਨ੍ਹਾਂ ਸਭ ਤੋਂ ਇਲਾਵਾ ਹੁਣ ਪਰਨੀਤ ਕੌਰ ਪਟਿਆਲਾ ਤੋਂ ਚੋਣਾਂ ਲੜਨਗੇ, ਜਦਕਿ ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਨੂੰ ਟਿੱਕਟ ਮਿਲੀ ਹੈ ਅਤੇ ਉਹ ਅੰਮ੍ਰਿਤਸਰ ਤੋਂ ਚੋਣਾਂ ਲੜਨਗੇ। ਭਾਜਪਾ ਦੀ 2 ਮਾਰਚ ਨੂੰ ਜਾਰੀ ਪਹਿਲੀ ਸੂਚੀ ’ਚ 16 ਰਾਜਾਂ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ 195 ਨਾਂਅ ਜਾਰੀ ਕੀਤੇ ਗਏ ਸਨ। 34 ਕੇਂਦਰੀ ਮੰਤਰੀਆਂ ਨੂੰ ਟਿਕਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਸੂਚੀ ’ਚ 28 ਔਰਤਾਂ, 27 ਐਸਸੀ, 18 ਐਸਟੀ ਤੇ 57 ਓਬੀਸੀ ਦੇ ਨਾਂਅ ਸਨ। 50 ਸਾਲ ਤੋਂ ਘੱਟ ਉਮਰ ਦੇ 47 ਉਮੀਦਵਾਰ ਸਨ, ਜਿਨ੍ਹਾਂ ਨੂੰ ਪਾਰਟੀ ਨੇ ਨੌਜਵਾਨ ਕਿਹਾ। ਪਹਿਲੀ ਸੂਚੀ ’ਚ ਦੱਸਿਆ ਗਿਆ ਸੀ ਕਿ ਨਰਿੰਦਰ ਮੋਦੀ ਕਾਸ਼ੀ ਤੋਂ ਚੋਣ ਲੜਨਗੇ ਤੇ ਅਮਿਤ ਸ਼ਾਹ ਗਾਂਧੀਨਗਰ ਤੋਂ ਹੀ ਚੋਣ ਲੜਨਗੇ। (Lok Sabha Elections 2024)