ਅੱਠ ਸਾਲਾ ਬੱਚੇ ਦੇ ਗਲ ‘ਚ ਵੱਜੀ ਬੈਲੂਨ ਗੰਨ ਦੀ ਗੋਲੀ, ਮੌਤ

Eight year old Child , Balloon, Gun, Dies

ਅੱਠ ਸਾਲਾ ਬੱਚੇ ਦੇ ਗਲ ‘ਚ ਵੱਜੀ ਬੈਲੂਨ ਗੰਨ ਦੀ ਗੋਲੀ, ਮੌਤ

ਗੁਰਬਿੰਦਰ ਸਿੰਘ/ਭਦੌੜ। ਇੱਥੋਂ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ 4 ਦਸੰਬਰ ਨੂੰ ਇੱਕ ਲੋਕਲ ਪਿਕਨਿਕ ਪ੍ਰੋਗਰਾਮ ਦੌਰਾਨ ਬੈਲੂਨ ਗੋਲੀ ਲੱਗਣ ਨਾਲ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,  ਜਿਸ ਵਿੱਚ ਹਰੀਸ਼ ਅਰੋੜਾ ਦੀ ਫਨ ਪਿਕਨਿਕ ਕੰਪਨੀ ਨੇ ਝੂਲੇ ਲਗਾਏ ਸਨ ਤੇ ਇਨ੍ਹਾਂ ਵਿੱਚ ਇੱਕ ਦੀਵਾਰ ‘ਤੇ ਲੱਗੇ ਗੁਬਾਰਿਆਂ ਨੂੰ ਗੰਨ ਨਾਲ ਭੰਨਣ ਵਾਲਾ ਇਵੈਂਟ ਵੀ ਲਾਇਆ ਗਿਆ ਸੀ ਸਕੂਲ ਪ੍ਰਿੰਸੀਪਲ ਸਨੇਹ ਪ੍ਰਭਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਪਿਕਨਿਕ ਦੌਰਾਨ ਬੁਲਬੁਲਿਆਂ ਨੂੰ ਭੰਨਣ ਵਾਲੇ ਇਵੈਂਟ ਤੇ ਕੁਝ ਬੱਚੇ ਗੁਬਾਰਿਆਂ ‘ਤੇ ਗੰਨ ਨਾਲ ਨਿਸ਼ਾਨੇ ਲਾ ਰਹੇ ਸਨ ।

ਇਸ ਦੌਰਾਨ ਇੱਕ ਦੂਸਰੀ ਕਲਾਸ ਦਾ ਬੱਚਾ ਜਸਵੀਰ ਸਿੰਘ ਪੁੱਤਰ ਬਲਕਰਨ ਸਿੰਘ ਉਮਰ ਅੱਠ ਸਾਲ ਆਪਣੀ ਕਲਾਸ ਦੀ ਲਾਈਨ ਵਿੱਚੋਂ ਨਿਕਲ ਕੇ ਗੰਨ ਤੇ ਬੁਲਬਲਿਆਂ ਦੇ ਵਿਚਕਾਰ ਆ ਗਿਆ ਤੇ ਗੰਨ ਵਿੱਚੋਂ ਨਿਕਲੀ ਗੁਬਾਰੇ ‘ਤੇ ਨਿਸ਼ਾਨੇ ਲਗਾਉਣ ਵਾਲੀ ਗੋਲੀ ਜਸਵੀਰ ਸਿੰਘ ਦੇ ਗਲ ਵਿੱਚ ਜਾ ਲੱਗੀ ਜਿਸ ਤੋਂ ਬਾਅਦ ਸਕੂਲ ਸਟਾਫ਼ ਵੱਲੋਂ ਬੱਚੇ ਨੂੰ ਭਦੌੜ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਸਿਵਲ ਹਸਪਤਾਲ ਭਦੌੜ ਦੇ ਡਾਕਟਰਾਂ ਨੇ ਬੱਚੇ ਨੂੰ ਇੱਕ ਪ੍ਰਾਈਵੇਟ ਬਾਂਸਲ ਹਸਪਤਾਲ ਰਾਮਪੁਰਾ ਲਈ ਰੈਫ਼ਰ ਕਰ ਦਿੱਤਾ।  ਜਿੱਥੇ ਬੱਚੇ ਦੇ ਗਲ ਵਿੱਚੋਂ ਅਪ੍ਰੇਸ਼ਨ ਕਰਕੇ ਉਹ ਗੋਲੀ ਕੱਢ ਦਿੱਤੀ ਅਤੇ ਆਪ੍ਰੇਸ਼ਨ ਦੇ ਤਕਰੀਬਨ 1 ਘੰਟਾ ਬਾਅਦ ਬੱਚੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਬੱਚੇ ਦੀ ਮ੍ਰਿਤਕ ਦੇਹ ਨੂੰ ਲੁਹਾਰਾ (ਮੋਗਾ) ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੱਖਿਆ ਗਿਆ ਹੈ ਤੇ ਬੱਚੇ ਦੇ ਪਿਤਾ ਬਲਕਰਨ ਸਿੰਘ ਉਰਫ ਰਿੰਕੂ, ਜੋ ਕਿ ਦੁਬਈ ਵਿਖੇ ਕੰਮ ਕਰਕੇ ਰੁਜ਼ਗਾਰ ਚਲਾਉਂਦਾ ਹੈ, ਦੇ ਦੁਬਈ ਤੋਂ ਆਉਣ ਤੋਂ ਬਾਅਦ ਬੱਚੇ ਦਾ ਸੰਸਕਾਰ ਕੀਤਾ ਜਾਵੇਗਾ।

ਫਨ ਪਿਕਨਿਕ ਕੰਪਨੀ ਦੇ ਮਾਲਕ ਹਰੀਸ਼ ਅਰੋੜਾ ਨਾਲ ਗੱਲ ਕੀਤੀ

ਜਦੋਂ ਇਸ ਸਬੰਧੀ ਫਨ ਪਿਕਨਿਕ ਕੰਪਨੀ ਦੇ ਮਾਲਕ ਹਰੀਸ਼ ਅਰੋੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਝੂਲੇ ਵਗੈਰਾ ਕਿਰਾਏ ‘ਤੇ ਲਗਾਏ ਜਾਂਦੇ ਹਨ ਅਤੇ ਲਾਲਾ ਲਾਜਪਤ ਰਾਏ ਆਰੀਆ ਮਾਡਲ ਸਕੂਲ ਵਿੱਚ ਵੀ ਉਨ੍ਹਾਂ ਵੱਲੋਂ ਹੀ ਝੂਲੇ ਲਗਾਏ ਗਏ ਸਨ ਤੇ ਸਾਰਾ ਪ੍ਰੋਗਰਾਮ ਠੀਕ-ਠਾਕ ਚੱਲ ਰਿਹਾ ਸੀ ਪਰ ਅਚਾਨਕ ਬੱਚਾ ਗੋਲੀ ਦੇ ਸਾਹਮਣੇ ਆ ਗਿਆ  ਇਹ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਵੰਤ ਕੌਰ ਵੱਲੋਂ ਇਸ ਘਟਨਾਕ੍ਰਮ ਦਾ ਪਤਾ ਚੱਲਦਿਆਂ ਸੁਖਪੁਰਾ ਮੌੜ ਦੀ ਪ੍ਰਿੰਸੀਪਲ ਰਾਜਵੰਤ ਕੌਰ, ਲੈਕਚਰਾਰ ਗੁਰਮੀਤ ਸਿੰਘ ਅਤੇ ਰਕੇਸ਼ ਕੁਮਾਰ ਲੈਕਚਰਾਰ ਨੂੰ ਇਸ ਪ੍ਰਾਈਵੇਟ ਸਕੂਲ ਵਿੱਚ ਇਸ ਮੰਦਭਾਗੀ ਘਟਨਾ ਦੀ ਜਾਂਚ ਕਰਕੇ ਪੇਸ਼ ਕਰਨ ਲਈ ਭੇਜਿਆ ਗਿਆ।

ਜਿਸ ਵਿੱਚ ਇੰਚਾਰਜ ਰਾਜਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਰਿਪੋਰਟ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜੀ ਜਾਵੇਗੀ ਪਰ ਇਸ ਘਟਨਾ ਪਿੱਛੇ ਕਿਤੇ ਨਾ ਕਿਤੇ ਵਰਤੀ ਗਈ ਅਣਗਹਿਲੀ ਸਾਹਮਣੇ ਆ ਰਹੀ ਹੈ ਜਦੋਂ ਇਸ ਸਬੰਧੀ ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਰਵਾਈ ਹੋਵੇਗੀ ਕਾਨੂੰਨ ਮੁਤਾਬਿਕ ਅਮਲ ਵਿੱਚ ਲਿਆਂਦੀ ਜਾਵੇਗੀ

 Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।