ਦੱਖਣੀ ਅਫਰੀਕਾ ‘ਚ ਕੇਪਟਾਊਨ ‘ਚ ਅੱਠ ਲੋਕਾਂ ਦਾ ਗੋਲੀ ਮਾਰ ਕੇ ਕਤਲ

Eight People, Shot Dead, South Africa, Capetown

ਦੱਖਣੀ ਅਫਰੀਕਾ ‘ਚ ਕੇਪਟਾਊਨ ‘ਚ ਅੱਠ ਲੋਕਾਂ ਦਾ ਗੋਲੀ ਮਾਰ ਕੇ ਕਤਲ

ਕੇਪਟਾਊਨ, ਏਜੰਸੀ।

ਦੱਖਣੀ ਅਫਰੀਕਾ ਦੇ ਕੇਪਟਾਊਨ ‘ਚ ਪਿਛਲੇ 24 ਘੰਟਿਆਂ ਦੌਰਾਨ ਗੈਂਗਵਾਰ ‘ਚ ਅੱਠ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ਨਿੱਚਰਵਾਰ ਨੂੰ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਬੁਲਾਰੇ ਐਫਸੀ ਵੇਨ ਵਕ ਨੇ ਦੱਸਿਆ ਕਿ ਫਿਲੀਪੀ ਪੂਰਵ ‘ਚ ਸ਼ੁੱਕਰਵਾਰ ਰਾਤ ਦੋ ਗੁੱਟਾਂ ਦਰਮਿਆਨ ਹੋਈ ਹਿੰਸਾਂ ‘ਚ 6 ਔਤਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਸਾਰੀਆਂ ਔਰਤਾਂ 18 ਤੋਂ 26 ਸਾਲ ਦੀਆਂ ਸਨ। ਵੇਨ ਵਕ ਨੇ ਕਿਹਾ ਸ਼ਨਿੱਚਰਵਾਰ ਸਵੇਰੇ ਇੱਕ ਪੁਰਸ਼ ਤੇ 18 ਸਾਲਾਂ ਔਰਤ ਦਾ ਹਨੋਵਰ ਪਾਰਕ ਕੋਲ ਗੋਲੀਮਾਰ ਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕਤਲ ਲਈ ਜ਼ਿੰਮੇਵਾਰ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here