ਰੂਸ ‘ਚ ਸੜਕ ਹਾਦਸੇ ‘ਚ ਤਿੰਨ ਦੀ ਮੌਤ, 6 ਹੋਰ ਜਖਮੀ

Russ, Road Accident, Six Others Injured, Three Killed 

ਰੂਸ ‘ਚ ਸੜਕ ਹਾਦਸੇ ‘ਚ ਤਿੰਨ ਦੀ ਮੌਤ, 6 ਹੋਰ ਜਖਮੀ

ਮਾਸਕੋ, ਏਜੰਸੀ।

ਰੂਸ ਦੇ ਸਵੇਦਰਲੋਵਸਕ ਹਲਕੇ ‘ਚ ਇੱਕ ਤੇਲ ਟੈਂਕਰ ਪਲਟਣ ਤੋਂ ਬਾਅਦ ਹੋਏ ਧਮਾਕੇ ਕਾਰਨ ਐਤਵਾਰ ਨੂੰ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਜਖਮੀ ਹੋ ਗਏ। ਹਲਕੇ ਦੇ ਅੰਦਰੂਨੀ ਮੰਤਰਾਲਾ ਦੇ ਮੁੱਖ ਡਾਇਰੈਕਟਰ ਦੇ ਬੁਲਾਰੇ ਵਾਲੇਰੀ ਗੋਰੇਲੀਖ ਨੇ ਦੱਸਿਆ ਕਿ ਧਮਾਕਾ ਸ਼ਨਿੱਚਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 12:15 ਵਜੇ ਹੋਇਆ। ਉਨ੍ਹਾਂ ਨੇ ਕਿਹਾ, ਲਗਭਗ 54 ਟਨ ਪੈਟਰੋਲ ਨਾਲ ਭਰੇ ਟੈਂਕਰ ਦਾ ਡਰਾਈਵਰ ਟੈਂਕਰ ਦੀ ਛੱਤ ‘ਤੇ ਸੱਤ ਸਵਾਰੀਆਂ ਨੂੰ ਬਿਠਾ ਕੇ ਲਿਜਾ ਰਿਹਾ ਸੀ। ਇਸ ਦੌਰਾਨ ਡਰਾਈਵਰ ਤੋਂ ਟੈਂਕਰ ਨਾਲ ਸੰਤੁਲਨ ਵਿਗੜ ਗਿਆ ਅਤੇ ਟੈਂਕਰ ਖੱਡੇ ‘ਚ ਡਿੱਗ ਪਿਆ, ਜਿਸ ਕਾਰਨ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਮਿਲੀ ਸੂਚਨਾ ਅਨੁਸਾਰ ਇਸ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਛੇ ਹੋਰ ਲੋਕ ਜਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।