ਰੌਂਦ ਸਣੇ ਇੱਕ ਪਿਸਟਲ, 6 ਮਹਿੰਗੀਆਂ ਕਾਰਾਂ , 20 ਮੋਬਾਈਲ ਫੋਨ ਤੇ ਦੋ ਲੈਪਟਾਪ ਬਰਾਮਦ
Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਅਸਲੇ ਦੇ ਜ਼ੋਰ ’ਤੇ ਮਹਿੰਗੀਆਂ ਕਾਰਾਂ ਲੁੱਟਣ ਦੇ ਦੋਸ਼ ਵਿੱਚ ਅੱਠ ਜਣਿਆਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਕਾਬੂ ਕੀਤੇ ਵਿਅਕਤੀਆਂ ਦੇ ਕਬਜੇ ’ਚੋਂ 6 ਮਹਿੰਗੀਆਂ ਕਾਰਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਕਾਬੂ ਵਿਅਕਤੀਆਂ ਤੋਂ ਮੋਬਾਇਲ ਫੋਨ ਅਤੇ ਦੋ ਲੈਪਟਾਪ ਵੀ ਕਬਜ਼ੇ ਚ ਲਏ ਹਨ।
ਇਹ ਵੀ ਪੜ੍ਹੋ: Road Accident: ਟਰੱਕ ਤੇ ਕਾਰ ਦੀ ਟੱਕਰ, ਵੇਰਕਾ ਪਲਾਂਟ ਦੇ ਸਹਾਇਕ ਮੈਨੇਜ਼ਰ ਦੀ ਮੌਤ
ਪ੍ਰੈਸ ਕਾਨਫੰਰਸ ਦੌਰਾਨ ਜਾਣਕਾਰੀ ਦਿੰਦਿਆਂ ਡੀਸੀਪੀ ਸੁਭਮ ਅਗਰਵਾਲ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਲੁਧਿਆਣਾ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਇਸੇ ਤਹਿਤ ਹੀ ਪੁਲਿਸ ਵੱਲੋਂ ਇੱਕ ਕਾਰ ਖੋਹ ਗੈਂਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਰਾਹਗੀਰਾਂ ਕੋਲੋਂ ਅਸਲੇ ਦੇ ਜ਼ੋਰ ’ਤੇ ਡਰਾ – ਧਮਕਾ ਕੇ ਉਨ੍ਹਾਂ ਕੋਲੋਂ ਮਹਿੰਗੀਆ ਕਾਰਾਂ ਖੋਹਦਾ ਸੀ, ਜਿਨ੍ਹਾਂ ਖਿਲਾਫ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਮਾਮਲੇ ਦਰਜ ਸਨ।
ਤਾਜ਼ਾ ਮਾਮਲਾ ਜੋ ਬੀਤੇ ਦਸੰਬਰ ਮਹੀਨੇ ਵਿੱਚ ਥਾਣਾ ਸਰਾਭਾ ਦੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ, ਵਿੱਚ ਕਾਰਵਾਈ ਕਰਦੇ ਹੋਏ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ 29/ 30 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਮਨ ਸ਼ਰਮਾ ਪੁੱਤਰ ਵਿਜੈ ਕੁਮਾਰ ਵਾਸੀ ਜੰਮੂ ਕਲੋਨੀ ਲੁਧਿਆਣਾ ਕੋਲੋਂ ਉਸਦੀ ਸਵਿੱਫਟ ਕਾਰ ਸਥਾਨਕ ਰਾਜਗੁਰੂ ਨਗਰ ਤੋਂ ਨਾ- ਮਲੂਮ ਲੁਟੇਰਿਆਂ ਵੱਲੋਂ ਗੰਨ ਪੁਆਇੰਟ ’ਤੇ ਖੋਹੀ ਗਈ ਸੀ, ਜਿਸ ਦੇ ਸਬੰਧ ਵਿਚ ਥਾਣਾ ਸਰਾਭਾ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਸੀਸੀਟੀਵੀ ਫੁਟੇਜ ਤੇ ਟੈਕਨੀਕਲ ਤਰੀਕੇ ਨਾਲ ਵਾਰਦਾਤ ਵਿੱਚ 8 ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੂੰ ਮੁਹਾਲੀ , ਚੰਡੀਗੜ੍ਹ , ਲੁਧਿਆਣਾ ਤੇ ਮੋਗਾ ਜ਼ਿਲ੍ਹਿਆਂ ’ਚੋਂ ਰੇਡ ਉਪਰੰਤ ਗ੍ਰਿਫਤਾਰ ਕੀਤਾ ਗਿਆ ਹੈ ।ਜਿਹਨਾਂ ਦੀ ਪਛਾਣ ਦਾਨਿਸ਼ ਕੁਮਾਰ, ਅਰਨਦੀਪ ਸਿੰਘ, ਰਮੇਸ਼ਵਰ ਤੇਵਰ ਤੇ ਦਿਲਦਾਰਪ੍ਰੀਤ ਸਿੰਘ ਵਾਸੀਆਨ ਮੋਹਾਲੀ, ਬਿੰਦਰ ਕੁਮਾਰ ਤੇ ਗੁਰਭੇਜ ਸਿੰਘ ਵਾਸੀਆਨ ਫਾਜ਼ਿਲਕਾ, ਸੰਜੇ ਕੁਮਾਰ ਵਾਸੀ ਲੁਧਿਆਣਾ ਤੇ ਹਰਦੀਪ ਸਿੰਘ ਉਰਫ ਰੌਕੀ ਵਜੋਂ ਹੋਈ ਹੈ ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਸਕਾਰਪੀਓ , ਵਰਨਾ ਕਾਰ ਬਿਨ੍ਹਾ ਨੰਬਰੀ, ਵੈਗਨਰ ਕਾਰ ਬਿਨ੍ਹਾ ਨੰਬਰੀ, ਜੈਟਾ ਕਾਰ , ਸਵਿਫਟ ਕਾਰ, ਇਟਉਸ ਲੀਵਾ ਕਾਰ ਤੋਂ ਇਲਾਵਾ ਇੱਕ ਪਿਸਟਲ ਸਮੇਤ 6 ਰੌਂਦ, ਇੱਕ ਖਿਡੌਣਾ ਪਸਤੌਲ, 20 ਮੋਬਾਇਲ ਫੋਨ, 2 ਲੈਪਟਾਪ ਬਰਾਮਦ ਕੀਤੇ ਹਨ ਉਹਨਾਂ ਕਿਹਾ ਕਿ ਉਕਤ ਵਿੱਚੋਂ ਬਿੰਦਰ ਕੁਮਾਰ ਤੇ ਗੁਰਭੇਜ ਸਿੰਘ ਖਿਲਾਫ ਪਹਿਲਾਂ ਵੀ ਇੱਕ ਇੱਕ ਮਾਮਲੇ ਦਰਜ ਹਨ। Crime News