ਝੜਪ ਤੋਂ ਬਾਅਦ ਡਿੱਗੀ ਕੰਧ ਕਾਰਨ ਮੱਚੀ ਭਾਜੜ
ਡਕਾਰ: ਅਫਰੀਕੀ ਦੇਸ਼ ਸੇਨੇਗਲ ਦੇ ਫੁੱਟਬਾਲ ਲੀਗ ਕੱਪ ਦੇ ਫਾਈਨਲ ਮੁਕਾਬਲੇ ‘ਚ ਦੋਵਾਂ ਟੀਮਾਂ ਦੇ ਸਮਰਥਕਾਂ ਦਰਮਿਆਨ ਝੜਪ ਤੋਂ ਬਾਅਦ ਕੰਧ ਡਿੱਗਣ ਕਾਰਨ ਮੱਚੀ ਭਗਦੜ ‘ਚ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਖੇਤਰ ਮੰਤਰੀ ਮਤਰ ਬਾ ਨੇ ਦੱਸਿਆ ਕਿ ਮ੍ਰਿਤਕਾਂ ‘ਚ ਇੱਕ ਲੜਕੀ ਵੀ ਸ਼ਾਮਲ ਹੈ,ਜਦੋਂਕਿ ਹਾਦਸੇ ‘ਚ ਜਖ਼ਮੀ ਹੋਏ ਲਗਭਗ 60 ਪ੍ਰਸੰਸਕਾਂ ਨੂੰ ਡਕਾਰ ਦੇ ਇੱਕ ਮੈਡੀਕਲ ਕੇਂਦਰਲ ‘ਚ ਦਾਖਲ ਕਰਵਾਇਆ ਗਿਆ ਹੈ । ਉਨ੍ਹਾਂ ਨੇ ਏਐਫਪੀ ਨਾਲ ਗੱਲਬਾਤ ‘ਚ ਸਖ਼ਤ ਕਦਮ ਚੁੱਕਣ ਦਾ ਸੰਕਲਪ ਪ੍ਰਗਟਾਇਆ ਤਾਂ ਕਿ ਸੇਨੇਗਲ ‘ਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਘਟਨਾ ਸਥਾਨ ‘ਤੇ ਦੇਰ ਰਾਤ ਤੱਕ ਵੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਦੀਆਂ ਗੱਡੀਆਂ ਨੂੰ ਵੇਖਿਆ ਗਿਆ।
ਯੂਐਸ ਓਕਾਮ ਅਤੇ ਸਟੇਟ ਡੀ ਬੋਰ ਦੀਆਂ ਟੀਮਾਂ ਦਰਮਿਆਨ ਮੁਕਾਬਲੇ ‘ਚ ਯੂਐਸ ਓਕਾਮ ਦੇ ਸਮਰਥਕਾਂ ਨੇ ਦੂਜੀ ਟੀਮ ਦੇ ਪ੍ਰਸੰਸਕਾਂ ‘ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸੇ ਦੌਰਾਨ ਕੰਧ ਦਾ ਇੱਕ ਹਿੱਸਾ ਡਿੱਗ ਗਿਆ ਜਦੋਂ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਛੱਡੇ ਤਾਂ ਸਟੇਡੀਅਮ ‘ਚ ਭੱਗਦੌੜ ਮੱਚ ਗਈ। ਘਟਨਾ ਸਥਾਨ ‘ਤੇ ਮੌਜ਼ੂਦ ਫੁੱਟਬਾਲ ਪ੍ਰਸੰਸਕ ਮਾਰਾ ਡੀ ਡੀਓਫ ਨੇ ਕਿਹਾ ਕਿ ਸਟੇਡੀਅਮ ‘ਚ ਪੂਰੀ ਸੰਖਿਆ ‘ਚ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਸਨ । ਰਾਸ਼ਟਰਪਤੀ ਮੈਕੀ ਸਾਲ ਦੇ ਬੁਲਾਰੇ ਨੇ ਦੱਸਿਆ ਕਿ 30 ਜੁਲਾਈ ਨੂੰ ਹੋਣ ਵਾਲੀਆਂ ਸੇਨੇਗਾਲ ਦੀਆਂ ਵਿਧਾਈ ਚੋਣਾਂ ਦੇ ਲਈ ਪ੍ਰਚਾਰ ਮੁਹਿੰਮ ਨੂੰ ਪੀੜਤਾਂ ਦੇ ਸਨਮਾਨ ‘ਚ ਰੱਦ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।