ਭਾਰਤੀ ਹਵਾਈ ਫੌਜ ‘ਚ ਸ਼ਾਮਲ ਹੋਏ ਅੱਠ ਅਪਾਚੇ ਹੈਲੀਕਾਪਟਰ

Eight Apache Helicopters, Joined, Indian Airways

ਪਠਾਨਕੋਟ (ਸੱਚ ਕਹੂੰ ਨਿਊਜ਼)। ਭਾਰਤੀ ਹਵਾਈ ਫੌਜ ਨੇ ਅੱਜ ਆਪਣੇ ਜੰਗੀ ਬੇੜੇ ‘ਚ ਅਮਰੀਕੀ ਅੱਠ ਅਪਾਚੇ ਏਐਚ-64 ਈ ਹੈਲੀਕਾਪਟਰ ਨੂੰ ਰਸਮੀ ਤੌਰ ‘ਤੇ ਸ਼ਾਮਲ ਕਰ ਲਿਆ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ (ਏਸੀਐਮ) ਬੀ. ਐਸ. ਧਨੋਆ ਨੇ ਵਿਸ਼ਵ ਦੇ ਸਭ ਤੋਂ ਉੱਨਤ ਬਹੁਪੱਧਰੀ ਜੰਗੀ ਹੈਲੀਕਾਪਟਰਾਂ ‘ਚ ਗਿਣੇ ਜਾਣ ਵਾਲੇ ਅਪਾਚੇ ਏਐਚ-64ਈ ਹੈਲੀਕਾਪਟਰਾਂ ਨੂੰ ਪਠਾਨਕੋਟ ਹਵਾਈ ਫੌਜ ਸਟੇਸ਼ਨ ‘ਤੇ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਕੀਤਾ ਏਸੀਐਮ ਧਨੋਆ ਨੇ ਇਸ ਸਮਾਰੋਹ ‘ਚ ਕਿਹਾ, ‘ਅਪਾਚੇ ਜੰਗੀ ਹੈਲੀਕਾਪਟਰਾਂ ਨੂੰ ਐਮਆਈ-35 ਫਲੀਟ ਦੀ ਜਗ੍ਹਾ ਇਸਤੇਮਾਨ ਲਈ ਖਰੀਦਿਆ ਗਿਆ ਹੈ। (Indian Air Force)

ਨਾਲ ਹੀ ਇਸ ‘ਚ ਗੋਲੀਬਾਰੀ ਕਰਨ, ਰਾਕੇਟ ਤੇ ਹੋਰ ਗੋਲਾ-ਬਾਰੂਦ ਨੂੰ ਛੱਡਣ ਦੀ ਸਮਰੱਥਾ ਹੈ ਇਹ ਹਵਾਈ ਜੰਗ ਦੌਰਾਨ ਕਈ ਕੰਮ ਇਕੱਠੇ ਕਰ ਸਕਣ ਵਾਲੇ ਅਤਿਆਧੁਨਿਕ ਤਕਨੀਕ ਨਾਲ ਲੈੱਸ ਹੈ ਧਨੋਆ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਨੂੰ ਵਿਸ਼ੇਸ਼ ਤੌਰ ‘ਤੇ ਭਾਰਤੀ ਹਵਾਈ ਫੌਜ ਸਟੀਕ ਮਾਪਦੰਡਾਂ ਦੇ ਅਨੁਸਾਰ ਨਿਰਮਿਤ ਕੀਤਾ ਗਿਆ ਹੈ ਮੈਨੂੰ ਇਸ ਗੱਲ ਤੋਂ ਖੁਸ਼ੀ ਹੈ ਕਿ ਇਨ੍ਹਾਂ ਅੱਠ ਹੈਲੀਕਾਪਟਰਾਂ ਨੂੰ ਨਿਰਧਾਰਿਤ ਸਮੇਂ ‘ਤੇ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਕਰ ਲਿਆ ਗਿਆ ਹੈ ਹਵਾਈ ਫੌਜ ਨੇ 22 ਪਾਚੇ ਦੀ ਸਪਲਾਈ ਲਈ ਸਾਲ 2015 ‘ਚ ਅਮਰੀਕੀ ਸਰਕਾਰ ਤੇ ਬੋਇੰਗ ਲਿਮਟਿਡ ਦੇ ਨਾਲ ਇਕਰਾਰ ‘ਤੇ ਦਸਤਖਤ ਕੀਤੇ ਸੀ ਬੋਇੰਗ ਲਿਮਟਿਡ ਨੇ 27 ਜੁਲਾਈ ਨੂੰ ਚਾਰ ਅਪਾਚੇ ਹੈਲੀਕਾਪਟਰਾਂ ਹਵਾਈ ਫੌਜ ਨੂੰ ਸੌਂਪ ਦਿੱਤਾ ਸੀ। (Indian Air Force)