ਸਵੱਛ ਊਰਜਾ ਉਤਪਾਦਨ ਵਧਾਉਣ ਦੇ ਯਤਨ

ਸਵੱਛ ਊਰਜਾ ਉਤਪਾਦਨ ਵਧਾਉਣ ਦੇ ਯਤਨ

ਧਰਤੀ ਦੇ ਵਧਦੇ ਤਾਪਮਾਨ ਅਤੇ ਗੰਭੀਰ ਹੁੰਦੇ ਜਲਵਾਯੂ ਸੰਕਟ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਸਮੇਤ ਵਿਸ਼ਵ ਭਰ ਵਿਚ ਸਵੱਛ ਊਰਜਾ ਦਾ ਉਤਪਾਦਨ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਲਵਾਯੂ ਸੰਕਟ ਦਾ ਮੁੱਖ ਕਾਰਨ ਗ੍ਰੀਨ ਹਾਊਸ ਗੈਸਾਂ ਦੀ ਭਾਰੀ ਨਿਕਾਸੀ ਹੈ, ਜੋ ਜੀਵਾਸ਼ਮ ਅਧਾਰਿਤ ਈਂਧਨਾਂ ਦੀ ਵਰਤੋਂ ਦਾ ਨਤੀਜਾ ਹੈ ਸਵੱਛ ਊਰਜਾ ਦੇ ਖੇਤਰ ਵਿਚ ਭਾਰਤ ਦੀਆਂ ਉਪਲੱਬਧੀਆਂ ਸਕਾਰਾਮਤਮ ਰਹੀਆਂ ਹਨ ਅਤੇ 2070 ਤੱਕ ਕਾਰਬਨ ਨਿਕਾਸੀ ਨੂੰ ਸਿਫ਼ਰ ਦੇ ਪੱਧਰ ’ਤੇ ਲਿਆਉਣ ਲਈ ਯਤਨ ਹੋ ਰਿਹਾ ਹੈ ਪਰ ਇਸ ਯਤਨ ਵਿਚ ਜਲਵਾਯੂ ਬਦਲਾਅ ਹੀ ਇੱਕ ਵੱਡਾ ਅੜਿੱਕਾ ਬਣ ਸਕਦਾ ਹੈ

ਪੁਣੇ ਸਥਿਤ ਭਾਰਤੀ ਮੌਸਮ ਵਿਗਿਆਨ ਸੰਸਥਾਨ ਨੇ ਇੱਕ ਅਧਿਐਨ ਵਿਚ ਪਾਇਆ ਹੈ ਕਿ ਭਵਿੱਖ ਵਿਚ ਮੌਸਮ ਦੇ ਤੇਵਰ ਵਿਚ ਬਦਲਾਅ ਕਾਰਨ ਦੇਸ਼ ਦੀ ਸੂਰਜੀ ਊਰਜਾ ਅਤੇ ਪੌਣ ਊਰਜਾ ਨਾਲ ਸਬੰਧਿਤ ਸਮਰੱਥਾ ’ਤੇ ਨਕਾਰਾਤਮਕ ਅਸਰ ਪੈ ਸਕਦਾ ਹੈ ਅਧਿਐਨ ਦਾ ਮੁਲਾਂਕਣ ਹੈ ਕਿ ਉੱਤਰ ਭਾਰਤ ਵਿਚ ਹਵਾ ਵਗਣ ਦੀ ਮੌਸਮੀ ਅਤੇ ਸਾਲਾਨਾ ਰਫ਼ਤਾਰ ਵਿਚ ਕਮੀ ਆਵੇਗੀ ਅਤੇ ਦੱਖਣੀ ਭਾਰਤ ਵਿਚ ਇਸ ਵਾਧਾ ਹੋਏਗਾ ਬਦਲਦੇ ਹਾਲਾਤਾਂ ਵਿਚ ਘੱਟ ਸਮਰੱਥਾ ਦੇ ਛੋਟੇ-ਛੋਟੇ ਪੌਣ ਊਰਜਾ ਪਲਾਂਟਾਂ ਨੂੰ ਸਥਾਪਿਤ ਕਰਨਾ ਹੋਏਗਾ ਸਮੁੱਚੇ ਭਾਰਤ ਵਿਚ ਹਰ ਮੌਸਮ ਵਿਚ ਸੂਰਜੀ ਵਿਕਿਰਨ ਵਿਚ ਕਮੀ ਆਏਗੀ

ਸਵੱਛ ਊਰਜਾ ਨਾਲ ਸਬੰਧਿਤ ਯੋਜਨਾਕਾਰਾਂ ਅਤੇ ਉੱਦਮੀਆਂ ਨੂੰ ਅਜਿਹੇ ਅਧਿਐਨਾਂ ਦਾ ਨੋਟਿਸ ਲੈਂਦੇ ਹੋਏ ਸੰਭਾਵਿਤ ਪ੍ਰਾਜੈਕਟਾ ਦੀ ਰੂਪਰੇਖਾ ਤਿਆਰ ਕਰਨੀ ਚਾਹੀਦੀ ਹੈ ਮੱਧ ਅਤੇ ਦੱਖਣੀ ਮੱਧ ਭਾਰਤ ਵਿਚ ਸੂਰਜੀ ਵਿਕਿਰਨ ਵਿਚ ਮਾਨਸੂਨ ਤੋਂ ਪਹਿਲੇ ਮਹੀਨੇ ਵਿਚ, ਭਾਵ ਗਰਮੀ ਵਿਚ ਮਾਮੂਲੀ ਕਮੀ ਦਾ ਅਨੁਮਾਨ ਹੈ ਇਨ੍ਹਾਂ ਖੇਤਰਾਂ ਵਿਚ ਸੂਰਜੀ ਊਰਜਾ ਉਤਪਾਦਨ ’ਤੇ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਗਲਾਸਗੋ ਜਲਵਾਯੂ ਸੰਮੇਲਨ ਵਿਚ ਭਾਰਤ ਵੱਲੋਂ ਭਰੋਸਾ ਦਿੱਤਾ ਸੀ ਕਿ 2030 ਤੱਕ ਕੁੱਲ ਘਰੇਲੂ ਉਤਪਾਦ ਵਿਚ ਜ਼ਿਆਦਾ ਨਿਕਾਸੀ ਅਧਾਰਿਤ ਗਤੀਵਿਧੀਆਂ ਦੀ ਹਿੱਸੇਦਾਰੀ 2005 ਦੇ ਪੱਧਰ ਤੋਂ 45 ਪ੍ਰਤੀਸ਼ਤ ਘੱਟ ਕਰ ਦਿੱਤੀ ਜਾਵੇਗੀ ਅਤੇ ਗੈਰ-ਜੀਵਾਸ਼ਮ ਊਰਜਾ ਸਰੋਤਾਂ ਤੋਂ 50 ਪ੍ਰਤੀਸ਼ਤ ਬਿਜਲੀ ਹਾਸਲ ਕੀਤੀ ਜਾਵੇਗੀ

ਇਹ ਇੱਕ ਚੁਣੌਤੀਪੂਰਨ ਟੀਚਾ ਹੈ, ਪਰ ਤਕਨੀਕ, ਰਿਸਰਚ, ਨਿਵੇਸ਼ ਅਤੇ ਵਿਆਪਕ ਲੋਕ-ਹਿੱਸੇਦਾਰੀ ਨਾਲ ਇਸ ਨੂੰ ਪੂਰਾ ਕੀਤਾ ਜਾ ਸਕਦਾ ਹੈ ਸਿੰਧੂ-ਗੰਗਾ ਦੇ ਮੈਦਾਨ ਵਿਚ ਜਲਵਾਯੂ ਬਦਲਾਅ ਦਾ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ ਇਹ ਖੇਤਰ ਪ੍ਰਦੂਸ਼ਣ, ਜਿਆਦਾ ਤਾਪਮਾਨ, ਪਾਣੀ ਦੀ ਕਮੀ ਵਰਗੀਆਂ ਸਮੱਸਿਆਵਾਂ ਨਾਲ ਵੀ ਗੰਭੀਰ ਰੂਪ ਨਾਲ ਪ੍ਰਭਾਵਿਤ ਹਨ ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਸਿਰੇ ਤੋਂ ਯੋਜਨਾਵਾਂ ਅਤੇ ਨੀਤੀਆਂ ਤੈਅ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਵੱਡੀ ਅਬਾਦੀ ਅਤੇ ਵਿਕਾਸ ਸਬੰਧੀ ਜਰੂਰਤਾਂ ਨੂੰ ਦੇਖਦੇ ਹੋਏ ਇਸ ਹਿੱਸੇ ਵਿਚ ਊਰਜਾ ਦੀ ਮੰਗ ਵੀ ਵਧਦੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ