ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News Straw: ਪਰਾਲੀ ...

    Straw: ਪਰਾਲੀ ਨਿਬੇੜੇ ਲਈ ਯਤਨ

    Straw
    Straw: ਪਰਾਲੀ ਨਿਬੇੜੇ ਲਈ ਯਤਨ

    Straw: ਪੰਜਾਬ ਸਰਕਾਰ ਨੇ ਪਰਾਲੀ ਦੇ ਨਿਬੇੜੇ ਲਈ ਮਸ਼ੀਨਰੀ ’ਤੇ 80 ਫੀਸਦੀ ਸਬਸਿਡੀ ਦੇਣ ਦਾ ਫੈਸਲਾ ਲਿਆ ਹੈ ਇਸ ਤੋਂ ਪਹਿਲਾਂ ਕਿਸਾਨਾਂ ਦੀ ਇਹ ਸ਼ਿਕਾਇਤ ਸੀ ਕਿ ਖੇਤੀ ਮਸ਼ੀਨਰੀ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੈ ਹਰ ਸਾਲ, ਕਿਸਾਨ ਝੋਨੇ ਦੀ ਫ਼ਸਲ ਤੋਂ ਬਾਅਦ ਖੇਤਾਂ ’ਚ ਪਰਾਲੀ ਸਾੜਦੇ ਹਨ, ਜਿਸ ਨਾਲ ਨਾ ਸਿਰਫ਼ ਹਵਾ ਪ੍ਰਦੂਸ਼ਣ ਵਧਦਾ ਹੈ, ਸਗੋਂ ਇਹ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ ਇਸ ਸਮੱਸਿਆ ਦਾ ਹੱਲ ਕਰਨ ਲਈ ਕਿਸਾਨਾਂ ਨੂੰ ਆਰਥਿਕ ਸਹਾਇਤਾ ਦੀ ਲੋੜ ਸੀ, ਅਤੇ ਸਰਕਾਰ ਵੱਲੋਂ ਦਿੱਤੀ ਗਈ।

    Read This : IND Vs BAN: ਹਾਰਦਿਕ ਪਾਂਡਿਆ ਦੇ ਤੂਫਾਨ ’ਚ ਉੱਡਿਆ ਬੰਗਲਾਦੇਸ਼

    ਇਸ ਸਬਸਿਡੀ ਨਾਲ ਉਨ੍ਹਾਂ ਨੂੰ ਆਧੁਨਿਕ ਮਸ਼ੀਨਰੀ ਖਰੀਦਣ ’ਚ ਮੱਦਦ ਮਿਲੇਗੀ, ਜਿਸ ਨਾਲ ਉਹ ਪਰਾਲੀ ਨੂੰ ਸਾੜਨ ਦੀ ਬਜਾਇ ਹੋਰ ਤਰੀਕਿਆਂ ਨਾਲ ਨਿਬੇੜੇ ਲਈ ਪ੍ਰੇਰਿਤ ਹੋਣਗੇ ਨਾਲ ਹੀ ਇਸ ਮਸ਼ੀਨਰੀ ਨੂੰ ਚਲਾਉਣ ਲਈ ਸਹਿਕਾਰੀ ਕਮੇਟੀਆਂ ਵੱਲੋਂ ਪੰਜਾਹ ਹਾਰਸ ਪਾਵਰ ਟਰੈਕਟਰਾਂ ਦੀ ਉਪਲੱਬਧਤਾ ਵੀ ਕਰਵਾਉਣੀ ਚਾਹੀਦੀ ਹੈ, ਜਿਸ ਨਾਲ ਸੀਮਾਂਤ ਕਿਸਾਨਾਂ ਨੂੰ ਵੀ ਮੱਦਦ ਮਿਲੇਗੀ ਸਬਸਿਡੀ ਜ਼ਰੀਏ, ਕਿਸਾਨਾਂ ਨੂੰ ਉਤਸਾਹਿਤ ਕੀਤਾ ਜਾਵੇਗਾ ਕਿ ਉਹ ਪਰਾਲੀ ਨੂੰ ਕੰਪੋਸਟ, ਬਾਇਓਫਿਊਲ ਜਾਂ ਪਸ਼ੂ ਚਾਰੇ ਦੇ ਰੂਪ ’ਚ ਮੁੜ ਵਰਤੋਂ ਕਰਨ ਇਸ ਦੇ ਨਾਲ ਨਾ ਸਿਰਫ਼ ਵਾਤਾਵਰਨ ਦੀ ਸਥਿਤੀ ’ਚ ਸੁਧਾਰ ਹੋਵੇਗਾ। Straw

    ਸਗੋਂ ਕਿਸਾਨਾਂ ਦੀ ਆਮਦਨ ’ਚ ਵੀ ਵਾਧਾ ਹੋਵੇਗਾ ਹਾਲਾਂਕਿ, ਇਸ ਕਦਮ ਦੀ ਸਫ਼ਲ ਸ਼ੁਰੂਆਤ ਲਈ ਜ਼ਰੂਰੀ ਹੈ ਕਿ ਸਰਕਾਰ ਦੇ ਨਾਲ-ਨਾਲ ਖੇਤੀ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਵੀ ਸਰਗਰਮ ਭੂਮਿਕਾ ਨਿਭਾਵੇ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਅਤੇ ਸਿਖਲਾਈ ਪ੍ਰਦਾਨ ਕਰਨਾ ਜ਼ਰੂਰੀ ਹੈ, ਤਾਂ ਕਿ ਉਹ ਸਬਸਿਡੀ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈ ਸਕਣ ਜੇਕਰ ਸਹੀ ਦਿਸ਼ਾ ’ਚ ਕੰਮ ਕੀਤਾ ਜਾਵੇ, ਤਾਂ ਪਰਾਲੀ ਦਾ ਨਿਬੇੜਾ ਅਸੰਭਵ ਨਹੀਂ ਹੈ ਇਸ ਤਰ੍ਹਾਂ ਦੀ ਪਹਿਲ ਨਾਲ ਨਾ ਸਿਰਫ਼ ਖੇਤੀ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ, ਸਗੋਂ ਦੇਸ਼ ਦੀ ਵਾਤਾਵਰਨ ਦੀ ਸਥਿਤੀ ’ਚ ਵੀ ਸੁਧਾਰ ਆਵੇਗਾ। Straw

    LEAVE A REPLY

    Please enter your comment!
    Please enter your name here