ਮੀਂਹ ਦਾ ਅਸਰ : ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਘਟੀ

Electricity

ਥਰਮਲਾਂ ਨੇ ਪੈਦਾਵਾਰ ਕੀਤੀ ਅੱਧੀ, ਬੀਤੇ ਕੱਲ੍ਹ 14500 ਮੈਗਾਵਾਟ ਤੋਂ ਜਿਆਦਾ ਚੱਲ ਰਹੀ ਸੀ ਮੰਗ ( Electricity )

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਭਾਰੀ ਮੀਂਹ ਪੈਣ ਕਾਰਨ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਪੈਣ ਕਾਰਨ ਅੱਜ ਬਿਜਲੀ ਦੀ ਮੰਗ ਲਗਭਗ 7 ਹਜ਼ਾਰ ਮੈਗਾਵਾਟ ਹੇਠਾਂ ਆ ਗਈ ਹੈ। ਪਾਵਰਕੌਮ ਦੇ ਥਰਮਲਾਂ ਵੱਲੋਂ ਬਿਜਲੀ ਦੀ ਮੰਗਣ ਘੱਟ ਤੋਂ ਬਾਅਦ ਆਪਣੀ ਪੈਦਾਵਾਰ ਅੱਧੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਹੁੰਮਸ ਭਰੀ ਪੈ ਗਰਮੀ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਸੀ। ( Electricity )

ਮੌਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਅੰਦਰ ਭਰਵਾਂ ਮੀਂਹ ਪਿਆ। ਕੱਲ੍ਹ ਤੱਕ ਸੂਬੇ ਅੰਦਰ ਬਿਜਲੀ ਦੀ ਮੰਗ 14500 ਮੈਗਾਵਾਟ ਤੋਂ ਪਾਰ ਚੱਲ ਰਹੀ ਸੀ, ਅੱਜ ਘੱਟ ਕੇ ਦੁਪਹਿਰ ਮੌਕੇ 7600 ਦੇ ਕਰੀਬ ਰਹਿ ਗਈ । ਸੂਬੇ ਅੰਦਰ 23 ਜੂਨ ਨੂੰ ਬਿਜਲੀ ਦੀ ਰਿਕਾਰਡ ਮੰਗ 15325 ਮੈਗਾਵਾਟ ਤੇ ਪੁੱਜ ਗਈ ਸੀ। ਬੀਤੇ ਦਿਨੀ ਤਲਵੰਡੀ ਸਾਬੋਂ ਥਮਰਲ ਪਲਾਂਟ ਦੇ ਯੂਨਿਟਾਂ ਵਿੱਚ ਤਕਨੀਤੀ ਨੁਕਸ ਆਉਣ ਕਾਰਨ ਠੱਪ ਹੋ ਗਿਆ ਅਤੇ ਜਿਸ ਦਾ ਇੱਕ ਯੂਨਿਟ 4 ਜੁਲਾਈ ਨੂੰ ਚਾਲੂ ਹੋਇਆ ਸੀ। ਅੱਜ ਪ੍ਰਾਈਵੇਟ ਥਰਮਲਾਂ ਦੇ ਚੱਲ ਰਹੇ ਯੂਨਿਟਾਂ ਵੱਲੋਂ ਬਿਜਲੀ ਉਤਪਦਾਨ ਅੱਧਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸੜਕ ’ਤੇ ਖੜੇ ਕੰਨਟੇਨਰ ਨਾਲ ਮੋਟਰਸਾਇਕਲ ਟਕਰਾਉਣ ਕਾਰਨ ਦੋ ਦੀ ਮੌਤ, ਇੱਕ ਜ਼ਖਮੀ

ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੀਤੇ ਕੱਲ 1322 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਸਨ ਉਹ ਅੱਜ ਘੱਟ ਕੇ ਸਿਰਫ਼ 676 ਮੈਗਾਵਾਟ ਹੀ ਬਿਜਲੀ ਉਤਪਾਦਨ ਕਰ ਰਿਹਾ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋਂ ਥਰਮਲ ਪਲਾਂਟ ਦਾ ਕੱਲ੍ਹ ਚਾਲੂ ਹੋਇਆ ਇੱਕ ਯੂਨਿਟ 325 ਮੈਗਾਵਾਟ ਹੀ ਬਿਜਲੀ ਉਤਪਾਦਨ ਕਰ ਰਿਹਾ ਹੈ ਜਦੋਂਕਿ ਇਸ ਦੇ ਦੋਂ ਯੂਨਿਟ ਬੰਦ ਪਏ ਹਨ। ਇਸੇ ਤਰ੍ਹਾਂ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਹੀ 158 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ ਜਦਕਿ ਇੱਕ ਯੂਨਿਟ ਬੰਦ ਪਿਆ ਹੈ। ਪ੍ਰਾਈਵੇਟ ਥਮਰਲਾਂ ਤੋਂ ਅੱਜ ਸਿਰਫ਼ 1156 ਮੈਗਾਵਾਟ ਹੀ ਬਿਜਲੀ ਉਤਪਾਦਨ ਰਹਿ ਗਿਆ ਸੀ।

23 ਜੂਨ ਨੂੰ ਬਿਜਲੀ ਦੀ ਮੰਗ ਰਿਕਾਰਡ 15325 ਮੈਗਾਵਾਟ ਤੇ ਸੀ ਪੁੱਜੀ ( Electricity )

ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟਾਂ ਵੱਲੋਂ 607 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ ਜਦਕਿ ਲਹਿਰਾ ਮਹੁੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ ਹਨ। ਇੱਥੋਂ 504 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਥਰਮਲ ਦਾ ਇੱਕ ਯੂਨਿਟ ਈਐਸਪੀ ਡਿੱਗਣ ਕਾਰਨ ਬੰਦ ਪਿਆ ਹੈ। ਸਰਕਾਰੀ ਥਰਮਲਾਂ ਵੱਲੋਂ 1112 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਮੀਂਹ ਕਾਰਨ ਬਿਜਲੀ ਦੀ ਮੰਗ ਘਟੀ ਹੈ, ਪਰ ਬਿਜਲੀ ਦੇ ਕੀਤੇ ਪ੍ਰਬੰਧਾਂ ਕਾਰਨ ਸਭ ਤੋਂ ਉੱਚੀ ਮੰਗ 15325 ਮੈਗਾਵਾਟ ਨੂੰ ਪਾਵਰਕੌਮ ਵੱਲੋਂ ਬਿਨਾਂ ਕਿਸੇ ਕੱਟਾਂ ਤੋਂ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਹੈ।

Powercom

ਪਿਛੇਤੇ ਝੋਨੇ ਦਾ ਕੰਮ ਹੀ ਬਾਕੀ ( Electricity )

ਝੋਨੇ ਲਈ ਪਾਵਰਕੌਮ ਵੱਲੋਂ ਕਿਸਾਨਾਂ ਨੂੰ 8 ਘੰਟਿਆਂ ਤੋਂ ਵੱਧ ਬਿਜਲੀ ਮੁਹੱਈਆਂ ਕਰਵਾਈ ਗਈ ਹੈ। ਪੰਜਾਬ ਅੰਦਰ ਪਿਛੇਤੀ ਝੋਨੇ ਦੀਆਂ ਕਿਸਮਾਂ ਨੂੰ ਛੱਡ ਕੇ ਬਾਕੀ ਝੋਨੇ ਦਾ ਕੰਮ ਮੁਕੰਮਲ ਹੋ ਗਿਆ ਹੈ। ਮੀਂਹ ਪੈਣ ਕਾਰਨ ਕਿਸਾਨਾਂ ਨੂੰ ਪਿਛੇਤਾ ਝੋਨਾ ਲਾਉਣ ਲਈ ਵੀ ਬਹੁਤੀ ਦਿੱਕਤ ਨਹੀਂ ਆਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਮਾਲਵੇ ਦੇ ਕਈ ਜ਼ਿਲ੍ਹਿਆਂ ਅੰਦਰ ਝੋਨੇ ਦੀ ਲਵਾਈ 21 ਜੂਨ ਤੋਂ ਸ਼ੁਰੂ ਹੋਈ ਸੀ, ਪਰ ਚੰਗੀ ਬਿਜਲੀ ਮਿਲਣ ਕਾਰਨ ਕੁਝ ਹੀ ਦਿਨਾਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਪੂਰਾ ਹੋ ਗਿਆ ਹੈ।