ਲਾਲੂ ਪ੍ਰਸਾਦ ਨੇ ਹਾਂ ਜਾਂ ਨਾਂਅ ’ਚ ਦਿੱਤਾ ਜਵਾਬ | Lalu Yadav
ਪਟਨਾ (ਏਜੰਸੀ)। ਲੈਂਡ ਫਾਰ ਜ਼ੌਬਜ਼ ਮਾਮਲੇ ’ਚ ਸੋਮਵਾਰ ਨੂੰ ਈਡੀ ਨੇ ਲਾਲੂ ਪ੍ਰਸਾਦ ਯਾਦਵ ਤੋਂ ਕਰੀਬ 10 ਘੰਟੇ ਪੁੱਛਗਿੱਛ ਕੀਤੀ। ਪਟਨਾ ਦੇ ਈਡੀ ਦਫਤਰ ’ਚ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਸਵਾਲ-ਜਵਾਬ ਦਾ ਦੌਰ ਰਾਤ ਕਰੀਬ 9 ਵਜੇ ਜਾ ਕੇ ਖਤਮ ਹੋਇਆ। ਈਡੀ ਦੇ ਸੂਤਰਾਂ ਮੁਤਾਬਿਕ, ਈਡੀ ਨੇ ਆਰਜੇਡੀ ਸੁਪਰੀਮੋ ਲਾਲੂ ਤੋਂ 50 ਤੋਂ ਵੀ ਜ਼ਿਆਦਾ ਸਵਾਲ-ਜਵਾਬ ਕੀਤੇ। ਉਨ੍ਹਾਂ ਨੇ ਜ਼ਿਆਦਾਤਰ ਜਵਾਬ ਹਾਂ ਜਾਂ ਨਾਂ ’ਚ ਹੀ ਦਿੱਤਾ। ਬਿਹਾਰ ਸਰਕਾਰ ਤੋਂ ਬਾਹਰ ਹੋਣ ਤੋਂ ਅਗਲੇ ਹੀ ਦਿਨ ਸੋਮਵਾਰ ਨੂੰ ਲਾਲੂ ਯਾਦਵ ’ਤੇ ਐਕਸ਼ਨ ਲਿਆ ਗਿਆ ਹੈ। (Lalu Yadav)
ਬੰਬੀਹਾ ਗੈਂਗ ਨੇ ਲਾਰੈਂਸ ਦੇ ਸ਼ੂਟਰ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਲਾਸ਼ ਨੂੰ ਸਾੜ ਕੇ ਇਹ ਕਿਹਾ….
ਪੁੱਛਗਿੱਛ ਲਈ ਉਨ੍ਹਾਂ ਨੂੰ ਈਡੀ ਦਫ਼ਤਰ ਬੁਲਾਇਆ ਗਿਆ। ਉਹ ਆਪਣੀ ਬੇਟੀ ਮੀਸਾ ਭਾਰਤੀ ਨਾਲ ਸਵੇਰੇ 11 ਵਜੇ ਦਫ਼ਤਰ ਪਹੁੰਚੇ ਸਨ। ਲਾਲੂ ਪ੍ਰਸਾਦ ਤੋਂ ਪੁੱਛਗਿੱਛ ਸਮੇਂ ਉਨ੍ਹਾਂ ਦੀ ਬੇਟੀ ਮੀਸਾ ਨੇ ਦਫ਼ਤਰ ਸਾਹਮਣੇ ਬਣੇ ਮੰਦਰ ’ਚ ਪੂਜਾ ਕੀਤੀ। ਲਾਲੂ ਲਈ ਈਡੀ ਦਫਤਰ ਖਾਣਾ ਵੀ ਪਹੁੰਚਾਇਆ। 2 ਵਾਰ ਦਵਾਈ ਵੀ ਪਹੁੰਚਾਈ। ਸ਼ਾਮ ਨੂੰ ਮੀਸਾ ਭਾਰਤੀ ਫਿਰ ਈਡੀ ਦਫਤਰ ਦੇ ਗੇਟ ’ਤੇ ਪਹੁੰਚੀ। ਉਨ੍ਹਾਂ ਸੀਆਰਪੀਐੱਫ ਜਵਾਨਾਂ ਨੂੰ ਕਿਹਾ ਕਿ ਪਾਪਾ ਨਾਲ ਮਿਲਣ ਦਿਓ, ਫਿਰ ਨਾਅਰੇਬਾਜ਼ੀ ਕਰ ਰਹੇ ਸਮੱਰਥਕਾਂ ਨੂੰ ਚੁੱਪ ਕਰਵਾਇਆ। ਕਿਹਾ- ਸ਼ਾਂਤ ਰਹੋ ਨਹੀਂ ਤਾਂ ਇਹ ਲੋਕ ਹੋਰ ਸਮਾਂ ਲਾਉਣਗੇ। (Lalu Yadav)