IND vs BAN: ਕਾਨਪੁਰ ਟੈਸਟ ਜਿੱਤਣ ਲਈ ਭਾਰਤੀ ਟੀਮ ਨੂੰ ਆਸਾਨ ਟੀਚਾ

IND vs BAN
IND vs BAN: ਕਾਨਪੁਰ ਟੈਸਟ ਜਿੱਤਣ ਲਈ ਭਾਰਤੀ ਟੀਮ ਨੂੰ ਆਸਾਨ ਟੀਚਾ

ਬੰਗਲਾਦੇਸ਼ ਦੂਜੀ ਪਾਰੀ ’ਚ 146 ’ਤੇ ਆਲਆਊਟ | IND vs BAN

ਸਪੋਰਟਸ ਡੈਸਕ। IND vs BAN: ਭਾਰਤ ਤੇ ਬੰਗਲਾਦੇਸ਼ ਵਿਚਕਾਰ ਟੈਸਟ ਸੀਰੀਜ ਦਾ ਦੂਜਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਮੰਗਲਵਾਰ ਨੂੰ ਮੈਚ ਦਾ ਆਖਰੀ ਤੇ ਪੰਜਵਾਂ ਦਿਨ ਹੈ। ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ ’ਚ 146 ਦੌੜਾਂ ’ਤੇ ਆਲ ਆਊਟ ਹੋ ਗਈ। ਸਲਾਮੀ ਬੱਲੇਬਾਜ ਸ਼ਾਦਮਾਨ ਇਸਲਾਮ ਨੇ 50 ਤੇ ਮੁਸ਼ਫਿਕੁਰ ਰਹੀਮ ਨੇ 37 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਆਕਾਸ਼ ਦੀਪ ਨੂੰ ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਮੈਚ ਦੇ ਚੌਥੇ ਦਿਨ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ’ਚ 233 ਦੌੜਾਂ ’ਤੇ ਢੇਰ ਕਰ ਦਿੱਤਾ ਸੀ। ਫਿਰ ਉਨ੍ਹਾਂ ਨੇ 34.4 ਓਵਰਾਂ ’ਚ 9 ਵਿਕਟਾਂ ’ਤੇ 285 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਦੀਆਂ ਦੋ ਵਿਕਟਾਂ ਵੀ ਝਟਕਾਈਆਂ। ਮੀਂਹ ਕਾਰਨ ਤੀਜੇ ਤੇ ਦੂਜੇ ਦਿਨ ਦੀ ਖੇਡ ਰੱਦ ਕਰਨੀ ਪਈ ਜਦਕਿ ਪਹਿਲੇ ਦਿਨ ਸਿਰਫ 35 ਓਵਰ ਹੀ ਸੁੱਟੇ ਜਾ ਸਕੇ ਸਨ।

Read This : India Vs Bangladesh: ਭਾਰਤ ਨੇ ਬੜ੍ਹਤ ਲੈ ਕੇ ਪਹਿਲੀ ਪਾਰੀ ਐਲਾਨੀ, ਯਸ਼ਸਵੀ ਤੇ ਰਾਹੁਲ ਦੇ ਅਰਧਸੈਂਕੜੇ