ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News ਵੇਨੇਜੂਏਲਾ ਤਟ ...

    ਵੇਨੇਜੂਏਲਾ ਤਟ ‘ਤੇ ਭੂਚਾਲ ਦੇ ਝਟਕੇ

    Earthquake, Shock, Venezuela

    7.3 ਦੀ ਰਹੀ ਤੀਬਰਤਾ | Earthquake

    ਕਾਰਾਕਾਸ, (ਏਜੰਸੀ)। ਵੇਨੇਜੂਏਲਾ ਦੇ ਉਤਰੀ ਤਟ  ‘ਤੇ ਮੰਗਲਵਾਰ ਨੂੰ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂਗਰਭੀ ਸਰਵੇਖਣ ਨੇ ਦੱਸਿਆ ਕਿ ਸ਼ੁਰੂਆਤ ‘ਚ ਭੂਚਾਲ ਦੀ ਤੀਬਰਤਾ ਰੀਐਕਟਰ ਸਕੇਲ ‘ਤੇ 6.7 ਮਾਪੀ ਗਈ ਅਤੇ ਫਿਰ 7.0 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਕਾਰੂਪਾਨੋ ਸ਼ਹਿਰ ਦੇ ਨੇੜੇ ਸੀ। ਇਹ ਗਰੀਬ ਮਛਿਆਰਿਆਂ ਦਾ ਖੇਤਰ ਹੈ ਅਤੇ ਇਸ ਦੇ ਪੂਰਬ ‘ਚ ਕੋਲੰਬੀਆ, ਤ੍ਰਿਨੀਦਾਦ ਅਤੇ ਟੋਬੈਗੋ ਅਤੇ ਸੇਂਟ ਲੁਸੀਆ ਵਰਗੇ ਦੇਸ਼ ਹਨ।

    ਸਥਾਨਕ ਲੋਕਾਂ ਨੇ ਦੱਸਿਆ ਕਿ ਭੂਚਾਲ ਕਾਰਨ ਰਾਜਧਾਨੀ ਕਾਰਾਕਾਸ ਤੋਂ ਕਾਫੀ ਦੂਰ ਇਮਾਰਤਾਂ ਹਿਲਦੀਆਂ ਹੋਈਆਂ ਦੇਖੀਆਂ ਗਈਆਂ। ਅਮਰੀਕੀ ਭੂਗਰਭੀ ਸਰਵੇਖਣ ਦੀ ਭੂਵਿਗਿਆਨਕ ਜੇਸਿਕਾ ਟਰਨਰ ਨੇ ਦੱਸਿਆ ਕਿ ਭੂਚਾਲ ਦੀ ਡੂੰਘਾਈ ਧਰਤੀ ਦੀ ਸਤਹਾ ਤੋਂ 123.11 ਕਿਲੋਮੀਟਰ ਹੇਠਾਂ ਹੋਣ ਕਾਰਨ ਇਸ ਦਾ ਅਸਰ ਘੱਟ ਹੋਵੇਗਾ, ਪਰ ਇਹ ਨੁਕਸਾਨ ਰੋਕਣ ਲਹੀ ਲੋੜੀਂਦਾ ਨਹੀਂ ਹੈ। ਉਹਨਾ ਕਿਹਾ ਕਿ 7.3 ਤੀਬਰਤਾ ਵਾਲੇ ਭੂਚਾਲ ਕੁਝ ਨੁਕਸਾਨ ਦਾ ਕਾਰਨ ਬਣਨ ਜਾ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਇਸ ਖੇਤਰ ਦੀ ਸੰਰਚਨਾ ਕਮਜ਼ੋਰ ਹੈ। ਧਰਤੀ ਕੁਝ ਊਰਜਾ ਨੂੰ ਅਵਸ਼ੋਸਿਤ ਕਰਨ ‘ਚ ਸਮਰੱਥ ਹੈ ਪਰ 7.3 ਭੂਚਾਲ ਬਹੁਤ ਊਰਜਾ ਪੈਦਾ ਕਰਦਾ ਹੈ।

    LEAVE A REPLY

    Please enter your comment!
    Please enter your name here