ਇੱਕ ਮੌਤ, ਕਈ ਮਕਾਨ ਡਿੱਗੇ
ਰੋਮ:ਇਟਲੀ ਦੇ ਈਸਚਆ ਦੀਪ ‘ਤੇ ਭੂਚਾਲ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਢੇਰੀ ਹੋਏ ਮਕਾਨਾਂ ਦੇ ਮਲਬੇ ‘ਚ ਬੱਚਿਆਂ ਸਮੇਤ ਲਗਭਗ ਅੱਧਾ ਦਰਜਨ ਵਿਅਕਤੀ ਫਸੇ ਹੋਏ ਹਨ ਰਿਜ਼ਾਰਟ ਲਈ ਮਸ਼ਹੂਰ ਇਹ ਦੀਪ ਸੈਲਾਨੀਆਂ ਦਾ ਪਸੰਦੀਦਾ ਹੈ ਅਤੇ ਫਿਲਹਾਲ ਇੱਥੇ ਵੱਡੀ ਗਿਣਤੀ ‘ਚ ਸੈਲਾਨੀ ਆਏ ਹੋਏ ਹਨ ਪੁਲਿਸ ਨੇ ਦੱਸਿਆ ਕਿ ਮਲਬੇ ‘ਚ ਫਸੇ ਹੋਏ ਵਿਅਕਤੀਆਂ ‘ਚੋਂ ਇੱਕ ਨੂੰ ਛੱਡ ਕੇ ਸਾਰੇ ਬਚਾਅ ਕਰਮੀਆਂ ਨੂੰ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਏ ਜਾਣ ਦੀ ਉਮੀਦ ਹੈ
ਫਾਈਨੇਸ਼ੀਅਲ ਪੁਲਿਸ ਨੇ ਗਿਓਵਾਨੀ ਸਲੇਰਨੋ ਨੇ ਦੱਸਿਆ ਕਿ ਹਾਲਾਂਕਿ ਮਲਬੇ ‘ਚ ਫਸਿਆ ਇੱਕ ਵਿਅਕਤੀ ਬਚਾਅ ਕਰਮੀ ਨੂੰ ਕੋਈ ਪ੍ਰਤੀਕਿਰਿਆ ਨਹੀਂ ਦੇ ਰਿਹਾ ਹੈ ਇਸ ਲਈ ਅਜਿਹਾ ਖਦਸ਼ਾ ਹੈ ਕਿ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਇਟਲੀ ਦੇ ਕੌਮੀ ਜਵਾਲਾਮੁਖੀ ਵਿਗਿਆਨ ਸੰਸਥਾਨ ਨੇ ਦੱਸਿਆ ਕਿ ਭੂਚਾਲ ਕੱਲ੍ਹ ਰਾਤ 9 ਵਜੇ ਤੋਂ ਕੁਝ ਮਿੰਟ ਪਹਿਲਾਂ ਆਇਆ ਸੀ ਅਤੇ ਜ਼ਿਆਦਾਤਰ ਲੋਕ ਉਸ ਸਮੇਂ ਖਾਣਾ ਖਾ ਰਹੇ ਸਨ
ਲਗਭਗ ਅੱਧਾ ਦਰਜਨ ਵਿਅਕਤੀ ਮਲਬੇ ਹੇਠ ਦਬੇ
ਦੀਪ ਦੇ ਉੱਤਰ ‘ਚ ਸਥਿਤ ਕੈਸਾਮਿਸੀਓਲਾ ਇਲਾਕਾ ਭੂਚਾਲ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਭੂਚਾਲ ਦੀ ਤੀਬਰਤਾ ਸਬੰਧੀ ਵੱਖ-ਵੱਖ ਏਜੰਸੀਆਂ ਦੇ ਅੰਕੜਿਆਂ ‘ਚ ਫਰਕ ਹੈ ਇਟਲੀ ਦੇ ਕੌਮੀ ਜਵਾਲਾਮੁਖੀ ਵਿਗਿਆਨ ਸੰਸਥਾਨ ਨੇ ਭੂਚਾਲ ਦੀ ਤੀਬਰਤਾ 3.6 ਦੱਸੀ ਹੈ ਉੱਥੇ ਯੂਐਸ ਜਿਓਲਾਜੀਕਲ ਸਰਵੇ ਅਤੇ ਯੂਰਪੀਅਨ-ਮੈਡੀਟਰੇਨਿਅਨ ਸਿਸਮੋਲਾਜੀਕਲ ਸੈਂਟਰ ਮੁਤਾਬਕ ਭੂਚਾਲ ਦੀ ਤੀਬਰਤਾ 4.3 ਸੀ ਸਾਰੀਆਂ ਏਜੰਸੀਆਂ ਨੇ ਭੂਚਾਲ ਦਾ ਕੇਂਦਰ ਈਸਚਆ ਦੇ ਤੱਟੀ ਹਿੱਸੇ ‘ਚ 10 ਕਿਲੋਮੀਟਰ ਦੀ ਡੂੰਘਾਈ ‘ਚ ਦੱਸਿਆ ਹੈ ਇੱਕ ਹੋਟਲ ਅਤੇ ਇੱਕ ਹਸਪਤਾਲ ਦੇ ਕੁਝ ਹਿੱਸਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ
ਰਿਜੋਲੀ ਹਸਪਤਾਲ ਦੇ ਇੱਕ ਡਾਕਟਰ ਰਾਬਰਟੋ ਕੇਲੋਕਾ ਨੇ ਨਿਊਜ਼ ਚੈਨਲ ਸਕਾਈ ਟੀਜੀ24 ਨੂੰ ਦੱਸਿਆ ਕਿ ਹਸਪਤਾਲ ਦੇ ਮੈਦਾਨ ‘ਤੇ ਬਣਾਏ ਗਏ ਅਸਥਾਈ ਐਮਰਜੰਸੀ ਰੂਮ ‘ਚ ਮਾਮੂਲੀ ਰੂਪ ਨਾਲ ਜ਼ਖਮੀ ਲਗਭਗ 20 ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਦੱਸਿਆ ਕਿ ਸਥਿਤੀ ਕੰਟਰੋਲ ‘ਚ ਹੈ