ਵਿਅਤਨਾਮ: ਹੈਰੋਇਨ ਲਿਜਾਣ ਦੇ ਮਾਮਲੇ ‘ਚ ਚਾਰ ਨੂੰ ਸਜ਼ਾ-ਏ-ਮੌਤ

Sentenced To Death, Court, Transport Heroin, Vietnam

ਅਦਾਲਤ ਨੇ ਸੁਣਾਇਆ ਫੈਸਲਾ

ਹਨੋਈ: ਹਨੋਈ ਦੀ ਇੱਕ ਅਦਾਲਤ ਨੇ ਹੈਰੋਇਨ ਲਿਜਾਣ ਦੇ ਦੋਸ਼ ‘ਚ ਚਾਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ  ਸਰਕਾਰੀ ਨਿਊਜ਼ ਪੇਪਰ ਕੈਪੀਟਲ ਪੁਲਿਸ ‘ਚ ਕਿਹਾ ਗਿਆ ਹੈ ਕਿ ਗਿਰੋਹ ਦੇ ਸਰਗਨਾ ਤ੍ਰਾਨ ਥਾਨ ਦੋਂਗ (26) ਅਤੇ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਸਾਲ 2015 ਦੇ 20 ਕਿਲੋਗ੍ਰਾਮ ਹੈਰੋਇਨ ਲਿਜਾਣ ਦੇ ਮਾਮਲੇ ‘ਚ ਇੱਕ ਸੁਣਵਾਈ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ

ਇਸ ਗਿਰੋਹ ਦਾ ਭਾਂਡਾਫੋੜ ਪਿਛਲੇ ਸਾਲ ਅਪਰੈਲ ‘ਚ ਹੋਇਆ ਸੀ ਵਿਅਤਨਾਮ ‘ਚ ਨਸ਼ੀਲੇ ਪਦਾਰਥ ਸਬੰਧੀ ਕੁਝ ਕਾਨੂੰਨ ਵਿਸ਼ਵ ‘ਚ ਸਭ ਤੋਂ ਸਖ਼ਤ ਹਨ ਇਨ੍ਹਾਂ ਅਨੁਸਾਰ ਸਿਰਫ 100 ਗ੍ਰਾਮ ਹੈਰੋਇਨ ਜਾਂ 20 ਕਿਗ੍ਰਾ ਅਫੀਮ ਰੱਖਣ, ਲਿਜਾਣ ਜਾਂ ਉਸਦੀ ਤਸਕਰੀ ਕਰਨ ‘ਤੇ ਮੌਤ ਦੀ ਸਜ਼ਾ ਦੀ ਤਜਵੀਜ਼ ਹੈ ਦੇਸ਼ ‘ਚ ਹਾਲੇ ਤੱਕ ਜਾਨਲੇਵਾ ਇੰਜੈਕਸ਼ਨ ਲਾ ਦਿੱਤੀ ਗਈ ਮੌਤ ਦੀ ਸ਼ਜਾ ਦੇ ਅੰਕੜਿਆਂ ਦੀ ਜਾਣਕਾਰੀ ਮੌਜ਼ੂਦ ਨਹੀਂ ਹੈ, ਪਰ ਮੌਤ ਦੀ ਸਜ਼ਾ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ‘ਚ ਹੀ ਦਿੱਤੀ ਗਈ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।