ਰਿਐਕਟਰ ਸਕੇਲ ‘ਤੇ 5 ਮਾਪੀ ਗਈ ਤੀਬਰਤਾ | Earthquake
ਜੰਮੂ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ‘ਚ ਲਗਾਤਾਰ ਤਿੰਨ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਨਾਲ ਲੋਕਾਂ ‘ਚ ਭਾਜੜ ਮਚ ਗਈ ਜ਼ਿਕਰਯੋਗ ਹੈ ਕਿ ਕੱਲ੍ਹ ਵੀ ਦੋ ਵਾਰ ਭੂਚਾਲ ਦੇ ਪੰਜ ਝਟਕੇ ਮਹਿਸੂਸ ਕੀਤੇ ਗਏ ਸੋਮਵਾਰ ਨੂੰ ਇੱਕ ਘੰਟੇ ਦੇ ਅੰਤਰਾਲ ‘ਚ ਤਿੰਨ ਹੋਰ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਐਕਟਰ ਪੈਮਾਨੇ ‘ਤੇ ਕ੍ਰਮਵਾਰ 5,3 ਤੇ 2.7 ਮਾਪੀ ਗਈ। ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪਹਿਲਾ ਝਟਕਾ 12:10 ਮਿੰਟ ‘ਤੇ, ਦੂਜਾ 12:40 ਤੇ ਤੀਜਾ 12:57 ਮਿੰਟ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ 12:10 ਮਿੰਟ ‘ਤੇ ਸਭ ਤੋਂ ਵੱਡਾ ਝਟਕਾ ਆਇਆ। (Earthquake)
ਜਿਸ ਤੀਬਰਤਾ 5.0 ਮਾਪੀ ਗਈ ਹਾਲੇ ਤੰੱਕ ਕਿਸੇ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ ਉਨ੍ਹਾਂ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ 32.9 ਡਿਗਰੀ ਉਤਰੀ ਤੇ 76.1 ਡਿਗਰੀ ਪੂਰਬੀ ‘ਤੇ ਜੰਮੂ ਤੇ ਕਸ਼ਮੀਰ ਦੇ ਨਾਲ ਲੱਗਦੇ ਚੰਬਾ ਦੀ ਹੱਦ ‘ਤੇ ਰਿਹਾ ਤੇ ਜ਼ਮੀਨ ਦੀ ਸਤ੍ਹਾ ਤੋਂ 5 ਕਿਲੋਮੀਟਰ ਡੂੰਘਾਈ ‘ਚ ਸਥਿਤ ਸੀ ਭੂਚਾਲ ਦੇ ਝਟਕਿਆਂ ਨਾਲ ਲੋਕ ਸਹਿਮ ਗਏ ਤੇ ਕਈ ਥਾਵਾਂ ‘ਤੇ ਲੋਕ ਆਪਣੇ ਘਰਾਂ ‘ਚੋਂ ਵੀ ਬਾਹਰ ਨਿਕਲ ਗਏ ਚੰਬਾ ‘ਚ ਵਾਰ-ਵਾਰ ਭੂਚਾਲ ਆਉਣ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ ਐਤਵਾਰ ਨੂੰ ਵੀ ਚੰਬਾ ਤੇ ਸੈਲਾਨੀ ਨਗਰੀ ਮਨਾਲੀ ਸਮੇਤ ਸਮੁੱਚੀ ਉੱਚੀ ਘਾਟੀਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। (Earthquake)