ਮੰਨੀਆ ਹੋਈਆਂ ਮੰਗਾਂ ਲਾਗੂ ਕਰਵਾਉਣ 6 ਫਰਵਰੀ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਸੂਬਾ ਪੱਧਰੀ ਰੋਸ ਧਰਨਾ-ਆਗੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। Electricity Workers ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਵਿੱਚ ਸ਼ਾਮਿਲ ਬਿਜਲੀ ਮੁਲਾਜਮਾਂ ਦੀਆ ਪ੍ਰਮੁੱਖ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਰਜਿ: ਇੰਪਲਾਈਜ਼ ਫੈਡਰੇਸ਼ਨ ਪੀ.ਐਸ.ਈ.ਬੀ. (ਸੁਰਿੰਦਰ ਸਿੰਘ ਪਹਿਲਵਾਨ), ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ, ਇੰਪਲਾਈਜ਼ ਫੈਡਰੇਸ਼ਨ (ਫਲਜੀਤ ਸਿੰਘ) ਮਨਿਸਟੀਰੀਅਲ ਸਰਵਿਸਜ਼ ਯੂਨੀਅਨ, ਥਰਮਲਜ਼ ਇੰਪਲਾਈਜ਼ ਕੋ-ਆਰਡੀਨੇਸ਼ਨ ਕਮੇਟੀ,
ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਵਰਕਰ ਫੈਡਰੇਸ਼ਨ (ਇੰਟਕ) ਅਤੇ ਸਬ ਸਟੇਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਸੂਬਾਈ ਆਗੂਆਂ ਸਰਬ ਸਾਥੀ ਕਰਮਚੰਦ ਭਾਰਦਵਾਜ, ਰਤਨ ਸਿੰਘ ਮਜਾਰੀ, ਬਲਦੇਵ ਸਿੰਘ ਮੰਢਾਲੀ, ਰਵੇਲ ਸਿੰਘ ਸਹਾਏਪੁਰ , ਕੌਰ ਸਿੰਘ ਸੋਹੀ, ਹਰਪਾਲ ਸਿੰਘ, ਜਗਜੀਤ ਸਿੰਘ ਕੋਟਲੀ, ਅਵਤਾਰ ਸਿੰਘ ਕੈਂਥ, ਗੁਰਪਿਆਰ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਜਗਜੀਤ ਸਿੰਘ ਕੰਡਾ, ਸੁਖਵਿੰਦਰ ਸਿੰਘ ਚਾਹਲ, ਜਰਨੈਲ ਸਿੰਘ ਔਲਖ ਆਦਿ ਨੇ ਦੱਸਿਆ ਕਿ ਸੀ ਆਰ ਏ 295/19 ਰਾਹੀਂ ਭਰਤੀ ਹੋਏ ਸਹਾਇਕ ਲਾਈਨਮੈਨਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। Electricity Workers
ਮੈਨੇਜਮੈਂਟ ਵਲੋਂ ਇਨ੍ਹਾਂ ਦੀ ਭਰਤੀ ਦੀਆਂ ਸ਼ਰਤਾਂ ਵਿੱਚ ਸੋਧ ਕਰਕੇ ਸਾਰੇ ਦਸਤਾਵੇਜ਼ ਚੈਕ ਕਰਕੇ ਇਨ੍ਹਾਂ ਨੂੰ ਸਹਾਇਕ ਲਾਈਨਮੈਨ ਨਿਯੁਕਤ ਕੀਤਾ ਗਿਆ ਸੀ ਅਤੇ ਹੁਣ 3 ਸਾਲ ਦਾ ਪਰਖ਼ ਕਾਲ ਸਮਾਂ ਪੂਰਾ ਹੋਣ ਦੇ ਬਾਵਜੂਦ ਕਾਮਿਆਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਬਣਦੀ ਤਨਖਾਹ ਸਮੇਤ ਭੱਤੇ ਨਹੀਂ ਜਾਰੀ ਕੀਤੀ ਜਾ ਰਹੀ ਹੈ, ਕੋਰਟ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਜਿਨ੍ਹਾਂ ਕਾਮਿਆਂ ਵੱਲੋਂ ਤਜ਼ਰਬਾ ਸਰਟੀਫਿਕੇਟ ਦਾ ਲਾਭ ਵੀ ਨਹੀਂ ਲਿਆ ਗਿਆ । Electricity Workers
ਇਹ ਵੀ ਪੜ੍ਹੋ: Ludhiana News : ਕੰਪਿਊਟਰ ਅਧਿਆਪਕਾਂ ਨੇ ਕਰ ਦਿੱਤਾ ਅਨੋਖਾ ਐਲਾਨ, ਲੋਕਾਂ ਨੂੰ ਅਪੀਲ
ਉਨ੍ਹਾਂ ਦੀ ਵੀ ਬਣਦੀ ਤਨਖਾਹ ਜਾਰੀ ਨਹੀਂ ਕੀਤੀ ਜਾ ਰਹੀ ਹੈ, ਹਾਈ ਕੋਰਟ ਦੇ ਸਟੇਟਸ ਕੋ ਦਾ ਹਵਾਲਾ ਦੇ ਕੇ ਸਾਥੀਆਂ ਨਾਲ ਬੇ ਇਨਸਾਫੀ ਕੀਤੀ ਜਾ ਰਹੀ ਹੈ, ਹੁਣ ਸਟੇਟਸ ਕੋ ਨੂੰ ਅੱਖੋਂ ਪਰੋਖੇ ਕਰਕੇ 25 ਕਾਮਿਆਂ ਨੂੰ ਬਰਖ਼ਾਸਤ ਕਰਨ ਦਾ ਇਕਪਾਸੜ ਫੈਸਲਾ ਕਰਕੇ ਸਾਥੀਆਂ ਨਾਲ ਵਧੀਕੀ ਕੀਤੀ ਜਾ ਰਹੀ ਹੈ, ਮੈਨੇਜਮੈਂਟ ਦੇ ਇਸ ਮੁਲਾਜ਼ਮ ਵਿਰੋਧੀ ਕਾਰਵਾਈਆਂ ਦੇ ਵਿਰੋਧ ਵਿੱਚ ਜੁਆਇੰਟ ਫੋਰਮ ਵਲੋਂ ਅੱਜ ਸਮੁੱਚੇ ਪੰਜਾਬ ਦੇ ਉਪ ਮੰਡਲ/ਮੰਡਲ ਦਫ਼ਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੈਨੇਜਮੈਂਟ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਮੰਨੀਆ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੀ, ਇਨ੍ਹਾਂ ਸਾਥੀਆਂ ਨਾਲ ਹੋ ਰਹੀ ਨਾ ਇਨਸਾਫੀ ਅਤੇ ਮੰਨੀਆ ਹੋਈਆਂ ਮੰਗਾਂ ਲਾਗੂ ਕਰਵਾਉਣ ਲਈ 06 ਫਰਵਰੀ 24 ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਵਿਸ਼ਾਲ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ।