12 ਸਾਲ ਪਹਿਲਾਂ ਸਰਕਾਰ ਹੋ ਜਾਂਦੀ ਸੀ ਹੈਂਗ, ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਦੌਰਾਨ ਕਹੀ ਵੱਡੀ ਗੱਲ

Prime Minister Modi

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਮੋਬਾਇਲ ਕਾਂਗਰਸ 2023 ਇਵੈਂਟ ’ਚ ਸ਼ੁੱਕਰਵਾਰ ਨੂੰ ਕਿਹਾ ਕਿ ਤੁਸੀਂ 10-12 ਸਾਲ ਪਹਿਲਾਂ ਦੇ ਮੋਬਾਇਲ ਫੋਨ ਨੂੰ ਯਾਦ ਕਰੋ। ਉਦੋਂ ਆਊਟਡੇਟਡ ਫੋਨ ਦੀ ਸਕਰੀਨ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਹੈਂਗ ਹੋ ਜਾਂਦੀ ਸੀ। ਅਜਿਹਾ ਹੀ ਹੁੰਦਾ ਸੀ ਉਸ ਸਮੇਂ, ਕਿ ਨਹੀਂ? (Prime Minister Modi)

ਭਾਵੇਂ ਤੁਸੀਂ ਸਕਰੀਨ ਨੂੰ ਕਿੰਨਾ ਵੀ ਸਵਾਈਪ ਕਰ ਲਓ, ਭਾਵੇਂ ਕਿੰਨੇ ਵੀ ਬਟਨ ਦੱਬ ਲਓ ਕੋਈ ਅਸਰ ਨਹੀਂ ਹੁੰਦਾ ਸੀ। ਅਜਿਹੀ ਹੀ ਹਾਲਤ ਉਸ ਸਮੇਂ ਸਰਕਾਰ ਦੀ ਵੀ ਸੀ। ਉਸ ਸਮੇਂ ਭਾਰਤ ਦੀ ਅਰਥਵਿਵਸਥਾ ਦੀ ਜਾਂ ਕਹੋ ਉਦੋਂ ਦੀ ਸਰਕਾਰ ਦੀ। ਉਸ ਸਮੇਂ ਭਾਰਤ ਦੀ ਅਰਥਵਿਵਸਥਾ ਦੀ ਜਾਂ ਕਰੋ ਉਦੋਂ ਦੀ ਸਰਕਾਰ ਹੀ ਹੈਂਗ ਹੋ ਜਾਂਦੀ ਸੀ। (Prime Minister Modi)

ਹਾਲਤ ਤਾਂ ਐਨੀ ਵਿਗੜ ਚੁੱਕੀ ਸੀ ਕਿ ਰੀਸਟਾਰਟ ਕਰਨ ਨਾਲ ਵੀ ਕੋਈ ਫ਼ਾਇਦਾ ਨਹੀਂ ਸੀ ਹੁੰਦਾ। 2014 ’ਚ ਲੋਕਾਂ ਨੇ ਅਜਿਹੇ ਆਊਟਡੇਟਡ ਫੋਨ ਨੂੰ ਛੱਡ ਦਿੱਤਾ ਤੇ ਉਦੋਂ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਉਸ ਬਦਲਾਅ ਨਾਲ ਕੀ ਹੋਇਆ ਉਹ ਵੀ ਸਾਫ਼ ਦਿਸ ਰਿਹਾ ਹੈ। ਉਸ ਸਮੇਂ ਅਸੀਂ ਮੋਬਾਇਲ ਫੋਨ ਦੇ ਇੰਪੋਰਟਰ ਸਾਂ, ਅੱਜ ਅਸੀਂ ਮੋਬਾਇਲ ਫੋਨ ਦੇ ਐਕਸਪੋਰਟਰ ਹਾਂ।

ਪ੍ਰਗਤੀ ਮੈਦਾਨ ’ਚ ਕੀਤਾ ਇੰਡੀਆ ਮੋਬਾਇਲ ਕਾਂਗਰਸ ਦਾ ਉਦਘਾਟਨ

ਪ੍ਰਧਾਨ ਮੰਤਰੀ ਨੇ ਇੰਡੀਆ ਮੋਬਾਇਲ ਕਾਂਗਰਸ 2023 ਦਾ ਉਦਘਾਟਨ ਦਿੱਲੀ ਦੇ ਪ੍ਰਗਤੀ ਮੈਦਾਨ ’ਚ ਕੀਤਾ। ਇਵੈਂਟ ’ਚ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ, ਏਅਰਟੈੱਲ ਚੇਅਰਮੈਨ ਸੁਨੀਲ ਮਿੱਤਲ ਤੇ ਅਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਵੀ ਸ਼ਾਮਲ ਹੋਏ। ਇਯ ਸਾਲ ਆਈਅੱੈਮਸੀ ਦਾ ਇਹ ਸੱਤਵਾਂ ਐਡੀਸ਼ਨ ਹੈ।

ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਹੁਣ ਖਾਤਿਆਂ ਵਿੱਚ ਆਉਣਗੇ ਪੂਰੇ 12000 ਰੁਪਏ, ਜਾਣੋ ਪੂਰੀ ਖਬਰ