ਆਕਸਫੋਰਡ ਪਬਲਿਕ ਸਕੂਲ ਵਿਖੇ ਦੁਸ਼ਹਿਰਾ ਮਨਾਇਆ 

Dussehra Celebrated

ਚੀਮਾ ਮੰਡੀ (ਹਰਪਾਲ)। ਸੁਨਾਮ ਰੋਡ ਸਥਿਤ ਇਲਾਕੇ ਦੀ ਆਈ ਸੀ.ਐਸ.ਈ ਬੋਰਡ ਤੋਂ ਮਾਨਤਾ ਪ੍ਰਾਪਤ ਦਾ ਆਕਸਫੋਰਡ ਪਬਲਿਕ ਸਕੂਲ ਵਿਖੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਮਾਇਣ ਕੀਤੀ ਗਈ ਅਤੇ ਰਾਵਣ ਦੇ ਪੁਤਲੇ ਬਣਾਏ ਗਏ। (Dussehra Celebrated)

ਇਹ ਵੀ ਪੜ੍ਹੋ : ਧੂਮਧਾਮ ਨਾਲ ਮਨਾਇਆ ਜਾਵੇਗਾ ਨਾਭਾ ’ਚ ਦੁਸ਼ਹਿਰਾ ਦਾ ਤਿਉਹਾਰ

ਸਕੂਲ ਦੇ ਵਿਦਿਆਰਥੀਆਂ ਵੱਲੋਂ ਵੇਸਟ ਮਟੀਰੀਅਲ ਦੀ ਵਰਤੋਂ ਕਰਕੇ ਰਾਵਣ ਦੇ ਪੁਤਲੇ ਬਣਾਏ ਗਏ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਆਦਿ ਮੁਕਾਬਲੇ ਵੀ ਕਰਵਾਏ ਗਏ। ਕਿੰਡਰਗਾਰਨ ਦੇ ਵਿਦਿਆਰਥੀਆਂ ਦੁਆਰਾ ਵੀ ਦੁਸ਼ਹਿਰੇ ਨਾਲ ਸਬੰਧਿਤ ਰਮਾਇਣ ਪੇਸ਼ ਕਰਕੇ ਇਸ ਪ੍ਰੋਗਰਾਮ ਨੂੰ ਰੰਗਾ-ਰੰਗ ਬਣਾਇਆ ਗਿਆ।

Dussehra Celebrated

ਇਸ ਮੌਕੇ ਸਕੂਲ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਕਿਹਾ ਦੁਸ਼ਹਿਰੇ ਦਾ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ ਦਾ ਤਿਉਹਾਰ ਹੈ ਕਿਉਂਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਵੱਲੋਂ ਰਾਵਣ ਦਾ ਵਦ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਨੇਕ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ । ਇਸ ਮੌਕੇ ਸੰਸਥਾ ਦੇ ਚੈਅਰਮੈਨ ਸਰਦਾਰ ਚਮਕੌਰ ਸਿੰਘ ਅਤੇ ਸਮੂਹ ਮੈਨੇਜਮੈਂਟ ਮੈਂਬਰਾਂ ਵੱਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here