Dussehra 2024: ਸੁਨਾਮ ’ਚ ਵੱਖ-ਵੱਖ ਜਗ੍ਹਾ ’ਤੇ ਮਨਾਇਆ ਦੁਸ਼ਹਿਰੇ ਦਾ ਤਿਉਹਾਰ

Dussehra 2024
ਸੁਨਾਮ : ਸਥਾਨਕ ਸ਼ਹਿਰ ਵਿਖੇ ਬਣਾਏ ਗਏ ਕੁੰਭਕਰਨ, ਮੇਘਨਾਥ, ਰਾਵਣ ਤੇ ਮੇਲੇ ’ਚ ਪੁੱਜੇ ਲੋਕ। ਤਸਵੀਰ : ਕਰਮ ਥਿੰਦ

ਦੁਸ਼ਹਿਰੇ ’ਤੇ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਖਾਤਮਾ ਕਰੀਏ : ਜਿਤੇਂਦਰ ਜੈਨ | Dussehra 2024

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Dussehra 2024: ਸਥਾਨਕ ਸ਼ਹਿਰ ਦੀਆਂ ਕਈ ਜਗ੍ਹਾ ’ਤੇ ਅੱਜ ਰਾਵਣ ਦੇ ਵੱਡੇ-ਵੱਡੇ ਪੁਤਲੇ ਲਾਏ ਗਏ ਸਨ। ਇਨ੍ਹਾਂ ਜਗ੍ਹਾਵਾਂ ਤੇ ਸ਼ਹਿਰ ਨਿਵਾਸੀਆਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਨ੍ਹਾਂ ਵੱਖ-ਵੱਖ ਜਗ੍ਹਾਵਾਂ ਤੇ ਮੁੱਖ ਮਹਿਮਾਨਾ ਵੱਲੋਂ ਰਾਵਣ ਦਹਿਨ ਕਰ ਕੇ ਦੁਸ਼ਹਿਰੇ ਦੇ ਤਿਉਹਾਰ ਨੂੰ ਮਨਾਇਆ ਗਿਆ। ਇਸ ਮੌਕੇ ਲੋਕੀਂ ਇੱਕ-ਦੂਜੇ ਨੂੰ ਦੁਸ਼ਹਿਰੇ ਦੀਆਂ ਵਧਾਈ ਦਿੰਦੇ ਦਿਖਾਈ ਦਿੱਤੇ। ਸਥਾਨਕ ਸ਼ਹਿਰ ਦੇ ਸ਼੍ਰੀ ਸਨਾਤਨ ਧਰਮ ਰਾਮਲੀਲਾ ਕਲੱਬ ਬੱਲੀ ਵਾਲੀ ਸੁਨਾਮ ਵੱਲੋਂ ਸਿਨਮਾ ਰੋਡ ਤੋਂ ਸਿਟੀ ਰੋਡ ਤੇ ਗਰਾਉਂਡ ’ਚ ਬਣਾਏ ਗਏ ਕੁੰਭਕਰਨ, ਮੇਘਨਾਥ ਤੇ ਰਾਵਣ ਦੇ ਪੁਤਲੇ ਜਿਨਾਂ ਨੂੰ ਮੁੱਖ ਮਹਿਮਾਨਾਂ ਵੱਲੋਂ ਦਹਿਨ ਕਰਕੇ ਦੁਸ਼ਹਿਰੇ ਦਾ ਤਿਉਹਾਰ ਮਨਾਇਆ ਗਿਆ, ਇਥੇ ਮੇਲੇ ’ਚ ਸ਼ਹਿਰ ਨਿਵਾਸੀਆਂ ਦਾ ਵੱਡਾ ਇਕੱਠ ਹੋਇਆ।

Read This : India Vs Bangladesh: ਭਾਰਤ ਨੇ ਟੀ20 ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਇਆ, ਰਚਿਆ ਇਤਿਹਾਸ

ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ ਨੇ ਕਿਹਾ ਕਿ ਤਿਉਹਾਰ ਜਿਥੇ ਸਾਨੂੂੰ ਰਾਸ਼ਟਰ ਜਾਤੀ ਤੇ ਮਨੁੱਖਤਾ ਦੇ ਪ੍ਰਤੀਕ ਕਰਤੱਬਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਉੱਥੇ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਰੱਖਿਅਕ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਦੁਸ਼ਹਿਰਾ ਵੀ ਇਨ੍ਹਾਂ ਤਿਉਹਾਰਾਂ ’ਚੋਂ ਇੱਕ ਹੈ ਜੋ ਮਨੁੱਖ ਨੂੰ ਅਧਰਮ ਤੋਂ ਧਰਮ ਅਗਿਆਨ ਤੋਂ ਗਿਆਨ ਤੇ ਝੂਠ ਤੋਂ ਸੱਚ ਵਾਲੇ ਰਾਹ ਦੇ ਅੱਗੇ ਕਦਮ ਵਧਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਦੁਸ਼ਹਿਰਾ ਨੂੰ ਝੂਠ ਤੇ ਪਾਪ ’ਤੇ ਨੇਕੀ ਦੀ ਜਿੱਤ ਕਰਕੇ ਇਸ ਨੂੰ ਵਿਜੈਦਸਮੀ ਵੀ ਆਖਿਆ ਜਾਂਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਦੁਸ਼ਹਿਰੇ ’ਤੇ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਖਾਤਮਾ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਤੇ ਸਾਰਿਆਂ ਨੂੰ ਭਗਵਾਨ ਰਾਮ ਦੇ ਰਾਸਤੇ ’ਤੇ ਚੱਲਣ ਦੀ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋ ਸਮਾਜ ਅੰਦਰ ਬੁਰਾਈਆਂ ਦਾ ਨਾਸ਼ ਹੋਵੇ ਤੇ ਲੋਕਾਂ ’ਚ ਭਾਈਚਾਰਕ ਸਾਂਝ ਵਧੇ। Dussehra 2024