ਨਾਮ ਚਰਚਾ ਦੌਰਾਨ ਸੱਚੀ ਸ਼ਿਕਸ਼ਾ ਦੇ ਲੱਕੀ ਡਰਾਅ ਦੇ ਇਨਾਮ ਵੰਡੇ

Sachi Shiksha Lucky Draw Sachkahoon

ਦੋ ਬਲਾਕਾਂ ਦੀ ਸਾਂਝੀ ਬਲਾਕ ਪੱਧਰੀ ਨਾਮ ਚਰਚਾ ਹੋਈ

(ਰਾਮਪਾਲ ਸ਼ਾਦੀਹਰੀ) ਦਿੜ੍ਹਬਾ ਮੰਡੀ। ਬਲਾਕ ਦਿੜ੍ਹਬਾ ਦੇ ਨਾਮ ਚਰਚਾ ਘਰ ਵਿੱਚ ਦੋ ਬਲਾਕਾਂ ਦੀ ਸਾਂਝੀ ਨਾਮ ਚਰਚਾ ਬਲਾਕ ਮਹਿਲਾਂ ਚੌਂਕ ਅਤੇ ਬਲਾਕ ਦਿੜ੍ਹਬਾ ਦੀ ਨਾਮ ਚਰਚਾ ਹੋਈ। ਦੋਹਾਂ ਬਲਾਕਾਂ ਦੀ ਸਾਂਝੀ ਨਾਮ ਚਰਚਾ ਦੌਰਾਨ ਸੱਚੀ ਸ਼ਿਕਸ਼ਾ ਦੇ ਲੱਕੀ ਡਰਾਅ ਦੇ ਜੇਤੂ ਪਾਠਕਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਗੁਰੂ ਜਸ ਗਾਇਆ।

ਬਲਾਕ ਭੰਗੀਦਾਸ ਕਰਨੈਲ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ਬੋਲ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਕਵੀਰਾਜ ਵੀਰਾਂ ਨੇ ਸ਼ਬਦ ਬੋਲੇ ਅਤੇ ਸੰਤ ਮਹਾਤਮਾਵਾਂ ਦੇ ਅਨਮੋਲ ਬਚਨ ਪੜ੍ਹਕੇ ਸੁਣਾਏ। ਪੰਤਾਲੀ ਮੈਂਬਰੀ ਟੀਮ ਵੱਲੋਂ ਦੋਹਾਂ ਬਲਾਕਾਂ ਦੇ ਸੱਚੀ ਸ਼ਿਕਸ਼ਾ ਦੇ ਜੇਤੂ ਪਾਠਕਾਂ ਨੂੰ ਇਨਾਮ ਵੰਡੇ। ਪੰਤਾਲੀ ਮੈਂਬਰ ਭੈਣ ਸੁਖਵਿੰਦਰ ਕੌਰ ਇੰਸਾਂ ਨੇ ਸਾਧ-ਸੰਗਤ ਨੂੰ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਸੱਚੀ ਸ਼ਿਕਸ਼ਾ ਲਗਵਾਉਣੀ ਬਹੁਤ ਜ਼ਰੂਰੀ ਹੈ। ਜਿਹੜੇ ਘਰਾਂ ਵਿੱਚ ਸੱਚੀ ਸ਼ਿਕਸ਼ਾ ਜਾਂਦੀ ਹੈ ਉੱਥੇ ਮਾਲਕ ਦੀ ਰਹਿਮਤ ਅਤੇ ਖ਼ੁਸ਼ੀਆਂ ਆਪਣੇ ਆਪ ਹੀ ਆ ਜਾਂਦੀਆਂ ਹਨ। ਬਲਾਕ ਦਿੜ੍ਹਬਾ ਦੇ ਹਿਮਾਂਸ਼ੂ (ਮਨੀ) ਪੁੱਤਰ ਸੁਰੇਸ਼ ਕੁਮਾਰ ਨੂੰ ਅਤੇ ਬਲਾਕ ਮਹਿਲਕਲਾਂ ਦੇ ਅਵਤਾਰ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਤੀਜਾ ਇਨਾਮ ਦਿੱਤਾ ਗਿਆ।

ਇਸ ਮੌਕੇ ਭੈਣ 45 ਮੈਂਬਰ ਦਰਸ਼ਨਾ ਕੌਰ ਇੰਸਾਂ, ਸੁਖਵਿੰਦਰ ਕੌਰ ਇੰਸਾਂ ਨਿਰਮਲਾ ਕੌਰ ਇੰਸਾਂ, ਕਮਲਾਦੇਵੀ ਇੰਸਾਂ, ਊਸ਼ਾ ਰਾਣੀ ਇੰਸਾਂ, ਬਲਜੀਤ ਕੌਰ ਇੰਸਾਂ ਅਤੇ ਪੱਚੀ ਮੈਂਬਰ ਪ੍ਰੇਮ ਸਿੰਘ ਕੈਂਪਰ, ਪੰਦਰ੍ਹਾਂ ਮੈਂਬਰ ਗੁਲਾਬ ਸਿੰਘ ਇੰਸਾਂ, ਮੋਦਨ ਸਿੰਘ ਇੰਸਾਂ, ਭੋਲਾ ਸ਼ਾਦੀਹਰੀ, ਗੁਲਾਬ ਸਿੰਘ ਇੰਸਾਂ, ਪਰਸਰਾਮ ਇੰਸਾਂ, ਗੁਰਧਿਆਨ ਸਿੰਘ ਇੰਸਾਂ (ਸਾਰੇ ਪੰਦਰ੍ਹਾਂ ਮੈਂਬਰ) ਅਤੇ ਬਲਾਕ ਮਹਿਲਾਂ ਚੌਂਕ ਦੇ ਰਣਜੀਤ ਸਿੰਘ, ਗੁਰਸ਼ਰਨ ਸਿੰਘ ਇੰਸਾਂ, ਗੁਰਦਿਆਲ ਸਿੰਘ ਇੰਸਾਂ, ਨੈਬ ਸਿੰਘ ਇੰਸਾਂ, ਮਨਦੀਪ ਬਿੱਟੂ ਹਾਕਮ ਸਿੰਘ ਤੋਂ ਇਲਾਵਾ ਪਿੰਡਾਂ ਦੇ ਭੰਗੀਦਾਸ ਸੰਮਤੀਆਂ ਦੇ ਜ਼ਿੰਮੇਵਾਰ ਸੁਜਾਨ ਭੈਣਾਂ ਅਤੇ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ