ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਕਾਂਗਰਸੀਆਂ ਨੇ ਸ਼ਾਜਿਸ਼ ਤਹਿਤ ਕਰਵਾਇਆ ਫਿਰੋਜ਼ਪੁਰ ਦਾ ਮਾਹੌਲ ਖ਼ਰਾਬ : ਰੋਹਿਤ ਵੋਹਰਾ

ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਕਾਂਗਰਸੀਆਂ ਨੇ ਸ਼ਾਜਿਸ਼ ਤਹਿਤ ਕਰਵਾਇਆ ਫਿਰੋਜ਼ਪੁਰ ਦਾ ਮਾਹੌਲ ਖ਼ਰਾਬ : ਰੋਹਿਤ ਵੋਹਰਾ

(ਸਤਪਾਲ ਥਿੰਦ) ਫਿਰੋਜ਼ਪੁਰ । ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜਦੋਂ ਫਿਰੋਜ਼ਪੁਰ ਫੇਰੀ ਤੇ ਆਏ ਤਾਂ ਇੱਕ ਸਾਜ਼ਿਸ ਤਹਿਤ ਕਾਂਗਰਸੀਆਂ ਵੱਲੋਂ ਫਿਰੋਜ਼ਪੁਰ ਸ਼ਹਿਰ ਦਾ ਮਾਹੌਲ ਖ਼ਰਾਬ ਕਰਵਾਇਆ ਗਿਆ। ਇਹ ਸ਼ਬਦਾ ਦਾ ਪ੍ਰਗਟਾਵਾ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਰੋਹਿਤ ਵੋਹਰਾ ਵੱਲੋਂ ਆਪਣੇ ਗ੍ਰਹਿ ਵਿਖੇ ਪ੍ਰੈੱਸ ਕਾਂਨਫਰੰਸ ਦੌਰਾਨ ਕੱਲ੍ਹ ਦੇ ਪ੍ਰੋਗਰਾਮ ਚ ਵਿਰੋਧ ਕਰ ਰਹੇ ਕਾਂਗਰਸੀ ਆਹੁਦੇਦਾਰਾਂ ਦੀਆਂ ਫੋਟੋਆਂ ਨਸਰ ਕਰਦਿਆ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰੋਹਿਤ ਵੋਹਰਾ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰੀ ਦੇ ਮਾਜੌਦਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਆਪਣੇ ਨਗਰ ਕੌਂਸਲ ਪ੍ਰਧਾਨ, ਐਮਸੀਆਂ ਅਤੇ ਹੋਰ ਆਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਕੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਇਸ ਫੇਰੀ ਦੌਰਾਨ ਖੱਲਰ ਪਵਾ ਕਿ ਫਿਰੋਜ਼ਪੁਰ ਦਾ ਮਾਹੌਲ ਖ਼ਰਾਬ ਕੀਤਾ ਹੈ। ਉਹਨਾਂ ਨੇ ਕੁਝ ਤਸਵੀਰਾਂ ਨਸਰ ਕਰਦਿਆ ਕਿਹਾ ਕਿ ਇਹ ਤਸਵੀਰਾਂ ਚ ਸਭ ਜ਼ਾਹਿਰ ਹੈ ਕਿ ਕਿਸ ਤਰ੍ਹਾਂ ਕਾਂਗਰਸੀਆਂ ਨੇ ਇੱਕ ਸਾਜ਼ਿਸ ਤਹਿਤ ਇਹ ਸ਼ਾਤਮਈ ਚੱਲ ਰਹੇ ਪ੍ਰੋਗਰਾਮਾਂ ਚ ਖੱਲਰ ਪਾਇਆ ਹੈ, ਜਿਹਨਾਂ ਖਿਲਾਫ਼ ਪੁਲਿਸ ਪ੍ਰਸ਼ਾਸਨ ਨੂੰ ਕਰਵਾਈ ਕਰਕੇ ਉਹਨਾਂ ਖਿਲਾਫ਼ ਮਾਮਲਾ ਦਰਜ ਕਰਨ ਬਾਰੇ ਵਾਰ-ਵਾਰ ਕਿਹਾ ਜਾ ਗਿਆ, ਜਿਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਐਸਐਸਪੀ ਫਿਰੋਜ਼ਪੁਰ ਨੂੰ ਕਹਿ ਚੁੱਕੇ ਹਨ, ਪਰ ਪੁਲਿਸ ਵੱਲੋਂ ਅਜੇ ਤੱਕ ਕਾਂਗਰਸੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਕਾਂਗਰਸੀਆਂ ਖਿਲਾਫ ਮਾਮਲਾ ਦਰਜ ਨਾ ਕੀਤਾ ਤਾਂ ਪਾਰਟੀ ਹਾਈਕਮਾਂਡ ਨਾਲ ਗੱਲਬਾਤ ਕਰਕੇ ਜਲਦ ਕੋਈ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਉਹਨਾਂ ਪੁਲਿਸ ਵੱਲੋਂ ਅਕਾਲੀ ਆਗੂਆਂ ਤੇ ਦਰਜ ਕੀਤੇ ਮਾਮਲੇ ਦੀ ਵੀ ਨਿਖੇਧੀ ਕੀਤੀ ਗਈ।

ਫਿਰੋਜ਼ਪੁਰ ’ਚ ਹਰਸਿਮਰਤ ਬਾਦਲ ਦਾ ਵਿਰੋਧ, ਕਿਸਾਨਾਂ ਤੇ ਅਕਾਲੀ ਆਗੂਆਂ ਦਰਮਿਆਨ ਝੜਪ

ਕਿਸਾਨਾਂ ਤੇ ਅਕਾਲੀ ਆਗੂਆਂ ਦਰਮਿਆਨ ਝੜਪ

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਪੰਜਾਬ ’ਚ ਚੋਣ ਪ੍ਰਚਾਰ ਕਰ ਰਹੀ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ’ਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਅਕਾਲੀ ਆਗੂ ਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਰਸਿਮਰਤ ਕੌਰ ਬਾਦਲ ਇੱਥੇ ਚੋਣ ਪ੍ਰਚਾਰ ਲਈ ਆਏ ਸਨ ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਵੱਡੀ ਗਿਣਤੀ ’ਚ ਕਿਸਾਨ ਇਕੱਠੇ ਹੋ ਗਏ ਤੇ ਕਿਸਾਨਾਂ ਨੇ ਅਕਾਲੀ ਆਗੂਆਂ ਨੂੰ ਘੇਰ ਲਿਆ ਤਾਂ ਅਕਾਲੀ ਵਿਧਾਇਕ ਦੇ ਡਰਾਈਵਰ ਨੇ ਗੱਡੀ ਭਜਾ ਲਈ ਤੇ ਕਿਸਾਨ ਆਗੂਆਂ ਨੂੰ ਬੋਰਨਟ ’ਤੇ ਬਿਠਾ ਕੇ ਕਰੀਬ ਇੱਕ ਡੇਢ ਕਿਲੋਮੀਟਰ ਤੱਕ ਲਿਜਾਇਆ ਗਿਆ। ਅੱਗੇ ਖੜੇ ਕਿਸਾਨਾਂ ਨੇ ਗੱਡੀ ਘੇਰ ਲਈ ਤੇ ਗੱਡੀ ਦੀ ਭੰਨਤੋੜ ਕਰ ਦਿੱਤੀ ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਹਨ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ’ਤੇ ਫਾਈਰਿੰਗ ਕਰਨ ਦੇ ਦੋਸ਼ ਵੀ ਲਾਏ ਗਏ ਹਨ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਸਿਕਾਇਤ ਖੁਦ ਐਸਐਸਪੀ ਦਫ਼ਤਰ ’ਚ ਦਿੱਤੀ।

ਬੀਬੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ’ਚ ਚੋਣ ਪ੍ਰਚਾਰ ਲਈ ਪਹੁੰਚੇ ਸਨ ਤੇ ਉੱਕੇ ਕਿਸਾਨ ਯੂਨੀਅਨ ਦੇ ਲੋਕ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਪ੍ਰੋਗਰਾਮ ਤੋਂ ਬਾਅਦ ਬੀਬੀ ਹਰਸਿਮਰਤ ਬਾਹਰ ਆਏ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਿਵੇਂ ਨਾ ਕਿਵੇਂ ਉੱਥੋਂ ਉਨ੍ਹਾਂ ਦਾ ਕਾਫ਼ਲਾ ਨਿਕਲ ਗਿਆ।

ਇਸ ਦੌਰਾਨ ਪਿੱਛੇ ਗੱਡੀ ’ਚ ਆ ਰਹੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਹੋਰ ਅਕਾਲੀ ਆਗੂਟਾਂ ਨੂੰ ਕਿਸਾਨਾਂ ਨੇ ਰੋਕ ਲਿਆ ਤੇ ਗੱਡੀ ਦੇ ਸਾਹਮਣੇ ਖੜੇ ਹੋ ਗੲੈ ਇਸ ਦੌਰਾਨ ਡਰਾਈਵਰ ਨੇ ਗੱਡੀ ਭਜਾ ਲਈ ਕਿਸਾਨ ਉਨ੍ਹਾਂ ਦੀ ਗੱਡੀ ਦੇ ਬੋਨਟ ’ਤੇ ਹੀ ਬੈਠ ਗਏ ਵਿਧਾਇਕ ਦੀ ਗੱਡੀ ਦਾ ਡਰਾਈਵਰ ਉਨ੍ਹਾਂ ਨੂੰ ਕਰੀਬ ਇੱਕ ਕਿਲੋਮੀਟਰ ਤੱਕ ਬਿਠਾ ਕੇ ਲੈ ਗਿਆ ਅੱਗੇ ਖੜੇ ਹੋਰ ਕਿਸਾਨਾਂ ਨੇ ਗੱਡੀ ਨੂੰ ਘੇਰ ਲਿਆ ਤੇ ਕਿਸਾਨਾਂ ਨੇ ਗੱਡੀ ਦੀ ਭੰਨ ਤੋੜ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਫਾਈਰਿੰਗ ਵੀ ਹੋਈ ਅਕਾਲੀ ਆਗੂ ਦਾ ਦੋਸ਼ ਹੈ ਕਿ ਇਹ ਫਾਈਰਿੰਗ ਕਿਸਾਨ ਆਗੂ ਨੇ ਕੀਤੀ ਹੈ ਤੇ ਆਪਣੇ ਬਚਾਅ ਲਈ ਜਵਾਬ ’ਚ ਉਸਦੇ ਗੰਨਮੈਨ ਨੇ ਹਵਾਈ ਫਾਈਰਿੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ 2 ਸਤੰਬਰ ਨੂੰ ਮੋਗਾ ’ਚ ਸੁਖਬੀਰ ਬਾਦਲ ਦੀ ਚੋਣ ਰੈਲੀ ਦੌਰਾਨ ਕਿਸਾਨਾਂ ’ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ