ਸਾਡੇ ਨਾਲ ਸ਼ਾਮਲ

Follow us

14.3 C
Chandigarh
Wednesday, February 25, 2026
More
    Home Breaking News Road Accident...

    Road Accident: ਦੌਸਾ ’ਚ ਬਾਈਕ ਸਵਾਰਾਂ ’ਤੇ ਡੰਪਰ ਚੜ੍ਹਿਆ, 3 ਦੀ ਮੌਤ, 5 ਜ਼ਖਮੀ

    Road Accident

    ਬ੍ਰੇਕ ਫੋਲ ਹੋਣ ਕਾਰਨ ਵਾਪਰਿਆ ਹਾਦਸਾ | Road Accident

    ਦੌਸਾ (ਸੱਚ ਕਹੂੰ ਨਿਊਜ਼)। Road Accident: ਦੌਸਾ ਜ਼ਿਲ੍ਹੇ ਦੇ ਲਾਲਸੋਤ ਬੱਸ ਸਟੈਂਡ ’ਤੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਤੇਜ ਰਫਤਾਰ ਡੰਪਰ ਨੇ ਕਈ ਬਾਈਕ ਸਵਾਰਾਂ ਨੂੰ ਕੁਚਲ ਦਿੱਤਾ। ਜਾਣਕਾਰੀ ਮੁਤਾਬਕ ਇਸ ਹਾਦਸੇ ’ਚ 4 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੰਪਰ ਦੀ ਬ੍ਰੇਕ ਫੇਲ ਹੋ ਗਈ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਤੋਂ ਬਾਅਦ ਉਹ ਬੱਸ ਨਾਲ ਟਕਰਾ ਗਿਆ ਤੇ ਭੀੜ ’ਚ ਵੜ ਗਿਆ। ਹਾਦਸੇ ’ਚ ਚਾਰ ਤੋਂ ਪੰਜ ਲੋਕ ਗੰਭੀਰ ਰੂਪ ’ਚ ਜਖਮੀ ਹੋਏ ਹਨ।

    ਇਹ ਵੀ ਪੜ੍ਹੋ : INDW Vs PAKW: ਮਹਿਲਾ ਟੀ20 ਵਿਸ਼ਵ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ

    ਜਖਮੀਆਂ ਨੂੰ ਪੁਲਿਸ ਵੱਲੋਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਸਵੇਰੇ ਕਰੀਬ 11:40 ਵਜੇ ਵਾਪਰਿਆ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਜੇਕਰ ਡੰਪਰ ਦੀ ਬੱਸ ਨਾਲ ਟੱਕਰ ਨਾ ਹੁੰਦੀ ਤਾਂ ਹੋਰ ਲੋਕ ਇਸ ਦੀ ਲਪੇਟ ’ਚ ਆ ਜਾਂਦੇ। ਇੱਕ ਵਿਅਕਤੀ ਦੀ ਲੱਤ ’ਤੇ ਮਾਮੂਲੀ ਸੱਟ ਲੱਗੀ ਹੈ ਤੇ ਉਸ ਦਾ ਸਾਈਕਲ ਟੁੱਟ ਗਿਆ ਹੈ। ਡੰਪਰ ਹੇਠਾਂ ਫਸੇ ਨੌਜਵਾਨ ਦੀਆਂ ਦੋਵੇਂ ਲੱਤਾਂ ਕੁੱਚਲੀਆਂ ਗਈਆਂ। ਡੰਪਰ ਬੱਜਰੀ ਨਾਲ ਭਰਿਆ ਹੋਇਆ ਹੈ। Road Accident

    LEAVE A REPLY

    Please enter your comment!
    Please enter your name here