ਮਾਲਕ ਦਾ ਨਾਮ ਸੁੱਖਾਂ ਦੀ ਖਾਨ : ਪੂਜਨੀਕ ਗੁਰੂ ਜੀ
ਹਜ਼ਾਰਾਂ ਵਿਅਕਤੀਆਂ ਨੇ ਪੀਤਾ ਰੂਹਾਨੀ ਜਾਮ, 11,560 ਨੇ ਲਿਆ ਨਾਮ-ਸ਼ਬਦ
ਸਰਸਾ: ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ, ਪਰ ਉਹ ਖਾਨ ਲੱਭਣੀ ਬਹੁਤ ਜ਼ਰੂਰੀ ਹੈ । ਕਿਤੇ ਵੀ ਪਤਾ ਚੱਲ ਜਾਵੇ ਕਿ ਇਸ ਦੁਨੀਆ ‘ਚ ਸੋਨੇ, ਚਾਂਦੀ, ਹੀਰੇ ਜਵਾਹਰਾਤ ਦੀ ਖਾਨ ਹੈ ਤਾਂ ਲੋਕ ਦਿਨ-ਰਾਤ ਉਨ੍ਹਾਂ ਨੂੰ ਲੱਭਣ ‘ਚ ਲੱਗੇ ਰਹਿੰਦੇ ਹਨ, ਦਿਨ-ਰਾਤ ਮਿੱਟੀ ਛਾਣਦੇ ਰਹਿੰਦੇ ਹਨ ਤੁਹਾਡੇ ਅੰਦਰ ਅਜਿਹੀ ਖਾਨ ਹੈ, ਜਿਸ ਨੂੰ ਹਾਸਲ ਕਰਨ ਨਾਲ ਤੁਹਾਡੇ ਗਮ, ਚਿੰਤਾ ਦੂਰ ਹੋ ਜਾਣਗੀਆਂ ਪਰਮਾਨੰਦ ਮਿਲੇਗਾ ਅਤੇ ਚਿਹਰੇ ‘ਤੇ ਬੇਇੰਤਹਾ ਖੁਸ਼ੀਆਂ ਛਾ ਜਾਣਗੀਆਂ।
ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ ਪੂਜਨੀਕ ਗੁਰੂ ਜੀ ਨੇ ਸਤਿਸੰਗ ਦੌਰਾਨ 11,560 ਵਿਅਕਤੀਆਂ ਨੂੰ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ।
ਹਜ਼ਾਰਾਂ ਵਿਅਕਤੀਆਂ ਨੇ ਰੂਹਾਨੀ ਜਾਮ ਪੀ ਕੇ ਬੁਰਾਈਆਂ ਛੱਡਣ ਅਤੇ ਮਾਨਵਤਾ ਭਲਾਈ ਦੇ ਕਾਰਜ ਕਰਨ ਦਾ ਪ੍ਰਣ ਲਿਆ ਸ਼ਰਧਾਲੂਆਂ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਜ਼ਰੂਰ ਕੋਸ਼ਿਸ਼ ਕਰੇਗਾ ਕਿ ਕਿਉਂ ਨਾ ਅਜਿਹੀ ਖਾਨ ਨੂੰ ਹਾਸਲ ਕੀਤਾ ਜਾਵੇ।
ਹੈਰਾਨੀ ਦੀ ਗੱਲ ਹੈ ਕਿ ਇਸ ਨੂੰ ਹਾਸਲ ਕਰਨ ਲਈ ਕੋਈ ਪੈਸਾ ਨਹੀਂ ਦੇਣਾ ਪੈਂਦਾ, ਕੋਈ ਦਾਨ-ਚੜ੍ਹਾਵਾ ਨਹੀਂ ਦੇਣਾ ਪੈਂਦਾ । ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਹ ਖਾਨ ਹੈ ਹਰੀ ਰਸ, ਆਬੋ ਹਯਾਤ ਦੀ ਖਾਨ, ਜੋ ਸਾਰਿਆਂ ‘ਚ ਮੌਜ਼ੂਦ ਹੈ।
ਰਾਮ ਨਾਮ ਦੀ ਖਾਨ ਨੂੰ ਪਾਉਣ ਲਈ ਸਿਮਰਨ ਕਰਨਾ ਪੈਂਦਾ ਹੈ ਭਗਤੀ ‘ਚ ਸਮਾਂ ਲਾਉਣਾ ਪੈਂਦਾ ਹੈ ਤਾਂ ਹੀ ਇਹ ਖਾਨ ਨਸੀਬ ਹੁੰਦੀ ਹੈ। ਇੱਕ ਵਾਰ ਉਹ ਹਰੀ ਰਸ ਮਿਲ ਗਿਆ ਤਾਂ ਸਾਰੀ ਜ਼ਿੰਦਗੀ ਤੁਸੀਂ ਬੇਗਮਪੁਰ ਦੇ ਬਾਦਸ਼ਾਹ ਬਣ ਜਾਓਗੇ ਸੁੱਖ-ਸ਼ਾਂਤੀ, ਖੁਸ਼ੀਆਂ ਨਾਲ ਮਾਲਾ-ਮਾਲ ਹੋ ਜਾਓਗੇ।
ਇਸ ਨੂੰ ਹਾਸਲ ਕਰਨ ਲਈ ਕੋਈ ਜੰਗਲ ਪਹਾੜਾਂ ‘ਚ ਨਹੀਂ ਜਾਣਾ ਪੈਂਦਾ ਅਤੇ ਨਾ ਹੀ ਘਰ-ਬਾਰ ਛੱਡਣਾ ਪੈਂਦਾ ਹੈ। ਇਸ ਲਈ ਤੁਹਾਡੇ ਹੱਥ ਕਾਰ ਭਾਵ ਕਾਰਜ ਵੱਲ ਹੋਣ ਅਤੇ ਧਿਆਨ ਯਾਰ ਭਾਵ ਪ੍ਰਭੂ-ਪਰਮਾਤਮਾ ਵੱਲ ਹੋਵੇ ਹੱਥਾਂ-ਪੈਰਾਂ ਨਾਲ ਕਰਮਯੋਗੀ ਬਣੋ ਅਤੇ ਜੀਭ੍ਹਾ-ਖਿਆਲਾਂ ਨਾਲ ਗਿਆਨਯੋਗੀ ਬਣੋ ।
ਘਰ ਬੈਠੇ ਵੇਖ ਸਕੋਂਗੇ ‘ਜੱਟੂ ਇੰਜੀਨੀਅਰ’ ਡੀਵੀਡੀ ਲਾਂਚ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਅਤੇ ਮਾਇਆ ਤੁਹਾਡੇ ਸਾਹਾਂ ਨੂੰ ਲੁੱਟ ਰਹੇ ਹਨ ਤੁਸੀਂ ਇਨ੍ਹਾਂ ‘ਚ ਡੁੱਬ ਕੇ ਖੁਸ਼ ਹੁੰਦੇ ਹੋ ਤੁਹਾਡਾ ਹਰ ਸਾਹ ਤ੍ਰਿਲੋਕੀ ਤੋਂ ਵੀ ਬੇਸ਼ਕੀਮਤੀ ਹੈ, ਇਨ੍ਹਾਂ ‘ਚ ਜਿੰਨੇ ਲਾ ਦਿੱਤੇ ਬਰਬਾਦ ਹੋ ਗਏ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਕਹਿੰਦੇ ਹਨ ਕਿ ਸੰਗ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ ਸੰਗ-ਸੁਹਬਤ ਇਨਸਾਨ ਨੂੰ ਲੈ ਡੁੱਬਦੀ ਹੈ।
ਆਪਣੀਆਂ ਕਮੀਆਂ ਲੱਭੋ, ਬੁਰਾ ਸੰਗ ਨਾ ਕਰੋ ਯਾਰੀ ਪਾਉਣੀ ਹੈ ਤਾਂ ਉਸ ਪਰਮਪਿਤਾ ਪਰਮਾਤਮਾ, ਅੱਲ੍ਹਾ, ਰਾਮ ਨਾਲ ਕਰੋ ਉਸ ਨੂੰ ਆਪਣਾ ਸਰਵਸ੍ਰੇਸ਼ਠ, ਬੈਸਟ ਫ੍ਰੈਂਡ ਬਣਾ ਲਓ। ਇਸ ਦੌਰ ‘ਚ ਜੇਕਰ ਅੰਦਰ ਦਾ ਖਜਾਨਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਚੰਗਾ ਸੰਗ ਕਰੋ ਅਤੇ ਸਤਿਸੰਗ ਜ਼ਰੂਰ ਸੁਣੋ।
ਸਤਿਸੰਗ ਸੁਣ ਕੇ ਮੰਨਦੇ ਹੋ ਤਾਂ ਫਾਇਦਾ ਜ਼ਿਆਦਾ ਹੈ, ਉਦੋਂ ਤੁਸੀਂ ਅੰਦਰ ਦੇ ਖਜਾਨੇ ਵੱਲ ਵਧਦੇ ਹੋ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਭ ਤੋਂ ਸੱਚਾ ਦੋਸਤ ਰਾਮ ਸਤਿਗੁਰੁ ਹੈ ਜੋ ਤੁਹਾਡੇ ਵੱਡੇ ਤੋਂ ਵੱਡੇ ਗੁਨਾਹ ਨੂੰ ਕਦੋਂ ਚੁਟਕੀ ‘ਚ ਮੁਆਫ਼ ਕਰ ਦਿੰਦਾ ਹੈ।
ਤੁਹਾਨੂੰ ਪਤਾ ਹੀ ਨਹੀਂ ਲੱਗਦਾ ਤੁਹਾਡੀ ਭਗਤੀ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਵੇਖਦੇ ਉਹ ਪਹਾੜ ਜਿਹੇ ਕਰਮਾਂ ਨੂੰ ਚਕਨਾਚੂਰ ਕਰ ਦਿੰਦਾ ਹੈ।
4 ਜ਼ਰੂਰਤਮੰਦਾਂ ਨੂੰ ਦਿੱਤੇ 3.15 ਲੱਖ
ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਲਾਈ ਫੰਡ ‘ਚੋਂ 4 ਜ਼ਰੂਰਤਮੰਦਾਂ ਨੂੰ 3 ਲੱਖ 15 ਹਜ਼ਾਰ ਰੁਪਏ ਦੇ ਚੈੱਕ ਪ੍ਰਦਾਨ ਕੀਤੇ ਪੂਜਨੀਕ ਗੁਰੂ ਜੀ ਨੇ ਗੁਰਭਗਤ ਸਿੰਘ ਇੰਸਾਂ ਨਿਵਾਸੀ ਸ੍ਰੀ ਮੁਕਤਸਰ ਸਾਹਿਬ ਨੂੰ ਉਸਦੇ ਪਿਤਾ ਦੇ ਇਲਾਜ ਲਈ 1 ਲੱਖ, ਜੋਗਿੰਦਰ ਇੰਸਾਂ ਜ਼ਿਲ੍ਹਾ ਪਾਣੀਪਤ ਨੂੰ ਉਸਦੀ ਪਤਨੀ ਦੇ ਇਲਾਜ ਲਈ 75 ਹਜ਼ਾਰ, ਬੱਗਾ ਸਿੰਘ ਇੰਸਾਂ ਜ਼ਿਲ੍ਹਾ ਪਟਿਆਲਾ ਨੂੰ ਪੁੱਤਰ ਦੇ ਇਲਾਜ ਲਈ 1 ਲੱਖ ਅਤੇ ਕੁਲਵਿੰਦਰ ਕੌਰ ਇੰਸਾਂ ਜ਼ਿਲ੍ਹਾ ਫਰੀਦਕੋਟ ਨੂੰ ਪਤੀ ਦੇ ਇਲਾਜ ਲਈ 40 ਹਜ਼ਾਰ ਰੁਪਏ ਦੇ ਚੈੱਕ ਦਿੱਤੇ।
7 ਦਿਨ ਚੱਲੇਗਾ ਪਵਿੱਤਰ ਭੰਡਾਰੇ (15 ਅਗਸਤ) ਦਾ ਪ੍ਰੋਗਰਾਮ:
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਗਸਤ ਮਹੀਨੇ ਦਾ ਪਵਿੱਤਰ ਭੰਡਾਰਾ 7 ਦਿਨਾਂ ਤੱਕ ਚੱਲੇਗਾ। 10 ਤੋਂ 16 ਅਗਸਤ ਤੱਕ ਚੱਲਣ ਵਾਲੇ ਪਵਿੱਤਰ ਭੰਡਾਰੇ ‘ਚ ਸੱਤੇ ਰਾਤਾਂ ਦੌਰਾਨ ਸ਼ਾਨਦਾਰ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਹੋਣਗੇ। ਭੰਡਾਰੇ ‘ਚ ਆਕਰਸ਼ਣ ਦਾ ਕੇਂਦਰ ਮੇਲਾ ਟਾਈਪ ਵਾਤਾਵਰਨ ਹੋਵੇਗਾ, ਜਿਸ ‘ਚ ਵੱਖ-ਵੱਖ ਸੂਬਿਆਂ ਦੀਆਂ ਦੁਕਾਨਾਂ ਸੱਜੀਆਂ ਹੋਣਗੀਆਂ। ਸਤਿਸੰਗ ਦੌਰਾਨ ਨਾਮ-ਸ਼ਬਦ ਪ੍ਰਦਾਨ ਕੀਤਾ ਜਾਵੇਗਾ।