Bihar Flood: ਬਿਹਾਰ ’ਚ ਹੜ੍ਹ ਦਾ ਕਹਿਰ, ਮਨੁੱਖਤਾ ਦੀ ਸੇਵਾ ਲਈ ਅੱਗੇ ਆਏ ਗ੍ਰੀਨ ਐੱਸ ਸੇਵਾਦਾਰ

Bihar Flood

Bihar Flood: ਸਹਿਰਸਾ (ਸੱਚ ਕਹੂੰ ਨਿਊਜ਼)। ਬਿਹਾਰ ’ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਕੋਸੀ ਨਦੀ ਸਮੇਤ ਕਈ ਨਦੀਆਂ ਦੇ ਬੰਨ੍ਹ ਟੁੱਟ ਗਏ ਹਨ। ਜਿਸ ਦਾ ਅਸਰ ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ’ਤੇ ਜ਼ਿਆਦਾ ਪਿਆ ਹੈ। ਸਹਰਸਾ ਜ਼ਿਲ੍ਹੇ ਦੇ ਕਈ ਬਲਾਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੜ੍ਹਾਂ ਕਾਰਨ ਸਥਾਨਕ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਇਸ ਦੇ ਨਾਲ ਹੀ ਅਵਾਰਾ ਪਸ਼ੂਆਂ ਸਮੇਤ ਜੰਗਲੀ ਜਾਨਵਰ ਵੀ ਇਸ ਹੜ੍ਹ ਦਾ ਸ਼ਿਕਾਰ ਹੋ ਰਹੇ ਹਨ।

ਇਸ ਦੇ ਮੱਦੇਨਜ਼ਰ ਸਹਰਸਾ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ ਵਿੱਚ ਸਥਿਤ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਸੇਵਾਦਾਰ ਇਨ੍ਹਾਂ ਬੇਜ਼ੁਬਾਨ ਪਸ਼ੂਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਬਚਾ ਕੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਸੇਵਾਦਾਰ ਰਾਹਤ ਕਾਰਜਾਂ ਵਿੱਚ ਸਥਾਨਕ ਲੋਕਾਂ ਦੀ ਮੱਦਦ ਕਰ ਰਹੇ ਹਨ। ਫਿਲਹਾਲ ਇਨ੍ਹਾਂ ਇਲਾਕਿਆਂ ’ਚ ਕਰੀਬ 16 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। Bihar Flood

Read Also : ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ

LEAVE A REPLY

Please enter your comment!
Please enter your name here