Farmers Protest: ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਨੇ ਮੁੱਖ ਹਾਈਵੇ ’ਤੇ ਲਾਇਆ ਧਰਨਾ, ਆਮ ਰਾਹਗੀਰ ਹੋਏ ਪਰੇਸਾਨ

Farmers-Protest
Farmers Protest: ਲਿਫਟਿੰਗ ਨਾ ਹੋਣ ਕਾਰਨ ਕਿਸਾਨਾਂ ਨੇ ਮੁੱਖ ਹਾਈਵੇ ’ਤੇ ਲਾਇਆ ਧਰਨਾ, ਆਮ ਰਾਹਗੀਰ ਹੋਏ ਪਰੇਸਾਨ

ਆਮ ਰਾਹਗੀਰ ਹੋਏ ਪਰੇਸਾਨ , ਚਾਰ ਘੰਟਿਆਂ ਬਾਅਦ ਖੁੱਲ੍ਹਿਆ ਜਾਮ | Farmers Protest

Farmers Protest: (ਖੁਸਵੀਰ ਸਿੰਘ ਤੂਰ) ਪਟਿਆਲਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਗਰੁੱਪ ਵੱਲੋਂ ਅੱਜ ਇੱਥੇ ਪਿੰਡ ਦੌਣਕਲਾਂ ਸਾਹਮਣੇ ਨੈਸਨਲ ਹਾਈਵੇ ਤੇ ਜਾਮ ਲਾ ਕੇ ਧਰਨਾ ਪ੍ਰਦਰਸਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵਿੱਚ ਰੋਸ ਸੀ ਕਿ ਪਿੰਡ ਦੌਣ ਕਲਾਂ ਦੀ ਮੰਡੀ ਵਿੱਚੋਂ ਝੋਨੇ ਦੀ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਲਿਫਟਿੰਗ ਨਹੀਂ ਹੋ ਰਹੀ। ਇਸ ਦੌਰਾਨ ਨੈਸਨਲ ਹਾਈਵੇ ’ਤੇ ਤਿੰਨ ਚਾਰ ਘੰਟੇ ਆਵਾਜਾਈ ਰੁਕੀ ਰਹੀ ਜਿਸ ਨਾਲ ਕਿ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: Bribe News: ਬਿੱਲ ਕਲੀਅਰ ਕਰਨ ਬਦਲੇ ਰਿਸ਼ਵਤ ਲੈਂਦਾ ਐਸਡੀਓ ਤੇ ਸਹਾਇਕ ਗ੍ਰਿਫ਼ਤਾਰ

ਇਸ ਮੌਕੇ ਕਿਸਾਨ ਆਗੂਆਂ ਗੁਰਪ੍ਰੀਤ ਸਿੰਘ ਅਤੇ ਬਲਜਿੰਦਰ ਸਿੰਘ ਨੇ ਆਖਿਆ ਕਿ ਪਹਿਲਾਂ ਕਿਸਾਨਾਂ ਨੂੰ ਝੋਨੇ ਦੀ ਖਰੀਦ ਕਰਵਾਉਣ ਲਈ ਸਰਕਾਰਾਂ ਨਾਲ ਮੱਥਾ ਲਾਉਣਾ ਪਿਆ ਅਤੇ ਇਸ ਤੋਂ ਬਾਅਦ ਲਿਫਟਿੰਗ ਦੀ ਸਮੱਸਿਆ ਕਾਰਨ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਉਹਨਾਂ ਕਥਿਤ ਦੋਸ਼ ਲਾਇਆ ਕਿ ਪਿੰਡ ਦੌਣ ਕਲਾਂ ਦੀ ਮੰਡੀ ਵਿੱਚੋਂ ਬੋਰੀਆਂ ਦੀ ਲਿਫਟਿੰਗ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਬਾਕੀ ਮੰਡੀਆਂ ਵਿੱਚ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ ਪਰ ਦੌਣ ਕਲਾਂ ਦੀ ਮੰਡੀ ਵਿੱਚ ਲਿਫਟਿੰਗ ਨਹੀਂ ਹੋ ਰਹੀ।

ਕਿਸਾਨਾਂ ਵੱਲੋਂ ਮੁੱਖ ਹਾਈਵੇ ’ਤੇ ਲਗਾਏ ਗਏ ਜਾਮ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਲੋਕ ਭਾਰੀ ਖੱਜਲ-ਖੁਆਰ ਹੋਏ । ਇਸ ਦੌਰਾਨ ਲੋਕਾਂ ਵੱਲੋਂ ਕਿਸਾਨਾਂ ਨਾਲ ਤਲਖੀ ਵੀ ਪ੍ਰਗਟ ਕੀਤੀ ਅਤੇ ਰਸਤਾ ਖੋਲ੍ਹਣ ਲਈ ਆਖਿਆ। ਲਗਭਗ ਤਿੰਨ ਚਾਰ ਘੰਟੇ ਜਾਮ ਲੱਗਿਆ ਰਹਿਣ ਤੋਂ ਬਾਅਦ ਸਬੰਧਿਤ ਤਹਿਸੀਲਦਾਰ ਪੁੱਜੇ ਅਤੇ ਉਹਨਾਂ ਨੇ ਕਿਸਾਨਾਂ ਤੋਂ ਮੰਗ ਪੱਤਰ ਲਿਆ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਮੁੱਖ ਹਾਈਵੇ ਤੋਂ ਆਪਣਾ ਜਾਮ ਖੋਲਿਆ ਗਿਆ ਤੇ ਲੋਕਾਂ ਨੂੰ ਰਾਹਤ ਮਹਿਸੂਸ ਹੋਈ। Farmers Protest