ਭਾਰੀ ਮੀਂਹ ਪੈਣ ਕਾਰਨ ਬਾਦਸ਼ਾਹਪੁਰ ਘੱਗਰ ਦਰਿਆ ’ਚ ਪਿਆ ਪਾੜ

Ghaggar River
ਬਾਦਸ਼ਾਹਪੁਰ : ਘੱਗਰ ਵਿੱਚ ਪਿਆ ਪਾੜ ਦਿਖਾਂਦੇ ਹੋਏ ਕਿਸਾਨ ਅਤੇ ਪਾੜ ਪੂਰਨ ਵਿੱਚ ਲੱਗੇ ਹੋਏ ਮਜਦੂਰ ।

ਕਿਸਾਨਾਂ ’ਤੇ ਮੰਡਰਾਉਣ ਲੱਗੇ ਖਤਰੇ ਦੇ ਬੱਦਲ  (Ghaggar River)

  • ਬਿਨਾਂ ਦੇਰੀ ਕੀਤੇ ਪ੍ਰਸ਼ਾਸਨ ਬੰਨ੍ਹ ਨੂੰ ਕਰੇ ਮਜ਼ਬੂਤ : ਕਿਸਾਨ

(ਮਨੋਜ ਗੋਇਲ) ਬਾਦਸ਼ਾਹਪੁਰ /ਘੱਗਾ । ਬਾਦਸ਼ਾਹਪੁਰ ਦੇ ਨੇੜੇ ਦੀ‌ ਲੰਘ‌ਦੇ ਘੱਗਰ‌ ’ਚ  ਭਾਰੀ ਮੀਂਹ ਪੈਣ ਕਾਰਨ ਕਾਫ਼ੀ ਵੱਡਾ ਪਾੜ ਗਿਆ ਜਿਸ ਕਾਰਨ ਬਾਦਸ਼ਾਹਪੁਰ ਪਿੰਡ ਦੇ ਨੇੜੇ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਨੂੰ ਚਿੰਤਾਂ ਵਿੱਚ ਪਾ ਦਿੱਤਾ ਹੈ। ਪਿੰਡ ਵਾਸੀਆਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ । (Ghaggar River) ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਘੱਗਰ ਦਾ ਪਾਣੀ ਤਾਜ਼ਾ ਪਏ ਬੰਨ੍ਹ ਤੇ ਪਾੜ ਰਾਹੀ ਪਾਣੀ ਸਿੱਧਾ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਏਗਾ। ਪਹਿਲਾਂ ਵੀ ਵਰਸਾਤੀ ਮੌਸਮ ਵਿੱਚ ਘੱਗਰ ਦੇ ਬੰਨ੍ਹ ’ਤੇ ਪਾੜ ਪੈ ਚੁੱਕਾ। ਜਿਵੇਂ ਹੀ ਘੱਗਰ ਦੇ ਬੰਨ੍ਹ ਵਿੱਚ ਪਾੜ ਪੈਣ ਦਾ ਪਤਾ ਲੱਗਿਆ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰਕੇ ਬੰਨ੍ਹ ਨੂੰ ਬੰਨ੍ਹਣ ਲਈ ਕਿਸਾਨ ਤੇ ਮਨਰੇਗਾ ਮਜ਼ਦੂਰਾਂ ਐਤਵਾਰ ਸਵੇਰੇ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਤਾਂ ਸਮਾਂ ਰਹਿੰਦਿਆਂ ਬੰਨ੍ਹ ਮਜ਼ਬੂਤ ਕੀਤਾ ਜਾਵੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾਵੇ।

ਪਿੰਡ ਵਾਸੀਆਂ ਜੁਟੇ ਪਾੜਨ ਪੂਰਨ ’ਚ (Ghaggar River)

ਬਚਿੱਤਰ ਸਿੰਘ, ਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਪਿਸ਼ੌਰਾ ਸਿੰਘ,ਗੁਰਜੰਟ ਸਿੰਘ,ਸਵਰਨ ਸਿੰਘ, ਗੁਰਪ੍ਰੀਤ ਸਿੰਘ,ਮੇਜਰ ਸਿੰਘ,ਆਦਿ ਬਾਦਸ਼ਾਹਪੁਰ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਰੀ ਮੀਂਹ ਪੈਣ ਕਾਰਨ ਘੱਗਰ‌ ਨਦੀ ਦੇ ਬੰਨ੍ਹੇ ਹੋਏ ਬੰਨ੍ਹ ਤੇ ਪਾੜ ਪੈ ਗਿਆ ਜਿਸ ਨੂੰ ਪੂਰਨ ਲਈ ਥੈਲਿਆਂ ਵਿੱਚ ਮਿੱਟੀ ਭਰ ਕੇ ਪਏ ਪਾੜ ਨੂੰ ਭਰਨ ਦਾ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਪ੍ਰਸਾਸ਼ਨ ਨੇ ਜੇ ਸੀ ਬੀ ਮਸ਼ੀਨ ਤੇ ਮਨਰੇਗਾ ਮਜ਼ਦੂਰ ਲਗਾਕੇ ਮਿੱਟੀ ਪਾਈ ਜਾ ਰਹੀ ਹੈ।

ਪ੍ਰਸ਼ਾਸਨਿਕ ਅਧਿਕਾਰੀ ਪਾੜ ਨੂੰ ਪੂਰਨ ਲਈ ਜੇਸੀਬੀ ਮਸ਼ੀਨਾਂ ਤੇ ਟਿਪਰਾਂ ਅਤੇ ਹੋਰ ਵਿਅਕਤੀਆਂ ਦੇ ਸਹਿਯੋਗ ਪਾੜ ਪੂਰਨ ਵਿਚ ਜੁਟੇ 

ਪਿੰਡ ਵਾਸੀ ਬੱਚਿਤਰ ਸਿੰਘ ਬਾਜਵਾ ਨੇ ਦੱਸਿਆ ਕਿ ਪ੍ਰਸ਼ਾਸ਼ਨ ਨੇ ਜਿੰਨੇ ਕੁ ਮਨਰੇਗਾ ਮਜ਼ਦੂਰ ਬੰਨ੍ਹ ਬਨਣ ਲਈ ਲਗਾ ਰੱਖੇ ਹਨ ਉਹ ਨਾ ਕਾਫ਼ੀ ਹਨ। ਜਿੱਡਾ ਬੰਨ੍ਹ ’ਤੇ ਪਾੜ ਪਿਆ ਹੈ ਉਸ ਨੂੰ ਪੂਰਨ ਦੇ ਲਈ 200-250 ਮਜਦੂਰਾਂ ਦੀ ਲੋੜ ਹੈ। ਬੇਸ਼ੱਕ ਪ੍ਰਸਾਸ਼ਨ ਦੇ ਅਧਿਕਾਰੀ ਤਹਿਸੀਲਦਾਰ, ਪਟਵਾਰੀ ਲਗਾਤਾਰ ਕਿਸਾਨਾਂ ਨਾਲ ਰਾਬਤਾ ਕਾਇਮ ਰੱਖ ਰਹੇ ਹਨ ਤੇ ਪ੍ਰਸ਼ਾਸਨ ਤੇ ਨਾਰਾਜ਼ਗੀ ਪ੍ਰਗਟ ਕਰ ਦਿਆ ਕਿਹਾ ਕਿ ਜਿਨ੍ਹਾਂ ਜਲਦੀ ਕੰਮ ਹੋ ਜਾਣਾ ਚਾਹੀਦਾ ਹੈ ਉਨਾਂ ਜਲਦੀ ਨਹੀਂ ਹੋ ਰਿਹਾ। ਪ੍ਰਸ਼ਾਸਨ ਵੱਲੋਂ ਸਿਰਫ਼ ਖਾਨਾ ਪੂਰਤੀ ਕੀਤੀ ਜਾ ਰਹੀ ਹੈ।

ਪਿਛਲੇ ਸਮਿਆਂ ਦੌਰਾਨ ਦੇਖਿਆ ਗਿਆ ਹੈ ਕਿ ਜਦੋਂ ਘੱਗਰ ਦਰਿਆ ਦਾ ਪਾਣੀ ਹੜ੍ਹ ਦਾ ਰੂਪ ਧਾਰ ਲੈਂਦਾ ਹੈ ਤਾਂ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਬਿਨਾਂ ਦੇਰੀ ਕੀਤੇ ਹੜ੍ਹ ਪੀੜਤ ਲੋਕਾਂ ਦਾ ਹਾਲ ਜਾਣਨ ਪਹੁੰਚ ਜਾਂਦੇ ਹਨ। ਸਾਡੀ ਪੰਜਾਬ ਸਰਕਾਰ ਨੂੰ ਪੁਰ ਜ਼ੋਰ ਅਪੀਲ ਹੈ ਕਿ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਕਿ ਦਰਜ਼ਨਾਂ ਪਿੰਡਾਂ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਬਚਾਇਆ ਜਾ ਸਕੇ। ਅਮਨਦੀਪ ਕੌਰ ਸਰਪੰਚ ਬਾਦਸ਼ਾਹਪੁਰ ਦੇ ਪਤੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਹਰ ਸੰਭਵ ਮੱਦਦ ਦਾ ਬਾਦਸ਼ਾਹਪੁਰ ਪੰਚਾਇਤ ਨੂੰ ਭਰੋਸਾ ਦਿੱਤਾ ਗਿਆ ਹੈ। ਅਸੀਂ ਪਿੰਡ ਵਾਸੀ, ਕਿਸਾਨ ਤੇ ਮਨਰੇਗਾ ਮਜ਼ਦੂਰ ਮਿੱਟੀ ਦੇ ਥੈਲੇ ਭਰ ਭਰ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਮੱਦਦ ਕਰ ਰਹੇ ਹਾਂ।

Ghaggar Rivers
ਬਾਦਸ਼ਾਹਪੁਰ : ਘੱਗਰ ਵਿੱਚ ਪਿਆ ਪਾੜ ਦਿਖਾਂਦੇ ਹੋਏ ਕਿਸਾਨ ਅਤੇ ਪਾੜ ਪੂਰਨ ਵਿੱਚ ਲੱਗੇ ਹੋਏ ਮਜਦੂਰ ।

ਇਹ ਵੀ ਪੜ੍ਹੋ : ਘੱਗਰ ’ਚ ਪਾਣੀ ਦਾ ਪੱਧਰ ਵਧਿਆ, ਡਿਪਟੀ ਕਮਿਸ਼ਨਰ ਨੇ ਲਿਆ ਹਾਲਾਤਾਂ ਦਾ ਜਾਇਜ਼ਾ

ਸਾਕਸ਼ੀ ਸਹਾਨੀ ਡਿਪਟੀ ਕਮਿਸ਼ਨਰ ਨੇ ਐਤਵਾਰ ਸਵੇਰੇ ਹੀ ਬਾਦਸ਼ਾਹਪੁਰ ਪਿੰਡ ਘੱਗਰ ਤੇ ਪਹੁੰਚ ਕੇ ਪਿੰਡ ਵਾਸੀ ਤੇ ਕਿਸਾਨਾਂ ਗੱਲਬਾਤ ਕਰਕੇ ਪੂਰੀ ਸਥਿਤੀ ਸੰਬੰਧੀ ਜਾਣਕਾਰੀ ਲਈ ਤੇ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਹਰ‌ ਸੰਭਵ ਮੱਦਦ ਕੀਤੀ ਜਾਵੇਗੀ ਕਿਸੇ ਗੱਲੋਂ ਘਬਰਾਹਟ ਵਿਚ ਆਉਣ ਦੀ ਜ਼ਰੂਰਤ ਨਹੀਂ। ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਆਪਸ ਵਿੱਚ ਸਹਿਯੋਗ ਬਣਾਕੇ ਰੱਖਿਆ ਜਾਵੇ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।