ਅਮਰੀਕਾ ’ਚ ਖ਼ਰਾਬ ਮੌਸਮ ਕਾਰਨ ਪੰਜ ਲੱਖ ਤੋਂ ਜ਼ਿਆਦਾ ਘਰਾਂ ’ਚ ‘ਹਨ੍ਹੇਰਾ’

Weather in America

ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੇ ਪੂਰਬੀ ਕੰਢੀ ਖੇਤਰ ’ਚ ਖਰਾਬ ਮੌਸਮ (Weather in America) ਕਾਰਨ 5,00,000 ਤੋਂ ਜ਼ਿਆਦਾ ਘਰਾਂ ’ਚ ਬਿਜਲੀ ਨਹੀਂ ਹੈ। ਪਾਵਰ ਆਊਟਰੇਜ ਯੂਐੱਸ ਨਿਗਰਾਨੀ ਸੇਵਾ ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਅਸਲ ’ਚ ਸੋਮਵਾਰ ਨੂੰ ਅਮਰੀਕੀ ਰਾਸ਼ਟਰੀ ਮੌਸਮ ਸੇਵਾ ਦੇ ਕੋਲੰਬੀਆ ਜ਼ਿਲ੍ਹੇ ਸਮੇਤੇ ਦੇਸ਼ ਦੇ ਪੂਰਬੀ ਕੰਢੇ ’ਤੇ ਭਾਰੀ ਮੀਂਹ, ਤੂਫ਼ਾਨੀ ਹਵਾਵਾਂ, ਵਾਵਰੋਲੇ ਤੇ ਹੜ੍ਹੇ ਦੇ ਖਤਰੇ ਦੀ ਚੇਤਾਵਨੀ ਦਿੱਤੀ। ਮੰਗਲਵਾਰ ਨੂੰ 06:40 ਵਜੇ ਤੱਕ ਨਿਊਯਾਰਕ, ਪੇਂਸਿਲਵੇਨੀਆ, ਪੱਛਮੀ ਵਰਜੀਨੀਆ, ਉਤਰੀ ਕੈਰੋਲਿਨਾ, ਜਾਰਜੀਆ ਅਤੇ ਅਮਰੀਕਾ ਦੇ ਪੂਰਬ ’ਚ ਹੋਰ ਸੂਬਿਆਂ ’ਚ 5,00,000 ਤੋਂ ਜ਼ਿਆਦਾ ਘਰਾਂ ਦੇ ਲੋਕ ਬਿਜਲੀ ਦੇ ਬਿਨਾ ਰਹਿ ਰਹੇ ਹਨ। ਇਸ ਦਰਮਿਆਨ ਫਾਕਸ ਨਿਊਜ਼ ਨੇ ਦੱਸਿਆ ਕਿ ਅਲਬਾਮਾ ’ਚ ਬਿਜਲੀ ਡਿੰਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਫਲਿੱਪ ਕਾਰਟ ਅਕਾਊਂਟ ਐਕਟੀਵੇਟ ਕਰਾਉਣ ਬਹਾਨੇ ਬੈਂਕ ਖਾਤੇ ’ਚੋਂ 85 ਹਜ਼ਾਰ ਰੁਪਏ ਕੀਤੇ ਟਰਾਂਸਫ਼ਰ

LEAVE A REPLY

Please enter your comment!
Please enter your name here