ਬਰਨਾਵਾ ’ਚ ਧੂਮਧਾਮ ਨਾਲ ਮਨਾਇਆ ‘ਪਵਿੱਤਰ ਭੰਡਾਰਾ’ | Barnawa
ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਡੇਰਾ ਸੱਚਾ ਸੌਦਾ ਦੇ 76ਵੇਂ ਸਥਾਪਨਾ ਮਹੀਨੇ ਦਾ ਸ਼ੁਭ ਭੰਡਾਰਾ ਐਤਵਾਰ ਨੂੰ ਉੱਤਰ-ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ’ਚ ਉੱਤਰ-ਪ੍ਰਦੇਸ਼ ਦੀ ਸਾਧ-ਸੰਗਤ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਵਾਢੀ ਦੇ ਸੀਜ਼ਨ ਤੇ ਗਰਮੀ ਦੇ ਬਾਵਜੂਦ ਭੰਡਾਰੇ ਦੀ ਨਾਮਚਰਚਾ ਸਤਿਸੰਗ ਪ੍ਰੋਗਰਾਮ ’ਚ ਆਸਥਾ ਤੇ ਭਗਤੀ ਦਾ ਸ਼ਾਨਦਾਰ ਸੰਗਮ ਵੇਖਣ ਨੂੰ ਮਿਲਿਆ। ਸਾਧ-ਸੰਗਤ ਦੇ ਅਨੋਖੇ ਪ੍ਰੇਮ ਅੱਗੇ ਜਿੱਥੇ ਵਿਸ਼ਾਲ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰਿਆ ਹੋਇਆ ਸੀ। (Barnawa)
ਦੁਨੀਆਂਦਾਰੀ ’ਚ ਫਸ ਕੇ ਨਾ ਵਿਸਾਰੋ ਰੱਬ ਦਾ ਨਾਂਅ : Saint Dr MSG
ਆਸ਼ਰਮ ਵੱਲੋਂ ਆਉਣ ਵਾਲੇ ਰਸਤਿਆਂ ’ਤੇ ਨਾਮਚਰਚਾ ਸਤਿਸੰਗ ਦੀ ਸਮਾਪਤੀ ਤੱਕ ਸਾਧ-ਸੰਗਤ ਦੇ ਜਨਸੈਲਾਬ ਦਾ ਆਉਣਾ ਜਾਰੀ ਰਿਹਾ। ਸਾਧ-ਸੰਗਤ ਦੇ ਉਤਸ਼ਾਹ ਅੱਗੇ ਪ੍ਰਬੰਧਕ ਸਮਿਤੀ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਛੋਟੇ ਪੈਂਦੇ ਨਜ਼ਰ ਆਏ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਗਏ 162 ਮਾਨਵਤਾ ਭਲਾਈ ਦੇ ਕਾਰਜ਼ ਕੀਤੇ ਜਾ ਰਹੇ ਹਨ। ਇਨ੍ਹੀ ਕਾਰਜ਼ਾਂ ’ਚ ਸ਼ਾਮਲ ਕਲਾਥ ਬੈਂਕ ਮੁਹਿੰਮ ਤਹਿਤ ਨਾਮਚਰਚਾ ਸਤਿਸੰਗ ਦੌਰਾਨ 76 ਜ਼ਰੂਰਤਮੰਦ ਲੋਕਾਂ ਨੂੰ ਗਰਮੀ ਦੇ ਕੱਪੜੇ ਵੀ ਵੰਡੇ ਗਏ। (Barnawa)
ਇਸ ਤੋਂ ਪਹਿਲਾਂ 11 ਵਜੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਤੇ ਅਰਦਾਸ ਬੋਲ ਕੇ ਸਤਿਸੰਗ ਭੰਡਾਰੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਉਪਰੰਤ ਕਵੀਰਾਜਾਂ ਨੇ ਸੁੰਦਰ ਭਜਨ ਬਾਣੀ ਰਾਹੀਂ ਪ੍ਰਭੂ ਪਰਮਾਤਮਾ ਦੀ ਮਹਿੰਮਾ ਦਾ ਗੁਣਗਾਨ ਕੀਤਾ। ਇਸ ਤੋਂ ਬਾਅਦ ਸਤਿਸੰਗ ਪੰਡਾਲ ’ਚ ਲਾਈਆਂ ਗਈਆਂ ਵੱਡੀਆਂ-ਵੱਡੀਆਂ ਐੱਲਈਡੀ ਸਕਰੀਨਾਂ ’ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਚਲਾਏ ਗਏ, ਜਿਸ ਨੂੰ ਸਾਧ-ਸੰਗਤ ਨੇ ਇਕਾਗਰਤਾ ਨਾਲ ਸੁਣਿਆ। ਇਸ ਮੌਕੇ ’ਤੇ ਸਮੂਹ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਬੋਲਦੇ ਹੋਏ ਪੂਜਨੀਕ ਗੁਰੂ ਜੀ ਨੂੰ ਰੂਹਾਨੀ ਸਥਾਪਨਾ ਮਹੀਨੇ ਦੀ ਵਧਾਈ ਦਿੱਤੀ। (Barnawa)
ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ। ਪੂਜਨੀਕ ਸਾਈਂ ਜੀ, ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਤੇ ਮੌਜ਼ੂਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਹਜ਼ੂਰੀ ’ਚ ਰੂਹਾਨੀਅਤ ਦੇ ਇਸ ਸੱਚੇ ਰਾਹ ਨਾਲ ਜੁੜ ਕੇ ਹੁਣ ਤੱਕ ਕਰੋੜਾਂ ਲੋਕ ਨਸ਼ਾ ਤੇ ਹੋਰ ਬੁਰਾਈਆਂ ਛੱਡ ਕੇ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। (Barnawa)