ਭਾਰਤ ’ਚ ਕੋਰੋਨਾ ਟੀਕਾਕਰਨ ਦਾ ਡਰਾਈ ਰਨ ਅੱਜ
ਨਵੀਂ ਦਿੱਲੀ। ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਪੂਰਾ ਵਿਸ਼ਵ ਜ਼ੋਰ ਲਾ ਰਿਹਾ ਹੈ। ਵਿਸ਼ਵ ਦੇ ਸਾਰੇ ਦੇਸ਼ ਕੋਰੋਨਾ ਵੈਕਸੀਨ ਤਿਆਰ ਕਰਨ ’ਚ ਜੁਟੇ ਹਨ। ਭਾਰਤ ’ਚ ਕੋਰੋਨਾ ਦੀ ਦੋ ਵੈਕਸੀਨਾਂ ਆ ਚੁੱਕੀਆਂ ਹਨ। ਹੁਣ ਸਰਕਾਰ ਦੇਸ਼ ’ਚ ਟੀਕਾਕਰਨ ਦੀ ਆਪਣੀ ਯੋਜਨਾਵਾਂ ਨੂੰ ਸਫ਼ਲ ਬਣਾਉਣ ’ਚ ਜੁਟੀ ਹੈ। ਅੱਜ ਦੇਸ਼ ਦੇ 3 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 737 ਜ਼ਿਲਿ੍ਹਆਂ ’ਚ ਇੱਕ ਵੱਡਾ ਵੈਕਸੀਨੇਸ਼ਨ ਡ੍ਰਾਈਵ ਕਰਵਾਉਣ ਜਾ ਰਹੀ ਹੈ।
ਇਸ ਡਰਾਈ ਰਨ ’ਚ ਪੂਰੇ ਦੇਸ਼ ’ਚ ਵੈਕਸੀਨੇਸ਼ਨ ਦੀਆਂ ਤਿਆਰੀਆਂ ਨੂੰ ਪਰਖਿਆ ਜਾਵੇਗਾ। ਦੇਸ਼ ਹੋਣ ਵਾਲਾ ਇਹ ਡਰਾਈ ਰਨ ਦੇਸ਼ ’ਚ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਉਪ¬ਕ੍ਰਮ ਹੋਵੇਗਾ। ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਨੋਟਿਸ ਜਾਰੀ ਕਰਕੇ ਕਿਹਾ ਕਿ ਸੂਬੇ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਛੇਤੀ ਹੀ ਕੋਵਿਡ-19 ਟੀਕਿਆਂ ਦੀ ਪਹਿਲੀ ਸਪਲਾਈ ਪ੍ਰਾਪਤ ਹੋਣ ਦੀ ਸੰਭਾਵਨਾ ਹੈ ਤੇ ਉਨ੍ਹਾਂ ਨੂੰ ਖੇਪਾਂ ਨੂੰ ਸਵੀਕਾਰ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਸੁੱਕਰਵਾਰ ਨੂੰ ਮਾੱਕ ਡਰਿੱਲ ਇੰਫ੍ਰਾਸਟ੍ਰਕਚਰ ਤੇ ਲਾਜੀਸਟਿਕਸ ਦਾ ਪ੍ਰੀਖਣ ਕਰਨ ਦਾ ਇੱਕ ਹੋਰ ਕੋਸ਼ਿਸ਼ ਹੈ ਜੋ 1 ਤੋਂ 30 ਕਰੋੜ ਲੋਕਾਂ ਨੂੰ ਟੀਕਾਕਰਨ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ ਤੇ ਕੋਵਿਡ-19 ਰੋਲ ਆਊਟ ਦੇ ਸਾਰੇ ਪਹਿਲੂਆਂ ’ਤੇ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਚਰਚਾ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.