ਸਾਡੇ ਨਾਲ ਸ਼ਾਮਲ

Follow us

20 C
Chandigarh
Saturday, March 7, 2026
More
    Home Breaking News DEPTH Campaig...

    DEPTH Campaign: ‘ਨਸ਼ਾ ਤਾਂ ਬਰਬਾਦੀ ਦਾ ਘਰ, ਇਸ ਗੱਲ ਦੀ ਡੇਰਾ ਸੱਚਾ ਸੌਦਾ ’ਚ ਆ ਕੇ ਆਈ ਸਮਝ’

    DEPTH Campaign
    DEPTH Campaign: ‘ਨਸ਼ਾ ਤਾਂ ਬਰਬਾਦੀ ਦਾ ਘਰ, ਇਸ ਗੱਲ ਦੀ ਡੇਰਾ ਸੱਚਾ ਸੌਦਾ ’ਚ ਆ ਕੇ ਆਈ ਸਮਝ’

    DEPTH Campaign: ਪੂਜਨੀਕ ਗੁਰੂ ਜੀ ਦੇ ਆਸ਼ੀਰਵਾਦ ਤੇ ਸਾਂਭ-ਸੰਭਾਲ ਨੇ ਬਦਲੀ ਜ਼ਿੰਦਗੀ

    • ਡੇਰਾ ਸੱਚਾ ਸੌਦਾ ਵੱਲੋਂ ਚਲਾਈ ‘ਡੈਪਥ ਮੁਹਿੰਮ’ ਨੌਜਵਾਨਾਂ ਦੀ ਬਦਲ ਰਹੀ ਐ ਜ਼ਿੰਦਗੀ

    DEPTH Campaign: ਸਰਸਾ (ਰਵਿੰਦਰ ਸ਼ਰਮਾ)। ਸਮਾਜ ਨੂੰ ਘੁਣ ਵਾਂਗ ਖਾ ਰਿਹਾ ਨਸ਼ਾ ਅੱਜ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ, ਨੌਜਵਾਨਾਂ ਤੇ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਇਸ ਦੀ ਗ੍ਰਿਫ਼ਤ ’ਚ ਆ ਰਹੇ ਹਨ। ਜਿਹੜੇ ਘਰ ਵਿੱਚ ਨਸ਼ੇ ਰੂਪੀ ਕਲਹਿਣੀ ਅਲਾਮਤ ਨੇ ਪੈਰ ਰੱਖਿਆ ਉਸ ਨੂੰ ਬਰਬਾਦ ਕਰ ਕੇ ਰੱਖ ਦਿੱਤਾ। ਨਸ਼ੇ ਰੂਪੀ ਦੈਂਤ ਨੂੰ ਕਾਬੂ ਕਰਨ ਲਈ ਡੇਰਾ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ‘ਡੈਪਥ ਮੁਹਿੰਮ’ ਲਗਾਤਾਰ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੀ ਜਾ ਰਹੀ ਹੈ।

    ਜਿਹੜੇ ਘਰਾਂ ’ਚ ਨਸ਼ੇ ਕਰਕੇ ਉਦਾਸੀ ਦਾ ਹਨ੍ਹੇਰਾ ਛਾ ਰਿਹਾ ਸੀ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ’ਚ ਆ ਕੇ ਖੁਸ਼ਹਾਲ ਤੇ ਤੰਦਰੁਸਤ ਜ਼ਿੰਦਗੀ ਦੀ ਕਿਰਨ ਨਜ਼ਰ ਆ ਰਹੀ ਹੈ। ਡੇਰਾ ਸੱਚਾ ਸੌਦਾ ਵੱਲੋਂ ਲਗਾਤਾਰ ਲਾਏ ਜਾ ਰਹੇ ਨਸ਼ਾ ਛੁਡਾਊ ਕੈਂਪ ਨੇ ਜ਼ਿੰਦਗੀ ਦੀ ਡਗਰ ਤੋਂ ਭਟਕ ਕੇ ਨਸ਼ੇ ਦੀ ਦਲਦਲ ’ਚ ਫਸੇ ਲੱਖਾਂ ਹੀ ਲੋਕਾਂ ਨੂੰ ਬਾਹਰ ਕੱਢਿਆ ਹੈ। ਇਸੇ ਮੁਹਿੰਮ ਦੇ ਤਹਿਤ ਨਸ਼ੇ ਤੋਂ ਤੌਬਾ ਕਰ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਜਾ ਰਹੇ ਜ਼ਿਲ੍ਹਾ ਮਾਨਸਾ ਦੇ ਇੱਕ ਪਿੰਡ ਤੋਂ ਆਏ ਵਰਿੰਦਰ ਸਿੰਘ (ਕਲਪਨਿਕ ਨਾਂਅ) ਨੇ ਦੱਸਿਆ ਕਿ ਉਹ ਮੈਡੀਕਲ ਨਸ਼ੇ ਦਾ ਆਦੀ ਹੋ ਗਿਆ ਸੀ। DEPTH Campaign

    ਐਲਪਰੈਕਸ ਦੇ ਰੋਜ਼ਾਨਾ ਦੋ ਪੱਤੇ, ਕੈਪਸੂਲ ਤੇ ਜੀਭ ਹੇਠਾਂ ਰੱਖਣ ਵਾਲੀਆਂ ਦੋ ਗੋਲੀਆਂ ਖਾਣ ਵਾਲੇ ਇਸ ਨੌਜਵਾਨ ਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਕਰਕੇ ਉਸ ਨੇ ਆਪਣਾ ਪਰਿਵਾਰ ਪਾਲਣਾ ਸੀ, ਪਰ ਉਹ ਹੀ ਪਰਿਵਾਰ ’ਤੇ ਬੋਝ ਬਣ ਗਿਆ। ਫਿਰ ਡੇਰਾ ਸ਼ਰਧਾਲੂਆਂ ਨੇ ਉਸ ਦੇ ਪਰਿਵਾਰ ਦੀ ਤੇ ਉਸ ਦੀ ਤਰਸਯੋਗ ਹਾਲਤ ਦੇਖ ਕੇ ਉਸ ਨੂੰ ਡੇਰਾ ਸੱਚਾ ਸੌਦਾ ’ਚ ਚੱਲ ਰਹੇ ਨਸ਼ਾ ਛੁਡਾਊ ਕੈਂਪ ’ਚ ਲਿਆਂਦਾ। ਇੱਥੇ ਆ ਕੇ ਚਾਰ ਦਿਨ ਤਾਂ ਉਸ ਨੂੰ ਸੁਰਤ ਹੀ ਨਹੀਂ ਸੀ ਕਿ ਉਹ ਕਿੱਥੇ ਹੈ। ਇਸ ਦੌਰਾਨ ਡਾਕਟਰੀ ਸਹਾਇਤਾ ਜਾਂ ਕੋਈ ਦਵਾਈ ਦੀ ਲੋੜ ਪਈ ਤਾਂ ਉਹ ਵੀ ਸੇਵਾਦਾਰਾਂ ਨੇ ਖੁਦ ਹੀ ਉਪਲੱਬਧ ਕਰਵਾਈ ਤੇ ਇਲਾਜ ਕਰਵਾਇਆ।

    Read Also : ਨਸ਼ੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਕਰ ਰਿਹਾ ਸੀ ਨਾਸ਼, ਚਿੱਟੇ ਨੇ ਚੱਟ ਲਏ 10 ਲੱਖ ਰੁਪਏ, ਡੇਰਾ ਸੱਚਾ ਸੌਦਾ ਨੇ ਬਚਾਇਆ

    ਜਦੋਂ ਉਸ ਨੂੰ ਸੁਰਤ ਆਈ ਤਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਅਨੁਸਾਰ ਉਸ ਨੂੰ ਲੰਗਰ-ਪ੍ਰਸ਼ਾਦ ਛਕਾਇਆ ਗਿਆ। ਉਸ ਨੇ ਦੱਸਿਆ ਕਿ ਇੱਥੇ ਸੇਵਾਦਾਰ ਬਹੁਤ ਜਿਆਦਾ ਸਾਂਭ-ਸੰਭਾਲ ਕਰਦੇ ਹਨ। ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਦੁੱਧ, ਪੌਸ਼ਟਿਕ ਖੁਰਾਕ ਤੋਂ ਇਲਾਵਾ ਪ੍ਰੋਟੀਨ ਯੁਕਤ ਖੁਰਾਕ ਦਿੱਤੀ ਜਾਂਦੀ ਹੈ। ਉਸ ਨੇ ਕਿਹਾ ਕਿ ਨਸ਼ਾ ਤਾਂ ਬਰਬਾਦੀ ਦਾ ਘਰ ਹੈ ਇਸ ਗੱਲ ਦੀ ਡੇਰਾ ਸੱਚਾ ਸੌਦਾ ਵਿਖੇ ਆ ਕੇ ਸਮਝ ਆਈ ਹੈ।

    ਉਸ ਨੇ ਕਿਹਾ ਕਿ ਨਸ਼ੇ ਤੋਂ ਪੀੜਤਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਇੱਥੇ ਜ਼ਰੂਰ ਆਉਣਾ ਚਾਹੀਦਾ ਹੈ। ਇਹ ਕੈਂਪ ਆਮ ਨਸ਼ਾ ਛੁਡਾਊ ਕੇਂਦਰਾਂ ਤੋਂ ਬਿਲਕੁਲ ਵੱਖਰਾ ਹੈ, ਜਿੱਥੇ ਆ ਕੇ ਘਰ ਵਰਗਾ ਹੀ ਮਾਹੌਲ ਮਹਿਸੂਸ ਹੁੰਦਾ ਹੈ। ਚੰਗੀ ਖੁਰਾਕ, ਸਾਂਭ-ਸੰਭਾਲ ਤੇ ਰੂਹਾਨੀਅਤ ਦੇ ਮਾਹੌਲ ਵਿੱਚ ਰਹਿ ਕੇ ਨਸ਼ਾ ਛੱਡਣਾ ਕੋਈ ਔਖਾ ਕੰਮ ਨਹੀਂ ਹੈ। ਪਰਿਵਾਰ ਨੂੰ ਸਹਾਰਾ ਦੇਣ ਵਾਲਾ ਬਣ ਜਾਂਦਾ ਹੈ, ਜਿਹੜਾ ਵਿਅਕਤੀ ਨਸ਼ੇ ਤੋਂ ਤੌਬਾ ਕਰ ਲੈਂਦਾ ਹੈ। ਜਿਵੇਂ-ਜਿਵੇਂ ਦਿਨ ਬੀਤਦੇ ਗਏ ਉਹ ਤੰਦਰੁਸਤ ਹੁੰਦਾ ਗਿਆ ਤੇ ਅੱਜ ਬਿਲਕੁਲ ਨਸ਼ੇ ਤੋਂ ਖਹਿੜਾ ਛੁਡਵਾ ਕੇ ਆਪਣੇ ਘਰ ਨੂੰ ਰਵਾਨਾ ਹੋ ਗਿਆ।

    ਪੂਜਨੀਕ ਗੁਰੂ ਜੀ ਦੇ ਨਸ਼ੇ ਸਬੰਧੀ ਪਵਿੱਤਰ ਬਚਨ | DEPTH Campaign

    ਅੱਜ-ਕੱਲ੍ਹ ਨੌਜਵਾਨ ਤੇ ਛੋਟੇ-ਛੋਟੇ ਬੱਚੇ ਨਸ਼ੇ ’ਚ ਡੁੱਬੇ ਪਏ ਹਨ। ਦੁੱਖ ਹੁੰਦਾ ਐ ਜਦੋਂ ਕੋਈ ਮਾਂ ਰੋਂਦੀ ਐ, ਜਿਸ ਦਾ ਪੁੱਤ ਨਸ਼ੇ ਕਾਰਨ ਇਸ ਦੁਨੀਆਂ ਤੋਂ ਤੁਰ ਗਿਆ। ਨਸ਼ੇ ਦੇ ਦੈਂਤ ਤੋਂ ਸਮਾਜ ਨੂੰ ਬਚਾਉਣ ਵੱਲ ਕਿਸੇ ਦਾ ਧਿਆਨ ਨਹੀਂ। ਜੇਕਰ ਸਾਰੇ ਰਲ ਕੇ ਹੰਭਲਾ ਮਾਰਨ ਤਾਂ ਇਕੱਲਾ ਪੰਜਾਬ ਜਾਂ ਹਰਿਆਣਾ ਤਾਂ ਕੀ ਸਾਰਾ ਦੇਸ਼, ਸਾਰਾ ਸੰਸਾਰ ਨਸ਼ੇ ਦੇ ਦੈਂਤ ਤੋਂ ਬਚ ਸਕਦਾ ਐ।