ਆਗੂ ਸਮੇਤ ਸੱਤ ਹੋਰ ਵਿਅਕਤੀ ਕਾਬੂ
ਇੰਫਾਲ(ਏਜੰਸੀ)। ਨਾਰਕੋਟਿਕਸ ਐਂਡ ਬਿਊਰੋ ਆਫ ਬਾਰਡਰ ਨੇ ਛਾਪੇਮਾਰੀ ਕਰ ਕੇ 27 ਕਰੋੜ ਰੁਪਏ ਤੋਂ ਜ਼ਿਆਦਾ ਦੇ ਡਰਗਜ਼ ਨੂੰ ਜ਼ਬਤ ਕੀਤਾ ਹੈ। ਇਸ ਛਾਪੇਮਾਰੀ ਵਿਚ ਨਾਰਕੋਟਿਕਸ ਟੀਮ ਨੇ ਬੀਜੇਪੀ ਨੇਤਾ ਸਮੇਤ ਸੱਤ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ। ਟੀਮ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਚੰਦੇਲ ਜਿਲ੍ਹੇ ਲੁਟਖੋਸੀ ਜੌਂ ਵਿਚ ਨਿੱਜੀ ਜ਼ਿਲ੍ਹਾ ਪਰਿਸ਼ਦ ਦੇ ਪ੍ਰਧਾਨ ਨੂੰ ਗਿਰਫ਼ਤਾਰ ਕੀਤਾ ਹੈ। ਛਾਪੇਮਾਰੀ ਵਿਚ 4.5 ਕਿੱਲੋ ਹੇਰੋਇਨ, 28 ਕਿਲੋਗ੍ਰਾਮ ਵਰਲਡ ਇਜ਼ ਯੋਰਜ਼ ਟੈਬਲੇਟਸ ਅਤੇ 57.18 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ।
ਇਸ ਦੇ ਨਾਲ ਹੀ ਪੁਰਾਣੀ ਮੁਦਰਾ ਦੇ ਨੋਟ ਜੋ ਕਿ ਬੰਦ ਹੋ ਚੁੱਕੇ ਹਨ, ਦੀ ਬਰਾਮਦਗੀ ਵੀ ਕੀਤੀ ਗਈ ਹੈ। ਦੱਸ ਦਈਏ ਕਿ ਇਹ ਪੁਰਾਣੀ ਮੁਦਰਾ ਦੀ ਕੀਮਤ 95,000 ਰੁਪਏ ਹੈ। ਟੀਮ ਨੇ 21 ਰਾਉਂਡ ਵਾਲੀ ਇੱਕ 0.32 ਐਨਪੀਬੀ ਦੀ ਪਿਸਟਲ ਵੀ ਬਰਾਮਦ ਕੀਤੀ ਹੈ। ਦੱਸ ਦਈਏ ਕਿ ਇੱਕ ਐਸ ਬੀ ਬੀ ਐਲ ਰਾਇਫਲ, ਦੋ ਬੰਦੂਕ ਲਾਇਸੇਂਸ ਅਤੇ ਅੱਠ ਬੈੰਕਾਂ ਦੀਆਂ ਪਾਸਬੁਕ ਵੀ ਬਰਾਮਦ ਕੀਤੀਆਂ ਹਨ।
ਦੱਸ ਦਈਏ ਕੇ ਗਿਰਫਤਾਰ ਕੀਤੇ ਗਏ ਹੋਰ ਸੱਤ ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਸੱਤ ਲੋਕਾਂ ਵਿਚ ਐਸਟਰ ਵੁੰਗੇਨੁਆਮ, ਮੁੰਗ ਜੌਂ ਅਰਿਕ, ਟੇਰੇਸਾ ਨਾਗਾਇਟ ਨੇਂਗਬੋਈ, ਲਾਰੇਂਸ ਜੌਂ, ਮਿਨਲਾਲ ਮੇਟ, ਸਿਓ ਜਾਮਥਾਂਗ ਮੇਟ ਅਤੇ ਮਾਉਂਟ ਜਮਖੋਹਾਓ, ਪਰਿਸ਼ਦ ਪ੍ਰਧਾਨ ਦੇ ਜਨ ਸੰਪਰਕ ਅਧਿਕਾਰੀ ਸ਼ਾਮਲ ਹਨ । ਦੱਸਣਯੋਗ ਹੈ ਕੇ ਲੁਟਖੋਸੀ ਪਿਛਲੇ ਸਾਲ ਭਾਰਤੀ ਰਾਸ਼ਟਰੀ ਕਾਂਗਰਸ ਉਮੀਦਵਾਰ ਦੇ ਰੂਪ ਵਿਚ ਚੁਣੇ ਗਏ ਸਨ। ਉਸ ਤੋਂ ਬਾਅਦ ਇਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ।