ਫਿਰੋਜ਼ਪੁਰ ‘ਚ ਡਰੱਗ ਤਸਕਰ ਕਾਬੂ, 17 ਲੱਖ ਰੁਪਏ ਵੀ ਬਰਾਮਦ

Drug Smuggler Arrested

(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਬੀਐਸਐਫ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਬੀਐਸਐਮ ਦੇ ਚੌਕਸ ਜਵਾਨਾਂ ਨੇ ਇੱਕ ਨੌਜਵਾਨ ਨੂੰ 17 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਦੋਂਕਿ ਉਸਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਸਭ ਤੋਂ ਵੱਡੀ ਗੱਲ ਹੈ ਕਿ ਉਹ ਫੌਜੀ ਹੀ। ਇਹ ਫੌਜੀ ਲੰਬੇ ਸਮੇਂ ਤੋਂ ਲੇਹ ‘ਚ ਤਾਇਨਾਤ ਸੀ। ਪੁਲਿਸ ਫੌਜੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਫ਼ਿਰੋਜ਼ਪੁਰ ਅਧੀਨ ਪੈਂਦੇ ਚੌਕੀ ਬੀਓਪੀ ਕੱਸੋਕੇ ਦੀ ਹੈ। ਫੜਿਆ ਗਿਆ ਨੌਜਵਾਨ ਪਿੱਪਲ ਸਿੰਘ ਪਿੰਡ ਨਿਹਾਲ ਵਾਲਾ ਦਾ ਰਹਿਣ ਵਾਲਾ ਪ੍ਰਵਾਸੀ ਭਾਰਤੀ ਹੈ, ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਦੂਜੇ ਪਾਸੇ ਫਰਾਰ ਹੋਏ ਸਿਪਾਹੀ ਦੀ ਪਛਾਣ ਇਸੇ ਪਿੰਡ ਦੇ ਲਖਵੀਰ ਸਿੰਘ ਵਜੋਂ ਹੋਈ ਹੈ। ਦੋਵੇਂ ਰਾਤ ਵੇਲੇ ਐਚ.ਆਰ.03 ਐਸ 7409 ਨੰਬਰ ਦੀ ਕਾਰ ਵਿੱਚ ਬੀਓਪੀ ਕੱਸੋਕੇ ਨੇੜੇ ਘੁੰਮ ਰਹੇ ਸਨ। ਫਿਰ ਬੀਐਸਐਫ ਨੇ ਕਾਰ ਨੂੰ ਰੋਕਿਆ।

ਬੀਐਸਐਫ ਦੇ ਜਵਾਨਾਂ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚ 17 ਲੱਖ ਰੁਪਏ ਰੱਖੇ ਹੋਏ ਸਨ। ਪਿੱਪਲ ਸਿੰਘ ਨੂੰ ਫੜ ਲਿਆ ਗਿਆ ਤੇ ਉਸਦਾ ਫੌਜਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਲਖਵੀਰ ਛੁੱਟੀ ‘ਤੇ ਘਰ ਆਇਆ ਹੋਇਆ ਸੀ। ਬੀਐਸਐਫ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਹੈ। ਪੁਲਿਸ ਲਖਵੀਰ ਸਿੰਘ ਦੇ ਘਰ ਅਤੇ ਹੋਰ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here