ਜਾਣੋ, ਕਿੰਨੇ ਦਿਨ ਵਿੱਚ ਤਿਆਰ ਹੁੰਦੀ ਹੈ ਗੰਨੇ ਦੀ ਫ਼ਸਲ | Ganne ki kheti

Sugarcane

ਆਈ ਬਸੰਤ, ਪਾਲਾ ਉਡੰਤ… | Sugarcane

ਬਸੰਤ ਦੀ ਦਸਤਕ ’ਤੇ ਕੁਝ ਕਿਸਾਨ ਵੀਰ ਗੰਨੇ ਦੀ ਖੇਤੀ ਕਿਵੇਂ ਕਰੀਏ (Ganne ki kheti kaise karen) ’ਤੇ ਵਿਚਾਰ ਕਰ ਰਹੇ ਹੋਣਗੇ। ਉਂਝ ਤਾਂ ਕਿਸਾਨ ਨੂੰ ਖੇਤੀ ਦਾ ਪੂਰਾ ਗਿਆਨ ਹੁੰਦਾ ਹੈ। ਖੇਤੀ ’ਚ ਸਰੀਰਕ ਤੇ ਮਾਨਸਿਕ ਅਨੁਕੂਲਤਾ ਦੋਵਾਂ ਦੀ ਲੋੜ ਹੰਦੀ ਹੈ, ਆਖਰ ਖੇਤੀ ਕਰਨਾ ਸੌਖਾ ਨਹੀਂ ਹੁੰਦਾ। ਇਸ ਲੇਖ ਨੂੰ ਪੜ੍ਹ ਕੇ ਕਿਸਾਨ ਵੀਰ ਬਿਹਤਰ ਤਰੀਕੇ ਨਾਲ ਗੰਨੇ ਦੀਖ ੇਤੀ ਕਿਵੇਂ ਕਰੀਏ (Ganne ki kheti kaise karen) ਜਾਣ ਸਕਣਗੇ। ਇੱਥੇ ਪੇਸ਼ ਬਿੰਦੂ ਤੁਹਾਡੀ ਗੰਨੇ ਦੀ ਖੇਤੀ (ganne ki kheti) ਕਰਨ ਦਾ ਸਹੀ ਹੱਲ ਦੇ ਸਕਦੇ ਹਨ।

Sugarcane

  1. ਗੰਨੇ ਦੀ ਵਿਸ਼ੇਸ਼ਤਾ।
  2. ਭਾਰਤ ’ਚ ਗੰਨਾ।
  3. ਗੰਨੇ ਨੂੰ ਉਗਾਉਣ ਦਾ ਸਮਾਂ।
  4. ਗੰਨੇ ਲਈ ਸਹੀ ਮਿੱਟੀ।
  5. ਗੰਨੇ ਦੇ ਬੀਜ।
  6. ਗੰਨੇ ਦੀ ਬਿਜਾਈ।
  7. ਗੰਨੇ ਦੀ ਰੋਪਾਈ।
  8. ਗੰਨੇ ਦੀ ਸਿੰਚਾਈ ਤੇ ਨਦੀਨਾਂ ਦਾ ਹੱਲ।
  9. ਗੰਨੇ ’ਚ ਕੀਟਨਾਸ਼ਕ ਤੇ ਖਾਦ।
ਆਓ ਵਿਚਾਰ ਕਰੀਏ | Sugarcane

ਗੰਨੇ ਦੀ ਵਿਸ਼ੇਸ਼ਤਾ (ganne ki kheti)

ਤੁਹਾਡੇ ਜੀਵਨ ’ਚ ਠੰਢ ਨਾਲ ਠਰਦੇ ਸਰੀਰ ’ਚ ਗੁੜ ਦੀ ਮਿਠਾਸ ਘੋਲਣ ਦਾ ਕੰਮ ਗੁੜ ਹੀ ਕਰਦਾ ਹੈ। ਪਰ ਇਹ ਗੁੜ ਕਿਸਾਨ ਵੀਰ ਦੀ ਪੂਰੀ ਲਗਨ ਤੇ ਮਿਹਨਤ ਨਾਲ ਕਰੀ ਗਈ ਗੰਨੇ ਦੀ ਖੇਤੀ ਦਾ ਫਲ ਹੈ। ਗੰਨੇ ਦੇ ਰਸ ਨਾਲ ਹੀ ਗੁੜ ਅਤੇ ਸ਼ੱਕਰ ਜਾਂ ਖੰਡ (ਖੰਡਸਾਰੀ) ਦਾ ਨਿਰਮਾਣ ਹੰੁਦਾ ਹੈ। ਗੰਨਾ ਇੱਕ ਮੁੱਖ ਕੱਚਾ ਮਾਲ ਹੈ ਜਿਸ ਦੀ ਵਰਤੋਂ ਕੁਟੀਰ ਉਦਯੋਗ ’ਚ ਕੀਤੀ ਜਾਂਦੀ ਹੈ। ਗਰਮੀ ’ਚ ਕੰਨੇ ਦਾ ਰਸ ਬੜੀ ਰਾਹਤ ਦਿੰਦਾ ਹੈ।

ਸਾਡੇ ਭਾਰਤ ’ਚ ਮੁੱਖ ਤੌਰ ’ਤੇ ਸੈਕ੍ਰਮ ਬਾਰਬੇਰੀ ਜਾਤੀ ਦੇ ਗੰਨੇ ਦੀ ਖੇਤੀ (ganne ki kheti) ਕੀਤੀ ਜਾਂਦੀ ਹੈ। ਗੰਨੇ ਦੀ ਇਹ ਜਾਤੀ ਗੁੜ ਤੇ ਖੰਡ ਲਈ ਲਾਈ ਜਾਂਦੀ ਹੈ।

ਭਾਰਤ ’ਚ ਮੁੱਖ ਰੂਪ ’ਚ ਗੰਨੇ ਲਈ ਪੰਜ ਖੋਜ ਕੇਂਦਰ ਹਨ। ਇਨ੍ਹਾਂ ਖੋਜ ਕੇਂਦਰਾਂ ’ਚ ਗੰਨੇ ਦੀ ਜਾਤੀ ਨੂੰ ਹੋਰ ਉੱਨਤ ਬਣਾਇਆ ਜਾਂਦਾ ਹੈ। ਅਤੇ ਗੰਨੇ ਦੀ ਸਾਰਥਕ ਵਰਤੋਂ ਕਰਨ ਦੇ ਉਪਾਅ ਵਿਕਸਿਤ ਕੀਤੇ ਜਾਂਦੇ ਹਨ। ਇਹ ਸ਼ਲਾਘਾਯੋਗ ਹੈ।

ਭਾਰਤ ’ਚ ਗੰਨਾ (ganne di kheti)

ਗੰਨਾ ਸਾਡੇ ਦੇਸ਼ ਦੀ ਇੱਕ ਨਗਦ ਫ਼ਸਲ ਹੈ। ਅਤੇ ਮਾਣ ਨਾਲ ਭਾਰਤ ਗੰਨੇ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। 2021 ਦੇ ਵਪਾਰਕ ਵਰ੍ਹੇ ’ਚ ਭਾਰਤ ’ਚ ਗੰਨੇ ਦੀ ਖੇਤੀ (ganne ki kheti) ਤੋਂ ਗੰਨੇ ਦੀ 5000 ਲੱਖ ਮੀਟਿ੍ਰਕ ਟਨ ਉਤਪਾਦਨ ਹੋਇਆ ਹੈ। ਅਤੇ ਇਸ ਕਾਰਨ ਪੂਰੇ ਵਿਸ਼ਵ ’ਚ ਭਾਰਤ ਖੰਡ ਦੇ ਉਤਪਾਦਨ ਹੀ ਨਹੀਂ ਵਰਤੋਂ ’ਚ ਵੀ ਪਹਿਲੇ ਸਥਾਨ ’ਤੇ ਰਿਹਾ ਹੈ। ਬ੍ਰਾਜੀਲ ਤੋਂ ਬਾਅਦ ਭਾਰਤ ਗੰਨਾ ਉਤਪਾਦਨ ’ਚ ਦੂਜੇ ਸਥਾਨ ’ਤੇ ਹੈ।

ਭਾਰਤੀ ਸੂਬਿਆਂ ’ਚ ਉੱਤਰ ਪ੍ਰਦੇਸ਼ ’ਚ ਸਭ ਤੋਂ ਜ਼ਿਆਦਾ ਗੰਨੇ ਦੀ ਖੇਤੀ (ganne ki kheti) ਕੀਤੀ ਜਾਂਦੀ ਹੈ। ਬਿਹਾਰ, ਮਹਾਂਰਾਸ਼ਟਰ, ਆਂਧਾਰਾ ਪ੍ਰਦੇਸ਼, ਗੁਜਰਾਤ, ਓੜੀਸ਼ਾ ਅਤੇ ਤਾਮਿਲਨਾਡੂ ਆਦਿ ’ਚ ਵੀ ਗੰਨੇ ਦੀ ਖੇਤੀ (ganne ki kheti) ਹੁੰਦੀ ਹੈ। ਗੰਨਾ ਸਾਡੇ ਦੇਸ਼ ’ਚ ਲਾਈ ਜਾਣ ਵਾਲੀ ਬਹੁਸਾਲਾ ਫਸਲ ਹੈ। ਅਤੇ ਇਸੇ ਕਾਰਨ ਹੀ ਇਹੀ ਭਾਰਤ ’ਚ ਪੰਜ ਕਰੋੜ ਦੇ ਲਗਭਗ ਕਿਸਾਨਾਂ ਦੀ ਆਮਦਨ ਦਾ ਸਰੋਤ ਹੈ। ਅਤੇ ਇਸੇ ਕਾਰਨ ਗੰਨੇ ਦੀ ਖੇਤੀ (ganne ki kheti) ’ਚ ਖੇਤੀ ਹਰ ਮਜ਼ਦੂਰ ਨੂੰ ਵੀ ਰੁਜ਼ਗਾਰ ਉਪਲੱਬਧ ਹੰੁਦਾ ਹੈ। ਭਾਵ ਇਹ ਰੁਜ਼ਗਾਰ ਦਾ ਮੁੱਖ ਸਰੋਤ ਵੀ ਹੈ।

ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਭਾਰਤ ’ਚ ਗੰਨੇ ਦੀ ਖੇਤੀ ਕਿਵੇਂ ਕਰੀਏ (Ganne ki kheti kaise karen) ਤਾਂ ਅੱਗੇ ਦਿੱਤੇ ਬਿੰਦੂਆਂ ਨੂੰ ਧਿਆਨ ਨਾਲ ਪੜ੍ਹੋ, ਸ਼ਾਇਦ ਤੁਹਾਨੂੰ ਉੱਤਰ ਮਿਲ ਜਾਵੇ।

Sugarcane

ਗੰਨਾ ਉਗਾਉਣ ਦਾ ਸਮਾਂ

ਗੰਨੇ ਦੀ ਖੇਤੀ (ganne ki kheti) ਸਾਲ ’ਚ ਦੋ ਵਾਰ ਕੀਤੀ ਜਾਂਦੀ ਹੈ।

  • ਪਹਿਲਾ ਬਸੰਤਕਾਲੀਨ ਭਾਵ ਮੱਧ ਫਰਵਰੀ ਤੋਂ ਮੱਧ ਮਾਰਚ ’ਚ ਕੀਤੀ ਜਾਂਦੀ ਹੈ।
  • ਦੂਜਾ ਸ਼ਰਦਕਾਲੀਨ ਭਾਵ ਮੱਧ ਸਤੰਬਰ ਤੋਂ ਮੱਧ ਅਕਤੂਬਰ ’ਚ ਕੀਤੀ ਜਾਂਦੀ ਹੈ।

ਜਲਵਾਯੂ ਬਦਲਾਅ ਦਾ ਗੰਨੇ ਦੀ ਫ਼ਸਲ ’ਤੇ ਜ਼ਿਆਦਾ ਪ੍ਰਭਾਵ ਨਹੀਂ ਦੇਖਿਆ ਗਿਆ ਹੈ। ਇਸ ਲਈ ਗੰਨੇ ਦੀ ਖੇਤ (ganne ki kheti) ’ਚ ਅਨਸ਼ਠੀ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ।

ਗੰਨੇ ਲਈ ਸਹੀ ਮਿੱਟੀ | Sugarcane

ਗੰਨੇ ਦੀ ਖੇਤੀ ਕਿਵੇਂ ਕਰੀਏ (Ganne ki kheti kaise karen) ਦੇ ਸਵਾਲ ਦਾ ਸਭ ਤੋਂ ਮੁੱਖ ਭਾਗ ਇਹੀ ਹੈ। ਤਾਂ ਗੰਨੇ ਦੀ ਖੇਤੀ ਲਈ ਉਪਜਾਊ ਮਿੱਟੀ ਅਤੇ ਪਾਣੀ ਦੀ ਉਪਲੱਬਧਤਾ ਦਾ ਬਹੁਲਤਾ ਹੋਣਾ ਸਹੀ ਹੈ। ਗੰਨੇ ਦੀ ਫ਼ਸਲ ਦੀ ਜੜ੍ਹ ’ਚ ਪਾਣੀ ਦਾ ਭਰਾਵ ਉਸ ਫ਼ਸਲ ਨੂੰ ਨਸ਼ਟ ਕਰ ਸਕਦਾ ਹੈ ਇਸ ਲਈ ਇਹ ਲੋੜ ਹੈ ਕਿ ਪਾਣੀ ਦੀ ਨਿਕਾਸੀ ਅਸਾਨੀ ਨਾਲ ਹੋਣੀ ਚਾਹੀਦੀ ਹੈ। ਇਸ ਲਈ ਮਿੰਟੀ ਦਾ ਬੁਹੁਤ ਮਹੱਤਵ ਹੈ। ਤਾਂ ਗੰਨੇ ਦੀ ਖੇਤੀ ਲਈ ਇਹ ਮਿੱਟੀ ਸਹੀ ਹੈ:

  • ਦੋਮਟ ਮਿੱਟੀ
  • ਕਾਲੀ ਭਾਰੀ ਮਿੱਟੀ
  • ਪੀਲੀ ਮਿੱਟੀ
  • ਅਤੇ ਥੋੜ੍ਹੀ ਰਤੀਲੀ ਮਿੱਟੀ

ਦੱਖਣੀ ਭਾਰਤ ’ਚ ਭਾਈ ਜਾਦ ਵਾਲੀ ਲਾਵਾ ਮਿੱਟੀ ’ਚ ਵੀ ਗੰਨੇ ਦੀ ਖੇਤੀ (ganne ki kheti) ਕੀਤੀ ਜਾਂਦੀ ਹੈ। ਪੁਰਾਤਣ ਸਮੇਂ ’ਚ ਸਿੰਧੂ ਘਾਟੀ ਦੀ ਸੱਭਿਅਤਾ ਦੇ ਸਮੇਂ ਰਾਜਸਥਾਨ ’ਚ ਪਾਏ ਮਿਲੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ’ਚ ਗੰਨੇ ਦੀ ਖੇਤੀ (ganne ki kheti) ਹੋਇਆ ਕਰਦੀ ਹੋਵੇਗੀ।

ਗੰਨੇ ਦੇ ਬੀਜ | Sugarcane

ਉੱਨਤ ਜਾਤੀ ਦਾ ਬੀਜ ਹੀ ਤੁਹਾਨੂੰ ਗੰਨੇ ਦੀ ਉੱਤਮ ਪੈਦਾਵਾਰ ਦੇਵੇਗਾ। ਗੰਨੇ ਦੀ ਖੇਤੀ ਕਿਵੇਂ ਕਰੀਏ (ganne ki kheti) ਇਹ ਬੀਜ ਵੀ ’ਤੇ ਵੀ ਨਿਰਭਰ ਕਰਦਾ ਹੈ। ਗੰਨੇ ਦਾ ਬੀਜ ਠੋਸ ਮੋਟਾ ਹੋਣਾ ਚਾਹੀਦਾ ਹੈ। ਰੋਗ ਰਹਿਤ ਬੀਜ ਤੁਹਨੂੰ ਨਿਸ਼ਚਿਤ ਰੂਪ ’ਚ ਉੱਨਤ ਫ਼ਸਲ ਦੀ ਗਾਰੰਟੀ ਦਿੰਦਾ ਹੈ। ਬੀਜ ਕਿਸੇ ਅਜਿਹੀ ਪੌਧਸ਼ਾਲਾ ਤੋਂ ਲਓ ਜਿੱਥੇ ਉਸ ਨੂੰ ਸਹੀ ਪਾਣੀ ਅਤੇ ਖਾਦ ਮਿਲੀ ਹੋਵੇ। ਫਸਲ ਬੀਜਣ ਤੋਂ ਪਹਿਲਾਂ ਬੀਜ ਦਾ ਟ੍ਰੀਟਮੈਂਟ ਜ਼ਰੂਰ ਕਰਵਾਓ। ਲਗਭਗ 30 ਤੋਂ 60 ਕੁਇੰਟਲ ਬੀਜ ਗੰਨੇ ਦੀ ਖੇਤੀ (ganne ki kheti) ਲਈ ਜ਼ਰੂਰੀ ਰਹਿਣਗੇ। ਉਂਝ ਇਹ ਗੰਨੇ ਦੀ ਮੋਟੀ ’ਤੇ ਵੀ ਨਿਰਭਰ ਕਰਦਾ ਹੈ। ਤਿੰਨ ਅੱਖ ਦੇ ਸਾਢੇ 37 ਹਜ਼ਾਰ ਪੌਦੇ ਪ੍ਰਤੀ ਏਕੜ ਅਤੇ ਦੋ ਅੰਖਾਂ ਵਾਲੇ 56 ਹਜ਼ਾਰ ਪੌਦੇ ਬਹੁਤ ਹੁੰਦੇ ਹਨ।

ਗੰਨੇ ਦੀ ਬਿਜਾਈ

ਬਸੰਤਕਾਲੀਨ ਅਤੇ ਸ਼ਰਦਕਾਲੀਨ ਗੰਨੇਦੀ ਖੇਤੀ ਦੇ ਸਮੇਂ ਅਤੇ ਉਸ ਦਾ ਮਹੱਤਵ ਤਾਂ ਤੁਸੀਂ ਜਾਣ ਗਏ। ਗੰਨੇ ਦੀ ਖੇਤੀ ਕਿਵੇਂ ਕਰੀਏ (ganne ki kheti) ਦੀ ਕਮੀ ’ਚ ਬਿਜਾਈ ਬਾਰੇ ਅੱਗੇ ਜਾਣਦੇ ਹਾਂ।

Sugarcane

ਗੰਨੇ ਦੀ ਬਿਜਾਈ ਤੋਂ ਪਹਿਲਾਂ ਖੇਤ ਦੀ ਖਬਰ ਲੈਣੀ ਬਹੁਤ ਜ਼ਰੂਰੀ ਹੈ। ਗੰਨੇ ਦੀ ਖੇਤੀ ਕਰਨ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ ਲੈਣਾ ਚਾਹੀਦਾ ਹੈ। ਜ਼ਮੀਨ ਪੱਧਰੀ ਹੋਵੇ ਇਸ ਗੱਲ ਦਾ ਕਿਸਾਨ ਵੀ ਜ਼ਰੂਰ ਧਿਆਨ ਰੱਖਣ। ਉੱਚੀ-ਨੀਵੀਂ ਜ਼ਮੀਨ ’ਤੇ ਗੰਨੇ ਦੀ ਖੇਤੀ ਮੁਸ਼ਕਿਲ ਹੰੁਦੀ ਹੈ। ਇਹ ਕਾਰਨ ਹੈ ਕਿ ਪਹਾੜੀ ਇਲਾਕਿਆਂ ਵਿੱਚ ਗੰਨੇ ਦੀ ਖੇਤੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਪੜਾਵਾਂ ’ਚ ਤੁਸੀਂ ਆਪਣਾ ਖੇਤ ਤਿਆਰ ਕਰ ਸਕਦੇ ਹੋ।

ਜ਼ਮੀਨ ਦੀ ਗੁਡਾਈ ਥੋੜ੍ਹੀ ਡੂੰਘੀ ਹੋਣੀ ਚਾਹੀਦੀ ਹੈ – ਮਤਲਬ ਗੰਨੇ ਦੀਆਂ ਜੜ੍ਹਾਂ ਨੂੰ ਫੈਲਣ ਅਤੇ ਵਧਣ-ਫੁੱਲਣ ਲਈ ਸਹੀ ਜਗ੍ਹਾ ਮਿਲਣੀ ਬਹੁਤ ਜ਼ਰੂਰੀ ਹੈ। ਗੁਡਾਈ ਕਰਦੇ ਸਮੇਂ ਪੁਰਾਣੀ ਉਗਾਈ ਹੋਈ ਫ਼ਸਲ ਦੀ ਰਹਿੰਦ-ਖੰੂਹਦ ਵੀ ਨਹੀਂ ਰਹਿਣੀ ਚਾਹੀਦੀ।

  • ਜ਼ਮੀਨ ਨੂੰ ਵਾਹੁਣ ਤੋਂ ਬਾਅਦ ਇਸ ’ਚ ਪੁਰਾਣੀ ਗੋਹੇ ਦੀ ਖਾਦ ਪਾਓ। (Sugarcane)
  • ਖਾਦ ਪਾਉਣ ਤੋਂ ਬਾਅਦ ਮੁੜ ਜ਼ਮੀਨ ਨੂੰ ਵਾਹ ਦਿਓ ਤਾਂ ਕਿ ਗੋਹੇ ਦੀ ਖਾਦ ਮਿੱਟੀ ’ਚ ਚੰਗੀ ਤਰ੍ਹਾਂ ਮਿਲ ਜਾਵੇ।
  • ਇਸ ਪ੍ਰਕਿਰਿਆ ਤੋਂ ਬਾਅਦ ਜ਼ਮੀਨ ’ਚ ਪਾਣੀ ਦਾ ਛਿੜਕਾਅ ਕਰੋ। ਗੰਨੇ ਦੀ ਖੇਤੀ ਤੋਂ ਪਹਿਲਾਂ ਸਿੰਚਾਈ ਦੀ ਪ੍ਰਕਿਰਿਆ ਨੂੰ ਪਲੇਵ ਕਹਿੰਦੇ ਹਨ।
  • ਜ਼ਮੀਨ ਦੀ ਉੱਪਰੀ ਸਤਹਿ ਦੇ ਸੁੱਕਣ ਤੋਂ ਬਾਅਦ ਗੰਨੇ ਦੀ ਫ਼ਸਲ ਉਗਾਉਣ ਲਈ ਜ਼ਮੀਨ ਨੂੰ ਵਾਹੁਣਾ ਚਾਹੀਦਾ ਹੈ। ਤੁਸੀਂ ਰੋਟਾਵੇਟਰ ਦੀ ਵਰਤੋਂ ਇਸ ਲਈ ਕਰੋ।

ਹੁਣ ਤੁਹਾਨੂੰ ਗੰਨੇ ਦੀ ਖੇਤੀ ਲਈ ਤੁਹਾਡਾ ਖੇਤ ਸ਼ੁਰੂਆਤੀ ਪੜਾਅ ਲਈ ਤਿਆਰ ਹੈ। ਖੇਤ ਦੀ ਭੁਰਭੁਰੀ ਮਿੱਟੀ ਕਰਾਹੇ ਦੀ ਸਹਾਇਤਾ ਨਾਲ ਪੱਧਰ ਕਰ ਲਓ। ਗੰਨੇ ਦੀ ਖੇਤੀ ਕਿਵੇਂ ਕਰੀਏ ਦਾ ਅੱਧਾ ਕੰਮ ਪੂਰਾ ਹੋ ਗਿਆ। ਕਿਉਂਕਿ ਜ਼ਮੀਨ ਜਦੋਂ ਫ਼ਸਲ ਲਈ ਚੰਗੀ ਤਰ੍ਹਾਂ ਤਿਆਰ ਹੋਵੇ ਤਾਂ ਨਤੀਜੇ ਵੀ ਵਧੀਆ ਆਉਂਦੇ ਹਨ। ਤੁਹਾਡੀ ਪੱਧਰ ਕੀਤੀ ਗਈ ਜ਼ਮੀਨ ’ਚ ਹੁਣ ਐਨਪੀਦੇ ਨੂੰ 12:32:16 ਦੇ ਅਨੁਪਾਤ ’ਚ ਲਗਭਗ 250 ਕਿੱਲੋ ਦਾ ਛਿੜਕਾਅ ਕਰ ਦਿਓ। ਹੁਦ ਤੁਹਾਡੀ ਜ਼ਮੀਨ ਬਿਜਾਈ ਲਈ ਤਿਆਰ ਹੈ।

ਗੰਨੇ ਦੀ ਰੋਪਾਈ (ਬਿਜਾਈ) | Ganne ki kheti

ਗੰਨੇ ਦੀ ਖੇਤੀ ਲਈ ਤਿਆਰ ਪੌਧ ’ਤੇ 100 ਲੀਟਰ ਪਾਣੀ ’ਚ 3 ਕਿੱਲੋ ਸਲਫ਼ਰ WDG ਦਾ ਛਿੜਕਾਅ ਕਰੋ। ਇਸ ਨਾਲ ਫ਼ਸਲ ’ਚ ਬਿਮਾਰੀ ਨਹੀਂ ਫੈਲੇਗੀ ਅਤੇ ਵਿਕਾਸ ਚੰਗੀ ਤਰ੍ਹਾਂ ਹੋਵੇਗਾ। ਗੰਨੇ ਦੀਆਂ ਪੋਰੀਆਂ ਨੂੰ ਇਸ ਤਰ੍ਹਾਂ ਲਾਓ ਕਿ ਅੱਖਾਂ ਖੇਲ ਦੇ ਨਾਲ ਰਹਿਣ।
ਗੰਨੇ ਦੀ ਖੇਤੀ (ganne ki kheti) ਲਈ ਦੋ ਤਰ੍ਹਾਂ ਦੀ ਰੋਪਾਈ (ਬਿਜਾਈ) ਦਾ ਜ਼ਿਕਰ ਮਿਲਦਾ ਹੈ।

  1. ਰਿਜ ਜਾਂ ਫਰੋ ਵਿਧੀ – ਇਸ ਵਿਧੀ ’ਚ ਜ਼ਮੀਨ ’ਚ ਖੇਲਾਂ ਬਣਾਈਆਂ ਜਾਂਦੀਆਂ ਹਨ। ਇਹ ਖੇਲਾਂ ਦੋ ਤੋਂ ਢਾਈ ਫੁੱਲ ਦੀ ਦੂਰੀ ’ਤੇ ਹੋਣੀਆਂ ਚਾਹੀਦੀਆਂ ਹਨ। ਧਿਆਨ ਰਹੇ ਕਿ ਖੇਲਾਂ ਇਸ ਤਰ੍ਹਾਂ ਬਣਾਈਆਂ ਜਾਣ ਕਿ ਉਨ੍ਹਾਂ ਵਿੱਚ ਪਾਣੀ ਨਾ ਭਰੇ। ਅਤੇ ਪਾਣੀ ਜ਼ਿਆਦਾ ਭਰ ਜਾਣ ਦੀ ਹਾਲਤ ’ਚ ਉਸ ਨੂੰ ਖਾਲੀ ਕਰਨਾ ਸੌਖਾ ਹੋਵੇ। ਭਾਵ ਜਲ ਨਿਕਾਸੀ ਦੀ ਵਿਵਸਥਾ ਨਾਲੀਆਂ ਦੇ ਦੋਵਾਂ ਪਾਸਿਆਂ ’ਤੇ ਹੋਣੀ ਚਾਹੀਦੀ ਹੈ।
  2. ਪੱਧਰ ਕਰਨ ਦੀ ਵਿਧੀ – ਗੰਨੇ ਦੀ ਖੇਤੀ (ganne ki kheti) ਦੇ ਰੋਪਾਈ ’ਚ ਇਹ ਇੱਕ ਪਰੰਪਰਾਗਤ ਵਿਧੀ ਹੈ। ਇਸ ਵਿਧੀ ਨੂੰ ਕਈ ਕਿਸਾਨ ਵੀਰ ਭਾਰਤ ’ਚ ਅੱਜ ਵੀ ਪਸੰਦ ਕਰਦੇ ਹਨ। ਇਸ ਵਿਧੀ ’ਚ ਦੋ ਤੋਂ ਢਾਈ ਫੁੱਟ ਦੀ ਦੂਰੀ ’ਤੇ ਖੇਲਾਂ ਪੁੱਟੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਇਸ ’ਚ ਗੰਨੇ ਦੇ ਤਿੰਨ ਅੱਖਾਂ ਵਾਲੇ ਟੁਕੜੇ ਪਾ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ ਕਰਾਹੇ ਦੀ ਸਹਾਇਤਾ ਨਾਲ ਜ਼ਮੀਨ ਨੂੰ ਪੱਧਰ ਕਰ ਦਿੱਤਾ ਜਾਂਦਾ ਹੈ।
  3. ਬਿਜਾਈ ਮਸ਼ੀਨ ਸੀਡਰ ਕਟਰ ਪਲਾਂਟਰ ਦੁਆਰਾ ਵੀ ਕਿਸਾਨ ਵੀਰ ਗੰਨਾ ਬੀਜ ਸਕਦੇ ਹਨ।

ਬਸੰਤਕਾਲੀਨ ਬਿਜਾਈ ’ਚ ਖੇਲਾਂ ਨੂੰ ਦੋ ਤੋਂ ਢਾਈ ਤੇ ਸ਼ਰਦ ਕਾਲੀਨ ’ਚ ਦੋ ਤੋਂ ਤਿੰਨ ਫੁੱਟ ਪੁੱਟੀ ਜਾਣਾ ਸਹੀ ਮੰਨਿਆ ਗਿਆ ਹੈ।
ਖੇਲਾਂ ਬਣਾਉਣ ਦੇ ਕਾਰਨ

  • ਸੂਰਜ ਦੀ ਸਹੀ ਰੌਸ਼ਨੀ
  • ਜ਼ਿਆਦਾ ਹਵਾ, ਜਿਸ ਨਾਲ ਗੰਨਾ ਜ਼ਿਆਦਾ ਹੁੰਦਾ ਹੈ।
  • ਕਟਾਈ-ਛਟਾਈ ਆਦਿ ਲਈ ਸਹੀ ਸਥਾਨ।
  • ਮਸ਼ੀਨਾਂ ਲਈ ਸਥਾਨ।
  • ਅੰਦਰੂਨੀ ਫ਼ਸਲਾਂ ਲਈ ਉਪਯੋਗੀ।

Sugarcane

ਗੰਨੇ ਦੀ ਸਿੰਚਾਈ ਅਤੇ ਨਦੀਨਾਂ ਦਾ ਹੱਲ (Sugarcane)

ਬਸੰਤ ’ਚ ਗੰਨੇ ਦੀ ਖੇਤੀ ਲਈ 6 ਵਾਰ ਸਿੰਚਾਈ ਦੀ ਜ਼ਰੂਰਤ ਪੈਂਦੀ ਹੈ। ਇਯ ’ਚੋਂ ਚਾਰ ਵਾਰ ਸਿੰਚਾਈ ਸਾਲ ਤੋਂ ਪਹਿਲਾਂ ਹੁੰਦਾ ਹੈ। ਵਰਖਾ ਤੋਂ ਦੋ ਵਾਰ ਅਤੇ ਸਿੰਚਾਈ ਦੀ ਲੋੜ ਹੁੰਦੀ ਹੈ। ਜ਼ਿਆਦਾ ਮੀਂਹ ਵਾਲੇ ਤਰਾਈ ਖੇਤਰਾਂ ’ਚ ਚਾਰ ਵਾਰ ਹੀ ਸਿੰਚਾਈ ਕੀਤੀ ਜਾਂਦੀ ਹੈ। ਦੋ ਜਾਂ ਤਿੰਨ ਮੀਂਹ ਤੋਂ ਪਹਿਲਾਂ ਅਤੇ ਇੱਕ ਮੀਂਹ ਤੋਂ ਬਾਅਦ ਗੰਨੇ ਦੀ ਫ਼ਸਲ ’ਚ ਨਦੀਨਾਂ ਦੀ ਸਮੱਸਿਆ ਹੁੰਦੀ ਹੈ।

ਨਦੀਨਾਂ ’ਤੇ ਕਾਬੂ ਕੁਦਰਤੀ ਤੇ ਰਸਾਇਣਿਕ ਦੋਵਾਂ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਕੁਦਰਤੀ ਤਰੀਕੇ ’ਚ ਗੰਨੇ ਦੇ ਖੇਤ ’ਚ ਮਹੀਨੇ ’ਚ ਇੱਕ ਵਾਰ ਗੋਡੀ ਕੀਤੀ ਜਾਂਦੀ ਹੈ। ਭਾਵ ਫਸਲ ਦੌਰਾਨ 3 ਤੋਂ 4 ਵਾਰ। ਇਸ ਵਿਧੀ ’ਚ ਖੇਤ-ਮਜ਼ਦੂਰਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ।
ਰਸਾਇਣਾਂ ਨਾਲ ਨਦੀਨਾਂ ਨੂੰ ਨਸ਼ਟ ਤਾਂ ਨਹੀਂ ਕੀਤਾ ਜਾ ਸਕਦਾ ਪਰ ਕੰਟਰੋਲ ਹੋ ਸਕਦਾ ਹੇ।

ਰਸਾਇਣਿਕ ਨਦੀਨ ਕੰਟਰੋਲ ’ਚ ਗੰਨੇ ਦੀ ਫਸਲ ’ਚ ਰੋਪਾਈ (ਬਿਜਾਈ) ਤੋਂ ਬਾਅਦ ਐਟ੍ਰਾਜਿਨ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਬੀਜ ਪੁੰਗਰਣ ਦੇ ਸਮੇਂ 2-4 ਡੀ ਸੋਡੀਅਮ ਸਲਟ ਦਾ ਛਿੜਕਾਅ ਹੁੰਦਾ ਹੈ।

ਗੰਨੇ ’ਚ ਕੀਟਨਾਟਸ਼ਕ ਅਤੇ ਖਾਦ (Sugarcane)

ਗੰਨੇ ਦੀ ਖੇਤੀ ਕਿਵੇਂ ਕਰੀਏ (ganne ki kheti) ਦੇ ਮੁੱਖ ਪੜਾਵਾਂ ’ਚੋਂ ਇਹ ਇੱਕ ਹੈ। ਗੰਨੇ ਦੇ ਰੋਗ ਹੋਣ ਦਾ ਮੁੱਖ ਕਾਰਨ ਬੀਜ ਹੁੰਦਾ ਹੈ। ਇਸ ਦੇ ਹੱਲ ਲਈ ਤੁਸੀਂ

  • ਉੱਚ ਕੋਟੀ ਦੇ ਬੀਜਾਂ ਦੀ ਵਰਤੋਂ ਕਰੋ
  • ਬੀਜ ਨੂੰ ਰੋਗ ਮੁਕਤ ਕਰਵਾਓ (ਟ੍ਰੀਟਮੈਂਟ)
  • ਸਿਰਫ਼ ਸਿਫਾਰਿਸ਼ ਕਿਸਮਾਂ ਲਈ ਲਓ
  • ਗੰਨੇ ਦੀ ਖੇਤੀ ਲਈ ਅੰਠ ਮਹੀਨੇ ਦਾ ਬੀਜ ਵਰਤੋ

ਗੰਨੇ ਦੇ ਰੋਗ ਅਤੇ ਰੋਕਥਾਮ ’ਚ ਕੁਝ ਨਾਂਅ

ਰੋਗ ਰੋਕਥਾਮ ਲਈ
ਲਾਲ ਸੜਨ ਰੋਗ  ਕਾਰਬੋਂਡਾਜਿਮ
ਕੰਡੁਆ ਰੋਗ  ਕਾਰਬੋਡਾਜਿਮ ਜਾਂ ਕਾਰਬੋਕਸਿਨ
ਉਕਠਾ ਰੋਗ  ਕਾਰਬੋਂਡਾਜਿਮ
ਗ੍ਰਾਸੀ ਸੂਟ  ਉਪਚਾਰਿਤ ਬੀਜ
ਸਫ਼ੈਦ ਮੱਖੀ  ਐਸੀਟਾਮਿਪਿ੍ਰਡ ਜਾਂ ਟਮਿਡਾਕਲੋਪਿ੍ਰਡ
ਪਾਈਰਿੱਲਾ  ਕਵਿਨਾਲਫਾਸ 25 ਈ.ਸੀ. ਜਾਂ ਮੈਲਾਥਿਆਨ 50 ਈ.ਸੀ.
  • ਗੰਨੇ ਦੀ ਫ਼ਸਲ (Sugarcane) ’ਚ ਨਮੀ ਦੇ ਕਾਰਨ ਫੰਗਸ ਦਾ ਵਧਣਾ ਆਮ ਗੱਲ ਹੈ। ਇਸ ਲਈ ਪਾਣੀ ਨੂੰ ਗੰਨੇ ਦੀ ਜੜ੍ਹ ’ਚ ਇਕੱਠਾ ਨਾ ਹੋਣ ਦਿਓ।
  • ਗੰਨੇ ਦੀ ਖੇਤੀ ਕਰਦੇ ਸਮੇਂ ਬਿਜਾਈ ਤੋਂ ਬਾਅਦ ਇਸ ’ਚ ਫੋਰੇਟ ਅਤੇ ਗਾਮਾ Hc 1 ਦੀ ਵਰਤੋਂ ਕਰੋ। ਤੁਸੀਂ ਚਾਹੋ ਤਾਂ ਵਿਡੋਲ ਦੀ ਵਰਤੋਂ ਕਰ ਸਕਦੇ ਹੋ।
  • ਇਸ ਦੀ ਲੰਬਾਈ ਵਧਣ ਲਈ ਸ਼ਹਿਡੋਲ 1000 ਜਾਂ ਏਡਿ੍ਰਨ ਦੀ ਵਰਤੋਂ ਕਰ ਸਕਦੇ ਹੋ।

ਕਿਸਾਨ ਵੀਰ ਆਪਣੇ ਖੇਤਾਂ ’ਚ ਜੈਵਿਕ ਖਾਦ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਨ। ਇਸ ਨਾਲ ਅਸੀਂ ਮਿੱਟੀ ਦੀ ਗੁਣਵੱਤਾ ਨੂੰ ਵੀ ਚੰਗਾ ਬਣਾ ਸਕਾਂਗੇ। ਇਹ ਅੱਗੇ ਦੇ ਸਮੇਂ ’ਚ ਰਸਾਇਣਾਂ ਨਾਲ ਬੰਜਰ ਨਹੀਂ ਹੋਵੇਗੀ।

ਗੰਨੇ ਦੀ ਖੇਤੀ (ganne ki kheti) ਕਰਦੇ ਸਮੇਂ ਤੁਹਾਨੂੰ ਸਿਓਂਕ ਦਾ ਹੱਲ ਵੀ ਕਰਨਾ ਪੈ ਸਕਦਾ ਹੈ। ਇਸ ਤੋਂ ਬਚਾਅ ਲਈ

  • ਫੇਨਵਲਰੇਟ 0.4 ਪ੍ਰਤੀਸ਼ਤ ਧੂਲ (ਟਾਟਾਫੋਨ 0.4 ਪ੍ਰਤੀਸ਼ਤ ਧੂਲ) 25.0 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦਾ ਛਿੜਕਾਅ ਕਰੋ।
  • ਤੁਸੀਂ ਲਿੰਡੇਨ 1.3 ਪ੍ਰਤੀਸ਼ਤ ਧੂਲ 25 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਦੀ ਵਰਤੋਂ ਕਰ ਸਕਦੇ ਹੋ।
  • ਸਿਓਂਕ ਤੋਂ ਪ੍ਰਭਾਵਿਤ ਫ਼ਸਲ ਨੂੰ ਕੱਟ ਕੇ ਵੱਖਰੀ ਜਗ੍ਹਾ ’ਤੇ ਨਿਪਟਾਰਾ ਕੀਤਾ ਜਾ ਸਕਦਾ ਹੈ।
  • 10 ਕੁਇੰਟਲ ਪ੍ਰਤੀ ਹੈਕਟੇਅਰ ਨਿੰਮ੍ਹ ਦੀ ਖਲ ਬਿਜਾਈ ਤੋਂ ਪਹਿਲਾਂ ਪਾ ਲਓ।

ਇਹ ਕੀਟਟਾਸ਼ਕ ਤੁਸੀਂ ਗੰਨੇ ਦੇ ਨੇੜੇ ਇੱਕ ਖੇਲ ਬਣਾ ਕੇ ਉਸ ’ਤੇ ਪਾ ਕੇ ਵਰਤੋ। ਬਸੰਤਕਾਲੀਨ ਗੰਨੇ ਦੀ ਖੇਤੀ ’ਚ ਅੰਕੁਰ ਭੇਦਕ ਫਸਲ ਨੂੰ ਪ੍ਰਭਾਵਿਤ ਕਰਦਾ ਹੈ। ਗਰਮੀਆਂ ’ਚ ਇਸ ਦਾ ਅਸਰ ਜ਼ਿਆਦਾ ਰਹਿੰਦਾ ਹੈ। ਇਸ ਲਈ ਤੁਸੀਂ ਕਲੋਰੋਪਾਈਰਿਫਾਸ ਜਾਂ ਫੋਰੇਟ ਦੀ ਵਰਤੋਂ ਕਰ ਸਕਦੇ ਹੋ। ਛਿੜਕਾਅ ਤੋਂ ਬਾਅਦ ਫਸਲ ਨੂੰ ਢਕਣਾ ਜ਼ਰੂਰੀ ਹੁੰਦਾ ਹੈ।

ਇਹ ਵੀ ਪੜ੍ਹੋ : ਆਲੂਆਂ ਦੀ ਫਸਲ ਵੇਚਣ ਲਈ ਨਹੀਂ ਖਾਣੇ ਪੈਣਗੇ ਧੱਕੇ

ਸਾਵਧਾਨੀ – ਆਪਣੀ ਗੰਨੇ ਦੀ ਫਸਲ ’ਚ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਸਮੇਂ

  • ਮੂੰਹ ਨੂੰ ਢਕ ਕੇ ਰੱਖੋ।
  • ਮਾਸਕ ਜਾਂ ਮੋਟਾ ਕੱਪੜਾ ਵਰਤਿਆ ਜਾ ਸਕਦਾ ਹੈ।
  • ਹੱਥਾਂ ’ਚ ਦਸਤਾਨੇ ਪਹਿਨ ਕੇ ਛਿੜਕਾਅ ਕਰੋ।
  • ਗੰਨੇ ਦੇ ਖੇਤ ’ਚ ਛਿੜਕਾਅ ਤੋਂ ਪਹਿਲਾਂ ਨਮੀ ਰੱਖੋ।
  • ਖਾਦ ਤੇ ਸਪਰੇਅ ਦਾ ਛਿੜਕਾਅ ਬਿਜਾਈ ਤੋਂ ਵੀਹ ਦਿਨ ਬਾਅਦ ਕਰੋ।

ਖਾਦਾਂ ’ਚ ਜ਼ਹਿਰੀਲੇ ਰਸਾਇਣਿਕ ਪਦਾਰਥ ਹੁੰਦੇ ਹਨ ਜੋ ਮਨੁੱਖੀ ਸਰੀਰ ਲਈ ਖ਼ਤਰਨਾਕ ਹੁੰਦੇ ਹਨ। ਖੇਤ ’ਚ ਨਮੀ ਰੱਖਣ ਨਾਲ ਰਸਾਇਣਿਕ ਰਹਿੰਦ ਖੂੰਹਦ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦੇ।

ਸਿੱਟਾ

ਇਸ ਲੇਖ ਤੋਂ ਬਾਅਦ ਤੁਹਾਨੂੰ ਗੰਨੇ ਦੀ ਖੇਤੀ ਕਿਵੇਂ ਕਰੀਏ (Ganne ki kheti kaise karen) ਦਾ ਜਵਾਬ ਮਿਲ ਗਿਆ ਹੋਵੇਗਾ। ਗੰਨੇ ਦੇ ਉਤਪਾਦਨ ਲਈ ਗਰਮ ਤੇ ਨਮੀ ਵਾਲੇ ਖੇਤਰ ਸਭ ਤੋਂ ਸਹੀ ਰਹਿੰਦੇ ਹਨ। ਇਸ ਲਈ ਭਾਰਤ ’ਚ ਗੰਨਾ ਇੱਕ ਮੁੱਖ ਫ਼ਸਲ ਹੈ। ਇਹ ਵਿਦੇਸ਼ੀ ਮੁਦਰਾ ਪ੍ਰਾਪਤ ਕਰਨ ’ਚ ਸਹਾਇਕ ਹੈ। ਇਸ ਦੀ ਖੇਤੀ ਅੱਠ ਤੋਂ ਦਸ ਮਹੀਨਿਆਂ ਦੀ ਹੁੰਦੀ ਹੈ। ਕਿਸਾਨ ਵੀਰ ਆਪਣੀ ਸਮਝ, ਬੁੱਧੀ ਅਤੇ ਇਸ ਲੇਖ ’ਚ ਪ੍ਰਗਟ ਕੀਤੇ ਵਿਚਾਰਾਂ ਨੂੰ ਸਮਝਣ। ਗੰਨੇ ਦੀ ਖੇਤੀ ਕਰ ਕੇ ਬਹੁਤ ਮੁਨਾਫ਼ਾ ਕਮਾਓ ਇਹ ਅਸੀਂ ਦੁਆ ਕਰਦੇ ਹਾਂ। ਧੰਨਵਾਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ