ਇਸ ਪਿੰਡ ਨੇ ਲੈ ਲਿਆ ਵੱਡਾ ਫ਼ੈਸਲਾ, ਹੁਣ ਨਹੀਂ ਹੋਵੇਗੀ ਇਹ ਬੁਰਾਈ

ਪਿੰਡ ਝਾੜੀ ਵਾਲਾ ਦੀ ਨਗਰ ਪੰਚਾਇਤ ਸਮੂਹ ਨਗਰ ਨਿਵਾਸੀਆਂ ਅਤੇ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਖਿਲਾਫ ਪਾਇਆ ਮਤਾ | Drug Adiction

ਗੁਰੂਹਰਸਹਾਏ (ਸਤਪਾਲ ਥਿੰਦ): ਪੂਰੇ ਪੰਜਾਬ ਤਰਾਂ ਹਲਕਾ ਗੁਰੂਹਰਸਹਾਏ ਵਿੱਚ ਵੀ ਨਸ਼ਿਆ ਦਾ ਛੇਵਾਂ ਦਰਿਆ ਵੱਗ ਰਿਹਾ ਹੈ ਜਿਸ ਕਾਰਨ ਕਈ ਨੋਜਵਾਨ ਨਸ਼ਿਆ ਭੇਟ ਚੜ੍ਹ ਆਪਣੀ ਜੀਵਨ ਲੀਲਾ ਖਤਮ ਕਰ ਚੁੱਕੇ ਹਨ ਤੇ ਕਈ ਘਰਾਂ ਦੇ ਚਿਰਾਗ ਡੁੱਬ ਗੇ ਚਿੱਟੇ ਦੀ ਭੇਟ ਚੜ ਕੇ ਜਿਸ ਨੂੰ ਦੇਖਦਿਆਂ ਪਿੰਡ ਝਾੜੀ ਵਾਲਾ ਦੀ ਸਮੂਹ ਪਿੰਡ ਵਾਸੀਆਂ ਗ੍ਰਾਮ ਪੰਚਾਇਤ ਵਲ਼ੋ ਨਸ਼ਿਆ ਖਿਲਾਫ਼ ਇੱਕ ਲਿਖਤੀ ਮਤਾ ਪਾ ਦਿੱਤਾ ਗਿਆ ਹੈ ਕਿ ਜੇਕਰ ਕੋਈ ਪਿੰਡ ਵਿੱਚ ਕਿਸੇ ਪ੍ਰਕਾਰ ਦਾ ਨਸ਼ਾ ਵੇਚਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੇ। (Drug Adiction)

ਜੇਕਰ ਕੋਈ ਨਸ਼ਾ ਵੇਚਦਾ ਪਾਇਆ ਗਿਆ ਉਸ ਨੂੰ 2 ਲੱਖ ਰੁਪਏ ਜੁਰਮਾਨੇ ਨਾਲ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਈ ਨਸ਼ਾ ਵੇਚਣ ਵਾਲੇ ਨਾਲ ਸਾਝ ਰੱਖਦਾ ਉਸ ਵਿਰੁੱਧ ਵੀ ਕਾਰਵਾਈ ਹੋਵੇਗੀ ਪਿੰਡ ਦੇ ਇਕਜੁੱਟ ਇਸ ਫ਼ੈਸਲੇ ਦੀ ਚਾਰੇ ਪਾਸੋ ਸ਼ਲਾਘਾ ਹੋ ਰਹੀ ਹੈ।

drug-addiction