ਗੁਰਦਾਸਪੁਰ ’ਚ ਡਰੋਨ ਨਾਲ ਤਸਕਰੀ ਦੀ ਸਾਜਿਸ਼ ਨਾਕਾਮ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਸਰਹੱਦੀ ਸੁਰੱਖਿਆ ਬਲ ਨੇ ਪੰਜਾਬ ਦੇ ਗੁਰਦਾਸਪੁਰ ਸੈਕਟਰ ’ਚ ਕੌਮਾਂਤਰੀ ਸਰਹੱਦ ’ਤੇ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਪਾਕਿਸਤਾਨ ਵੱਲੋਂ ਡਰੋਨ ਨਾਲ ਨਸ਼ੀਲੇ ਪਦਾਰਥਾਂ ਦਾ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੀਐਸਐਫ ਦੇ ਜਨ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਲਗਭਗ 00.50 ਵਜੇ ਗੁਰਦਾਸਪੁਰ ਦੇ ਪੰਜਗ੍ਰਾਈ ਖੇਤਰ ’ਚ ਸਰਹੱਦ ’ਤੇ ਤਾਇਨਾਤ ਫੌਜੀਆਂ ਨੇ ਪਾਕਿਸਤਾਨ ਵੱਲੋਂ ਭਾਰਤ ਵੱਲ ਆਉਣ ਵਾਲੀ ਸ਼ੱਕੀ ਉਡਾਣਾਂ ਦੀ ਆਵਾਜ਼ ਸੁਣਾਈ ਦਿੱਤੀ।
ਉਨਾਂ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਨੇ ਕੋਲ ਜਾ ਕੇ ਦੇਖਿਾ ਤਾਂ ਉਹ ਇੱਕ ਡਰੋਨ ਨਿਕਿਲਆ। ਜਵਾਨਾਂ ਨੇ ਡਰੋਨ ’ਤੇ ਫਾਈਰਿੰਗ ਕੀਤੀ। ਬੀ.ਐਸ.ਐਫ ਨੇ ਟਰੇਨਰ ਦਸਤੇ ਨਾਲ ਘੱਗਰ ਅਤੇ ਸਿੰਘੋਕੇ ਪਿੰਡਾਂ ਦੇ ਇਲਾਕੇ ਵਿੱਚ ਤਲਾਸ਼ੀ ਦੌਰਾਨ ਹੁਣ ਤੱਕ ਸ਼ੱਕੀ ਪਾਬੰਦੀਸ਼ੁਦਾ ਪਦਾਰਥ ਦੇ ਦੋ ਪੀਲੇ ਰੰਗ ਦੇ ਪੈਕਟ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਖੋਜ ਹਾਲੇ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ