ਪੰਜਾਬ ਦੇ ਇਸ ਹਲਕੇ ਨੂੰ ਡਾ. ਬਲਜੀਤ ਕੌਰ ਨੇ 1286.22 ਲੱਖ ਰੁਪਏ ਦਾ ਦਿੱਤਾ ਤੋਹਫ਼ਾ

Dr. Baljit Kaur
Dr. Baljit Kaur

ਝੋਨੇ ਦੀ ਕਟਾਈ ਹੋਣ ਉਪਰੰਤ ਸੁਰੂ ਹੋਵੇਗਾ ਕੰਮ

ਮਲੋਟ (ਮਨੋਜ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਲੋਟ ਹਲਕੇ ਦੇ ਪਿੰਡਾਂ ਵਿਚੋਂ ਬਾਰਿਸਾਂ ਦੇ ਪਾਣੀ ਦੀ ਤੇਜੀ ਨਾਲ ਨਿਕਾਸੀ ਲਈ 1286.22 ਲੱਖ ਰੁਪਏ ਨਾਲ 47 ਹਜਾਰ 300 ਫੁੱਟ ਲੰਬੀ ਪਾਇਪ ਲਾਇਨ ਪਾਉਣ ਦਾ ਪ੍ਰੋਜੈਕਟ ਮੰਜੂਰ ਕੀਤਾ ਗਿਆ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ: Baljit Kaur ਨੇ ਦਿੱਤੀ ਹੈ।

ਕੈਬਨਿਟ ਮੰਤਰੀ (Baljit Kaur) ਨੇ ਕਿਹਾ ਕਿ ਇਸ ਹਲਕੇ ਦੇ ਕਈ ਪਿੰਡਾਂ ਦੀ ਆਬਾਦੀ ਨੀਵੇਂ ਥਾਂਵਾਂ ਤੇ ਹੈ ਅਤੇ ਅਕਸਰ ਬਾਰਿਸਾਂ ਸਮੇਂ ਇੱਥੇ ਪਾਣੀ ਭਰ ਜਾਂਦਾ ਹੈ ਜਦ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਢੁੱਕਵਾਂ ਪ੍ਰਬੰਧ ਨਹੀਂ ਸੀ ਜਿਸ ਕਾਰਨ ਅਜਿਹੇ ਪਿੰਡਾਂ ਦੇ ਲੋਕਾਂ ਨੂੰ ਵੱਡੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੀਂਹ ਦਾ ਪਾਣੀ ਕਈ ਕਈ ਦਿਨ ਤੱਕ ਖੜ੍ਹਾ ਰਹਿੰਦਾ ਸੀ। ਜਿਸ ਨਾਲ ਬਿਮਾਰੀ ਫੈਲਣ ਦੇ ਡਰ ਦੇ ਨਾਲ ਨਾਲ ਇਸ ਨਾਲ ਘਰਾਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਸੀਪਰ ਹੁਣ ਪੰਜਾਬ ਸਰਕਾਰ ਨੇ ਇੰਨ੍ਹਾਂ ਪਿੰਡਾਂ ਤੋਂ ਪਾਇਪ ਲਾਇਨ ਪਾ ਕੇ ਪਾਣੀ ਦੀ ਨਿਕਾਸੀ ਕਰਨ ਦਾ ਪ੍ਰੋਜੈਕਟ ਪ੍ਰਵਾਨ ਕਰ ਦਿੱਤਾ ਗਿਆ ਉਨ੍ਹਾਂ ਨੇ ਕਿਹਾ ਕਿ ਇੰਨ੍ਹਾ ਪ੍ਰੋਜੈਕਟਾਂ ਤੇ ਕੰਮ ਝੋਨੇ ਦੀ ਵਾਢੀ ਤੋਂ ਬਾਅਤ ਸੁਰੂ ਕਰਵਾ ਦਿੱਤਾ ਜਾਵੇਗਾ।

ਪਿੰਡਾਂ ਦੇ ਨੀਂਵੇਂ ਇਲਾਕਿਆਂ ਵਿਚ ਮੀਂਹ ਦਾ ਪਾਣੀ ਭਰਨ ਦੀ ਸਮੱਸਿਆ ਤੋਂ ਮਿਲੇਗੀ ਰਾਹਤ | Baljit Kaur

ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਚਿਬੜਾਂਵਾਲੀ ਅਤੇ ਖੁੰਨਨ ਖੁਰਦ ਵਿਚੋਂ ਪਾਣੀ ਦੀ ਨਿਕਾਸੀ ਲਈ 486.43 ਲੱਖ ਰੁਪਏ ਨਾਲ 18000 ਫੁੱਟ ਲੰਬੀ ਪਾਇਪ ਪਾਈ ਜਾਵੇਗੀ ਇਸੇ ਤਰਾਂ ਪਿੰਡ ਲਖਮੀਰੇਆਣਾ ਵਿਚ 390.52 ਲੱਖ ਰੁਪਏ ਨਾਲ 14000 ਫੁੱਟ ਲੰਬੀ ਪਾਇਪ ਲਾਇਨ ਵਿਛਾਈ ਜਾਵੇਗੀ। ਪਿੰਡ ਬਾਮ ਵਿਚ 218.37 ਲੱਖ ਰੁਪਏ ਨਾਲ 6300 ਫੁੱਟ ਲੰਬੀ ਪਾਇਪ ਲਾਇਨ ਵਿਛਾਈ ਜਾਵੇਗੀ ਪਿੰਡ ਰੱਥੜੀਆਂ ਵਿਚ 218.37 ਲੱਖ ਰੁਪਏ ਨਾਲ 9000 ਫੁੱਟ ਲੰਬੀ ਪਾਇਪ ਲਾਇਨ ਪਾਈ ਜਾਵੇਗੀ।

ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ

ਕੈਬਨਿਟ ਮੰਤਰੀ ਡਾ: ਬਲਜੀਤ ਕਰ ਨੇ ਇੰਨ੍ਹਾਂ ਪ੍ਰੋਜੈਕਟਾਂ ਲਈ ਮੁੱਖ ਮੰਰਤੀ ਸ: ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਨਿਰੰਤਰ ਪ੍ਰੋਜੈਕਟ ਬਣਾ ਕੇ ਲਾਗੂ ਕੀਤੇ ਜਾ ਰਹੇ ਹਨ ਇਹ ਪਾਇਪ ਲਾਈਨ ਪਾਉਣ ਦਾ ਕੰਮ ਜਲ ਸਰੋਤ ਵਿਭਾਗ ਦੀ ਡ੍ਰੇਨਜ ਕਮ ਮਾਇਨਿੰਗ ਐਂਡ ਜਿਓਲਜੀ ਡਵੀਜਨ ਵੱਲੋਂ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here