ਸਰਕਾਰ ਦੀ ਕੀਤੀ ਕਰੜੇ ਸ਼ਬਦਾਂ ‘ਚ ਨਿਖੇਧੀ
ਪਟਿਆਲਾ| ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਚਾਇਤੀ ਚੋਣਾਂ ਦੌਰਾਨ ਹੋ ਰਹੀ ਸੂਬੇ ਭਰ ‘ਚ ਹਿੰਸਾ ਤੇ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੋਕਤੰਤਰ ਲਈ ਖਤਰਾ ਦੱਸਦਿਆਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਡਾ. ਗਾਂਧੀ ਨੇ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਚੋਣ ਕਮਿਸ਼ਨ ਕੋਲ ਸਰਪੰਚ ਤੇ ਪੰਚ ਦੇ ਗਲਤ ਤਰੀਕੇ ਨਾਲ ਅਫਸਰਾਂ ਵੱਲੋਂ ਕਾਂਗਰਸ ਪਾਰਟੀ ਦੇ ਰਾਜਨੀਤਕ ਦਬਾਅ ਹੇਠ ਨਾਮਜ਼ਦਗੀ ਕਾਗਜ਼ ਰੱਦ ਕਰਨ ਦੀਆਂ 2,000 ਤੋਂ ਵੱਧ ਸ਼ਿਕਾਇਤਾਂ ਆਉਣ ਦੀਆਂ ਖਬਰਾਂ ਦਾ ਹਵਾਲਾ ਦਿੰਦਿਆਂ ਕਿਹਾ ਇਹ ਲੋਕਤੰਤਰ ਦੀ ਭਰੂਣ ਹੱਤਿਆ ਦੇ ਬਰਾਬਰ ਹੈ ਕਿਉਂਕਿ ਜਮਹੂਰੀਅਤ ਦੀ ਪਹਿਲੀ ਪੌੜੀ ਹੀ ਪੰਚਾਇਤ ਹੈ ਤੇ ਇਸ ਸਭ ਨੇ ਲੋਕਾਂ ਸਾਹਮਣੇ ਕਾਂਗਰਸ ਦਾ ਜਮਹੂਰੀਅਤ ਵਿਰੋਧੀ ਨਿਰਦਈ ਚਿਹਰਾ ਤੇ ਨੈਤਿਕ ਤੌਰ ‘ਤੇ ਦਿਵਾਲੀਆਪਨ ਪੇਸ਼ ਕੀਤਾ ਹੈ। ਡਾਕਟਰ ਗਾਂਧੀ ਨੇ ਪੰਜਾਬ ਦੇ ਲੋਕਾਂ ਨੂੰ 30 ਦਸੰਬਰ ਨੂੰ ਬੜੀ ਸਮਝਦਾਰੀ ਨਾਲ ਇਮਾਨਦਾਰ, ਮਿਹਨਤੀ ਉਮੀਦਵਾਰਾਂ ਨੂੰ ਵੋਟ ਕਰਨ ਦੀ ਅਪੀਲ ਕੀਤੀ ਜਿਹੜੇ ਕਿ ਪਿੰਡ ਦੇ ਸਮੁੱਚੇ ਵਿਕਾਸ ਲਈ ਕੰਮ ਕਰਨ ਨਾ ਕਿ ਸ਼ਰਾਬ, ਨਸ਼ਾ ਤੇ ਪੈਸਾ ਵਰਤਾ ਕੇ ਜਮਹੂਰੀ ਕਦਰਾਂ ਕੀਮਤਾਂ ਦੇ ਉਲਟ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।